ਅਮਿਤ ਬਾਵਾ ਸੈਣੀ ਮਹਾਰਿਸ਼ੀ ਵਾਲਮੀਕਿ ਸਬੰਧੀ ਵੱਖ-ਵੱਖ ਪ੍ਰੋਗਰਾਮਾਂ 'ਚ ਨਤਮਸਤਕ ਹੋਏ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਅਕਤੂਬਰ 2025: ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਯੁਕਤ ਕੋਆਰਡੀਨੇਟਰ ਤੇ ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਤੀਨਿਧੀ ਅਮਿਤ ਬਾਵਾ ਸੈਣੀ ਲਾਲੜੂ ਖੇਤਰ ਦੇ ਪਿੰਡ ਜੌਲੀ, ਜੌਲਾ ਕਲਾਂ ਤੇ ਭੁੱਖੜੀ ਵਿਖੇ ਮਹਾਰਿਸ਼ੀ ਵਾਲਮੀਕਿ ਸਬੰਧੀ ਸਮਾਗਮਾਂ ਵਿਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਦੁਰਲਭ ਸਮੇਂ ਵਿੱਚ ਵੀ ਧਰਮ ਦੇ ਰਾਹ ਉਤੇ ਚੱਲਦਿਆਂ ਲੋਕਾਈ ਨੂੰ ਸਹੀ ਸੇਧ ਦਿੱਤੀ ਹੈ ਤੇ ਅੱਜ ਦੀ ਪੀੜ੍ਹੀ ਨੂੰ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਨਸ਼ਿਆਂ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਮਹਾਰਿਸ਼ੀ ਵਾਲਮੀਕਿ ਦੇ ਜੌਲਾ ਸਥਿਤ ਮੰਦਰ ਦੇ ਨਿਰਮਾਣ ਕਾਰਜਾਂ ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ,ਜਿਸ ਦੇ ਚੱਲਦਿਆਂ ਉਹ ਖੁਦ ਨੂੰ ਕਿਸਮਤ ਵਾਲਾ ਸਮਝਦੇ ਹਨ । ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਪੁਰਸ਼ਾਂ ਦੇ ਜਨਮ ਦਿਨ ਸਾਨੂੰ ਸਭਨਾਂ ਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ । ਇਸ ਮੌਕੇ ਸ੍ਰੀ ਸੈਣੀ ਵੱਲੋਂ ਜਿੱਥੇ ਸਫਲ ਪ੍ਰੋਗਰਾਮ ਲਈ ਵਾਲਮੀਕਿ ਭਾਈਚਾਰੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ ,ਉੱਥੇ ਹੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜੰਗ ਸਿੰਘ, ਗੁਰਮੀਤ ਸਿੰਘ,ਗੁਰਭੇਜ ਸਿੰਘ, ਤਰਸੇਮ ਸਿੰਘ,ਰਾਜ ਕੁਮਾਰ,ਰਾਮ ਕੁਮਾਰ ਲੱਖੂ,ਰਾਮ ਪਾਲ,ਰਵਿੰਦਰ,ਦਾਤਾ ਰਾਮ ਤੇ ਚਮਨ ਲਾਲ ਆਦਿ ਹਾਜ਼ਰ ਸਨ।