ਐਡਵੋਕੇਟ ਭੂਸ਼ਣ ਬਾਂਸਲ ਬਣੇ ਜ਼ਿਲ੍ਹਾ ਟੈਕਸ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ
ਫਰੀਦਕੋਟ 21 ਮਾਰਚ 2025 - ਫਰੀਦਕੋਟ ਜ਼ਿਲ੍ਹਾ ਟੈਕਸ ਬਾਰ ਐਸੋਸ਼ੀਏਸ਼ਨ ਦੀ ਅੱਜ ਚੋਣ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਐਡਵੋਕੇਟ ਭੂਸ਼ਣ ਬਾਂਸਲ ਨੂੰ ਇਨਕਮ ਟੈਕਸ ਬਾਰ ਐਸੋਸ਼ੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬਾਕੀ ਮੈਂਬਰਾਂ ਦੀ ਚੋਣ ਕਰਨ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ। ਇਸ ਮੌਕੇ ਐਡਵੋਕੇਟ ਭੂਸ਼ਣ ਬਾਂਸਲ ਨੇ ਕਿਹਾ ਜੋ ਮੈਨੂੰ ਬਾਰ ਐਸੋਸ਼ੀਏਸ਼ਨ ਵੱਲੋਂ ਜ਼ਿੰਮੇਵਾਰੀ ਮਿਲੀ ਹੈ ਉਹ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਗਗਨਦੀਪ ਸਿੰਘ ਸੁਖੀਜਾ, ਅਨੁਜ ਗੁਪਤਾ , ਆਵੰਤਾ ਜੈਨ, ਸੁਭਾਸ਼ ਬਾਂਸਲ, ਜੇ . ਕੇ ਗਰਗ ਗੋਲਡੀ, ਵਿਨੈ ਗੁਪਤਾ, ਮੁਨੀਸ਼ ਮਹੇਸ਼ਵਰੀ, ਸੰਜੀਵ ਅਰੋੜਾ, ਅਜੀਤ ਜੈਨ, ਅਸ਼ੀਸ਼ ਬਿੱਲਾ, ਸੰਦੀਪ ਮਿੱਤਲ, ਪ੍ਰਦੀਪ ਗੋਇਲ, ਕਸੀਸ਼ ਜੈਨ, ਨੀਤੀਸ਼ ਬਾਂਸਲ, ਮਨਦੀਪ ਸਿੰਘ, ਰਾਜੀਵ ਗੁਪਤਾ ਆਦਿ ਹਾਜ਼ਰ ਸਨ।