ਅਗਨੀਵੀਰ ਦੀ ਭਰਤੀ ਸ਼ੁਰੂ, 10 ਅਪ੍ਰੈਲ ਤੱਕ ਕੀਤੇ ਜਾ ਸਕਦੇ ਆਨਲਾਈਨ ਅਪਲਾਈ
ਪਟਿਆਲਾ, 13 ਮਾਰਚ 2025 - ਜ਼ਿਲ੍ਹਾ ਪਟਿਆਲਾ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੰਡੀਅਨ ਆਰਮੀ ਵਿਚ ਆਪਣਾ ਭਵਿੱਖ ਸੁਨਹਿਰਾ ਬਣਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪ੍ਰਾਰਥੀਆਂ (ਲੜਕੇ) ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਅਗਨੀਪਥ ਸਕੀਮ ਦੀ ਅਸਾਮੀ ਦੀ ਭਰਤੀ ਲਈ ਅਪਲਾਈ ਕਰਨ ਦੀ ਮਿਤੀ 12 ਮਾਰਚ 2025 ਤੋਂ 10 ਅਪ੍ਰੈਲ 2025 ਤੱਕ ਹੈ। ਇੰਡੀਅਨ ਆਰਮੀ ਵਿੱਚ ਅਗਨੀਵੀਰ ਦੀ ਅਸਾਮੀ ਦੀ ਭਰਤੀ ਲਈ ਯੋਗ ਅਤੇ ਚਾਹਵਾਨ ਪ੍ਰਾਰਥੀ https://joinindianarmy.nic.in ਲਿੰਕ ਤੇ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਅਪਲਾਈ ਕਰਨ ਸਮੇਂ ਪ੍ਰਾਰਥੀ ਦੀ ਉਮਰ ਸੀਮਾ 17.5 ਤੋਂ 21 ਸਾਲ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਅਗਨੀਵੀਰ ਦੀ ਪ੍ਰੀਖਿਆ ਪੰਜਾਬੀ ਵਿੱਚ ਵੀ ਦੇ ਸਕਦੇ ਹਨ। ਉਮੀਦਵਾਰ ਅਗਨੀਪਥ ਦੀ ਸਕੀਮ ਵਿੱਚ ਵੱਧ ਤੋਂ ਵੱਧ 2 ਟ੍ਰੇਡਾਂ ਵਿੱਚ ਆਨਲਾਈਨ ਅਪਲਾਈ ਕਰ ਸਕਦੇ ਹਨ। ਅਗਨੀਪਥ ਦੀ ਸਕੀਮ ਵਿੱਚ ਉਮੀਦਵਾਰ ਚਾਰ ਕੈਟਾਗਰੀਆਂ ਵਿੱਚ ਫਿਜ਼ੀਕਲ ਟੈਸਟ (ਗਰੁੱਪ-I ਵੱਧ ਤੋਂ ਵੱਧ 5.30 ਮਿੰਟ ਰਨਿੰਗ, ਗਰੁੱਪ-II 5.31 ਤੋਂ 5.45 ਮਿੰਟ ਰਨਿੰਗ, ਗਰੁੱਪ-III 5.46 ਤੋਂ 6 ਮਿੰਟ ਰਨਿੰਗ ਅਤੇ ਗਰੁੱਪ-IV 6.01 ਤੋਂ 6.15 ਮਿੰਟ) ਦੇ ਸਕਦੇ ਹਨ। ਅਗਨੀਵੀਰ ਦੀਆਂ ਅਸਾਮੀਆਂ ਲਈ ਭਰਤੀ ਦੇ ਟੈਸਟ ਜੂਨ 2025 ਤੋਂ ਸ਼ੁਰੂ ਹੋਣਗੇ। ਉਹਨਾਂ ਨੇ ਅਪੀਲ ਕੀਤੀ ਕਿ ਇਸ ਅਗਨੀਵੀਰ ਪ੍ਰੀਖਿਆ ਲਈ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ।
ਪ੍ਰਾਰਥੀ ਮੈਡੀਕਲ ਮਾਪਦੰਡ, ਯੋਗਤਾ, ਨੌਕਰੀ ਸਬੰਧੀ ਡਿਟੇਲ ਅਤੇ ਆਨਲਾਈਨ ਫਾਰਮ ਅਪਲਾਈ ਕਰਨ ਲਈ https://joinindianarmy.nic.in ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।