ਕੌਮੀ ਸਟਾਰਟਅੱਪ ਦਿਵਸ : ਚੰਡੀਗੜ੍ਹ ਯੂਨੀਵਰਸਿਟੀ ’ਚ ’ਸੈਂਡਬਾਕਸ-2025’ ਸਮਾਗਮ ਦੌਰਾਨ ਉੱਘੇ ਉੱਦਮੀਆਂ ਨਾਲ ਸਾਰਕ ਟੈਂਕ ਜੱਜ ਅਨੁਪਮ ਮਿੱਤਲ ਨੇ ਤਜੁਰਬੇ ਕੀਤੇ ਸਾਂਝੇ
ਹਰਜਿੰਦਰ ਸਿੰਘ ਭੱਟੀ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਨਤਾ ਤੇ ਉੱਦਮਤਾ ਦੀ ਭਾਵਨਾ ਨੂੰ ਕੌਮੀ ਸਟਾਰਟਅੱਪ ਦਿਵਸ ਮਨਾ ਕੇ ਇੱਕ ਉਤਸਵ ਦੀ ਤਰ੍ਹਾਂ ਦਿੱਤਾ ਬਦਲ : ਨੌਜਵਾਨ ਉੱਦਮੀ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ’ਚ ਭਾਰਤ ਦੁਨੀਆ ਦਾ ਬਣਿਆ ਤੀਜਾ ਸਟਾਰਅੱਪ ਇਕੋਸੀਸਟਮ : ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਸਟਾਰਟਅੱਪ ’ਚ ਦੇਖਿਆ ਸੁਨਹਿਰਾ ਯੁੱਗ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਇਕੋਸੀਸਟਮ ਬਣਿਆ : ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ
ਮੋਹਾਲੀ, 16 ਜਨਵਰੀ 2025 - ਕੌਮੀ ਸਟਾਰਟਅੱਪ ਦਿਵਸ ’ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ’ਸੈਂਡਬਾਕਸ-2025’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜੋ ਉੱਤਰ ਭਾਰਤ ਦੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਅਤੇ ਅਦਭੁੱਤ ਨਵੀਨਤਾ ਦੇ ਪ੍ਰਦਰਸ਼ਨ ਕਰਨ, ਸਟਾਰਟਅੱਪਸ, ਨਿਵੇਸ਼ਕਾਂ, ਉੱਦਯੋਗ ਜਗਤ ਦੇ ਨੇਤਾਵਾਂ ਦੇ ਨਾਲ ਉਦਮੀਆਂ ਨੂੰ ਸਹਿਯੋਗ ਦੇਣ ਲਈ ਇੱਕ ਪ੍ਰਮੁੱਖ ਪ੍ਰੋਗਰਾਮ ਸੀ। ਪ੍ਰੋਗਰਾਮ ਦੌਰਾਨ ਸ਼ਾਰਕ ਟੈਂਕ ਇੰਡੀਆਂ ਦੇ ਜੱਜ ਤੇ ਸ਼ਾਦੀ ਡਾੱਟ ਕਾਮ ਦੇ ਸਰਪ੍ਰਸਤ ਅਨੁਪਮ ਮਿੱਤਲ ਨੇ ਸਟਾਰਟਅੱਪ ’ਚ ਉੱਭਰ ਰਹੇ ਉਦਮੀਆਂ ਨਾਲ ਵਿਚਾਰ ਵਟਾਂਦਰਾ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਦੇ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ (ਸੀਯੂ-ਟੀਬੀਆਈ) ਵੱਲੋਂ ਆਯੋਜਿਤ, ਜਿਸ ਦਾ ਵਿਸ਼ਾ ’ਦੂਰਦਰਸ਼ੀ ਲੋਕਾਂ ਨੂੰ ਸਮਰੱਥ ਬਣਾਉਣਾ, ਕੱਲ ਨੂੰ ਫਿਰ ਤੋਂ ਪਰਿਭਾਸ਼ਿਤ ਕਰਨਾ’ ਸੈਂਡਬਾਕਸ-2025 ਨੂੰ ਇਸ ਪ੍ਰੋਗਰਾਮ ਲਈ ਸਟਾਰਟਅੱਪਸ ਵਲੋਂ 1000 ਤੋਂ ਵੱਧ ਆਰਜੀਆਂ ਮਿਲਣ ਦੇ ਨਾਲ ਜ਼ਬਰਦਸਤ ਪ੍ਰਤੀਕਿ੍ਰਆਵਾਂ ਮਿਲੀਆਂ। ਕੱਲਕਤਾ, ਦਿੱਲੀ, ਮੁੰਬਈ, ਬੰਗਲੁਰੂ, ਹੈਦਰਾਬਾਦ ਵਰਗੇ ਸ਼ਹਿਰਾਂ ਸਮੇਤ ਦੇਸ਼ ਭਰ ਦੇ 45 ਸ਼ਹਿਰਾਂ ਵਿਚੋਂ 250 ਤੋਂ ਵੱਧ ਸਟਾਰਟਅੱਪ ਨੂੰ ਸੂਚੀਬੱਧ ਕੀਤਾ ਗਿਆ। ਇਨ੍ਹਾਂ ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ’ਤੇ ਅਧਾਰਿਤ 17 ਸਟਾਰਟਅੱਪ ਸਮੇਤ ਚੁਣੇ ਗਏ 50 ਸਟਾਰਟਅੱਪ ਨੂੰ ਪੇਸ਼ ਕੀਤਾ ਗਿਆ।
ਬਿਜਨਸ, ਸਮੱਗਰੀ, ਸਿਹਤ ਸੰਭਾਲ, ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਨੂੰ ਕਵਰ ਕਰਨ ਵਾਲੇ ਇਨ੍ਹਾਂ 50 ਸਟਾਰਅੱਪਸ ਵਿਚੋਂ ਕੈਪੀਲਸ, ਇਨੋ 8, ਆਕਰਸ਼ਣ, ਕੇਅਰਵੈਲ 360, ਆਸ਼ਿਆ ਪਰੋ 6, ਮੇਡੋਕ, ਵਿਵਿੰਗ ਡਰੀਮਜ਼, ਡੀਸੀਐੱਸ ਪਰੋ, ਕਲਾਈਂਟ ਹਾਲਸ ਅਤੇ ਰੇਸੋਲੈਕਸ ਸਮੇਤ ਮੋਹਰੀ 10 ਸਟਾਰਟਅੱਪਸ ਨੂੰ ਸ਼ਾਰਕ ਟੈਂਕ ਇੰਡੀਆ ਦੇ ਜੱਜ ਤੇ ਸ਼ਾਦੀ ਡਾੱਟ ਕਾਮ ਦੇ ਸਰਪ੍ਰਸਤ ਅਨੁਪਮ ਮਿੱਤਲ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਨੌਜਵਾਨ ਉੱਦਮੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਵੀਨਤਾਕਾਰੀਆਂ ਅਤੇ ਉੱਦਮੀਆਂ ਦੀ ਸਿਰਜਣਾਤਮਕਤਾ, ਸਮਰਪਣ ਅਤੇ ਦਿ੍ਰੜ ਇਰਾਦੇ ਦਾ ਸਨਮਾਨ ਕਰਨ ਲਈ 16 ਜਨਵਰੀ ਨੂੰ ਰਾਸ਼ਟਰੀ ਸਟਾਰਟਅੱਪ ਦਿਵਸ ਵਜੋਂ ਐਲਾਨ ਕਰ ਕੇ ਭਾਰਤ ਵਿੱਚ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਨੂੰ ਇੱਕ ਤਿਉਹਾਰ ’ਚ ਬਦਲ ਦਿੱਤਾ ਹੈ।
ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ’ਚ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਸੰਜੀਵ ਸੇਠੀ, ਐਮਡੀ ਗਿਲਾਰਡ ਇਲੈਕਟ੍ਰੌਨਿਕਸ ਪ੍ਰਾਈਵੇਟ, ਆਯੁਸ਼ ਬੱਗਾ, ਟੀ-ਹੱਬ ਹੈੱਡ, ਸਰਕਾਰੀ ਸੰਬੰਧ, ਅੰਕਿਤ ਸਕਸੈਨਾ, ਆਈਆਈਟੀ ਦਿੱਲੀ, ਡਾਇਰੈਕਟਰ ਡੀਐਸ ਸੈਂਟਰ ਆਫ਼ ਐਂਟਰਪ੍ਰਾਈਨਰਸ਼ਿਪ, ਨਰਿੰਦਰ ਵਰਮਾ, ਸੀਆਈਆਈ ਕਾਰਜਕਾਰੀ ਪ੍ਰਬੰਧਕ, ਸੰਸਥਾਪਕ ਅਤੇ ਮੁੱਖ ਏਆਈ ਅਧਿਕਾਰੀ, ਵੀਕੇ ਸ਼ਰਮਾ, ਸੀਡੀਏਸੀ ਡਾਇਰੈਕਟਰ, ਸ਼ੈਲੇਂਦਰ ਤਿਆਗੀ, ਐਸਟੀਪੀਆਈ ਡਾਇਰੈਕਟਰ, ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲਾ, ਭਾਰਤ ਸਰਕਾਰ, ਮਨੀਸ਼ ਜੌਹਰ, ਨਾਸਕਾਮ, ਗ੍ਰੇਸੈਲ ਟੈਕਨੋਲੋਜੀ ਦੇ ਸੰਸਥਾਪਕ ਅਤੇ ਸੀਈਓ ਸ਼ਾਮਲ ਸਨ।
ਇਸ ਮੌਕੇ ’ਤੇ ਸ਼ਾਰਕ ਟੈਂਕ ਇੰਡੀਆ ਦੇ ਜੱਜ ਅਤੇ ਸ਼ਾਦੀ ਡਾੱਟ ਕਾਮ ਦੇ ਸੰਸਥਾਪਕ ਅਨੁਪਮ ਮਿੱਤਲ ਨੇ ਕਿਹਾ “ਹਾਲ ਹੀ ’ਚ ਭਾਰਤ ਦੇ ਨੌਜਵਾਨਾਂ ’ਚ ਉੱਦਮੀ ਬਣਨ ਦੀ ਇੱਛਾ ਬਹੁਤ ਵਧੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਸਾਡੀ ਸਰਕਾਰ ਹੈ ਜਿਸਨੇ ਸਾਡੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਨਵੇਂ ਮੌਕੇ ਪੈਦਾ ਕੀਤੇ ਹਨ। ਇੱਕ ਉੱਦਮੀ ਮੌਕੇ ਦੀ ਉਡੀਕ ਨਹੀਂ ਕਰਦਾ, ਸਗੋਂ ਉਹ ਆਪਣੇ ਮੌਕੇ ਆਪ ਸਿਰਜਦਾ ਹੈ। ਮੈਨੂੰ ਯਕੀਨ ਹੈ ਕਿ ਭਾਰਤੀਆਂ ’ਚ ਜਨਮਜਾਤ ਉੱਦਮਤਾ ਹੁਨਰ ਉਨ੍ਹਾਂ ਨੂੰ ਆਉਣ ਵਾਲੇ 10 ਸਾਲਾਂ ’ਚ ਦੁਨੀਆ ਦੇ ਚੋਟੀ ਦੇ ਉੱਦਮੀ ਬਣਾ ਦੇਵੇਗਾ।“
ਉਨ੍ਹਾਂ ਕਿਹਾ, “ਸਾਡੀ ਸੰਸਕਿ੍ਰਤੀ ਅਤੇ ਸੱਭਿਅਤਾ ਦਾ ਇੱਕ ਦਿਲਚਸਪ ਪਹਿਲੂ ਇਹ ਹੈ ਕਿ ਅਸੀਂ ਹਮੇਸ਼ਾ ਉੱਦਮੀ ਰਹੇ ਹਾਂ। ਅਸੀਂ ਆਪਣੇ ਦੇਸ਼ ’ਚ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਉਨ੍ਹਾਂ ਨੂੰ ਦੁਨੀਆ ਨੂੰ ਦਿੱਤਾ ਹੈ। ਇਸ ਲਈ ਉੱਦਮਤਾ ਜਨਮ ਤੋਂ ਹੀ ਸਾਡੇ ਭਾਰਤੀਆਂ ’ਚ ਮੌਜੂਦ ਹੈ। ਸਾਨੂੰ ਸਿਰਫ਼ ਇਸ ਬਾਰੇ ਸੋਚਣਾ ਹੈ, ਇਸਨੂੰ ਸਮਝਣਾ ਹੈ ਅਤੇ ਇਸਨੂੰ ਪਛਾਣਨਾ ਹੈ। ਇਹੀ ਕਾਰਨ ਹੈ ਕਿ ਸਾਡੇ ਬਹੁਤ ਸਾਰੇ ਉੱਦਮੀ ਵਿਸ਼ਵ ਪੱਧਰ ’ਤੇ ਸਭ ਤੋਂ ਬਿਹਤਰੀਨ ਹਨ। ਮੈਂ ਨੌਜਵਾਨਾਂ ਨੂੰ ਸਿਰਫ਼ ਇਹ ਸਲਾਹ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਸਿਰਫ਼ ਉੱਦਮੀ ਬਣਨ ਬਾਰੇ ਨਹੀਂ ਸੋਚਣਾ ਚਾਹੀਦਾ, ਸਗੋਂ ਤੁਹਾਨੂੰ ਦੁਨੀਆ ਦੇ ਸਭ ਤੋਂ ਵਧੀਆ ਉੱਦਮੀ ਬਣਨ ਦਾ ਟੀਚਾ ਰੱਖਣਾ ਚਾਹੀਦਾ ਹੈ।“
ਸੰਸਦ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਪਿਛਲੇ 10 ਸਾਲਾਂ ’ਚ ਭਾਰਤ ਦੇ ਸਟਾਰਟਅੱਪਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ’ਚ ਸੁਨਹਿਰੀ ਯੁੱਗ ਦੇਖਿਆ ਹੈ। ਸਟਾਰਟਅੱਪ ਸਹਾਇਕ ਨੀਤੀਆਂ ਨੇ ਭਾਰਤ ਨੂੰ ਤਕਨੀਕਾਂ ਅਤੇ ਵਿਚਾਰਾਂ ਦਾ ਦੇਸ਼ ਬਣਾਇਆ ਹੈ ਜੋ ਇਸ ਤੱਥ ਤੋਂ ਸਪੱਸ਼ਟ ਹੈ ਕਿ ਭਾਰਤ ਅੱਜ 1.57 ਲੱਖ ਤੋਂ ਵੱਧ ਸਟਾਰਟਅੱਪਸ ਅਤੇ 110 ਯੂਨੀਕੋਰਨ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ’ਚ, ਭਾਰਤ ’ਚ ਸਟਾਰਟਅੱਪਸ ਦੀ ਗਿਣਤੀ 2014 ’ਚ 350 ਤੋਂ ਵੱਧ ਕੇ 1.57 ਲੱਖ ਤੋਂ ਵੱਧ ਹੋ ਗਈ ਅਤੇ ਇਸਦੇ ਨਾਲ ਵੱਖ-ਵੱਖ ਖੇਤਰਾਂ ’ਚ 16 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ।
ਇਹ ਸਟਾਰਟਅੱਪਸ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ’ਚ ਭਾਰਤ ਨੂੰ ਸਵੈ-ਨਿਰਭਰ (ਆਤਮ-ਨਿਰਭਰ) ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਅੱਜ ਭਾਰਤ ਦੇ ਨੌਜਵਾਨ ਨੌਕਰੀ ਭਾਲਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣ ਰਹੇ ਹਨ। ਇਸ ਤਰ੍ਹਾਂ ਇਹ ਸਟਾਰਟਅੱਪ, 2047 ਤੱਕ ਵਿਕਾਸ ਭਾਰਤ ਬਣਨ ਵੱਲ ਭਾਰਤ ਦੇ ਸਫ਼ਰ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਸਰਕਾਰ ਦੁਆਰਾ ਸਹੀ ਸਮੇਂ ’ਤੇ ਲਏ ਗਏ ਸਹੀ ਫੈਸਲਿਆਂ ਨਾਲ ਸਟਾਰਟਅੱਪ ਨੈੱਟਵਰਕ ਨੂੰ ਮਹਾਂਨਗਰਾਂ ਦੀਆਂ ਸੀਮਾਵਾਂ ਤੋਂ ਪਾਰ ਦੇਸ਼ ਭਰ ਦੇ 600 ਤੋਂ ਵੱਧ ਜਿਿਲ੍ਹਆਂ ਤੱਕ ਪਹੁੰਚਣ ’ਚ ਮਦਦ ਮਿਲੀ ਹੈ। ਭਾਰਤ ਦੀ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਪਿਛਲੇ ਦਹਾਕੇ ਦੌਰਾਨ ਸਟਾਰਟਅੱਪ ਇੰਡੀਆ ਪਹਿਲਕਦਮੀ ਰਾਹੀਂ 10,000 ਕਰੋੜ ਰੁਪਏ ਤੋਂ ਵੱਧ ਦੀ ਵੰਡ ’ਚ ਸਾਫ ਨਜ਼ਰ ਆਉਂਦੀ ਹੈ। 67,000 ਸਟਾਰਟਅੱਪਸ ’ਚ ਘੱਟੋ-ਘੱਟ ਇੱਕ ਔਰਤ ਡਾਇਰੈਕਟਰ ਹੋਣ ਨਾਲ, ਭਾਰਤ ਇੱਕ ਗਤੀਸ਼ੀਲ ਅਤੇ ਸਮਾਵੇਸ਼ੀ ਉੱਦਮੀ ਈਕੋਸਿਸਟਮ ਪੈਦਾ ਕਰ ਰਿਹਾ ਹੈ। ਇਸ ਈਕੋਸਿਸਟਮ ’ਚ ਔਰਤਾਂ 45 ਪ੍ਰਤੀਸ਼ਤ ਤੋਂ ਵੱਧ ਸਟਾਰਟਅੱਪਸ ਦੀ ਅਗਵਾਈ ਕਰਦੀਆਂ ਹਨ ਤਾਂ ਜੋ ਭਾਰਤ ਨੂੰ ਵਿਸ਼ਵ ਪੱਧਰ ’ਤੇ ਸਥਾਪਿਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ, “ਇੱਕ ਖੋਜ-ਅਧਾਰਿਤ ਯੂਨੀਵਰਸਿਟੀ ਹੋਣ ਦੇ ਨਾਤੇ, ਚੰਡੀਗੜ੍ਹ ਯੂਨੀਵਰਸਿਟੀ ਇੱਕ ਉੱਦਮੀ ਈਕੋਸਿਸਟਮ ਨੂੰ ਉਤਸ਼ਾਹਿਤ ਕਰਕੇ ਖੋਜ ਅਤੇ ਨਵੀਨਤਾ ’ਤੇ ਕੇਂਦਿ੍ਰਤ ਰਹਿੰਦੀ ਹੈ ਜੋ ਇਸਦੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਨੂੰ ਨਵੀਨ ਕਰਨ ਅਤੇ ਵਿਕਾਸ ਲਈ ਬੇਅੰਤ ਮੌਕੇ ਖੋਲ੍ਹਣ ਲਈ ਉਤਸ਼ਾਹਿਤ ਕਰਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੀਯੂ ਦੇ ਵਿਦਿਆਰਥੀਆਂ ਨੇ 150 ਤੋਂ ਵੱਧ ਸਟਾਰਟ-ਅੱਪ ਸਥਾਪਿਤ ਕੀਤੇ ਹਨ। ਚੰਡੀਗੜ੍ਹ ਯੂਨੀਵਰਸਿਟੀ ਦਾ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ (ਸੀਯੂ-ਟੀਬੀਆਈ) ਸੀਯੂ ਵਿਖੇ ਸਟਾਰਟਅੱਪ ਈਕੋਸਿਸਟਮ ’ਚ ਵਿਕਾਸ ਨੂੰ ਉਤਪ੍ਰੇਰਿਤ ਕਰਨ ਲਈ 5 ਕਰੋੜ ਰੁਪਏ ਇਕੱਠੇ ਕਰ ਰਿਹਾ ਹੈ। ਇਹ ਪਹਿਲਕਦਮੀ ਚੰਡੀਗੜ੍ਹ ਯੂਨੀਵਰਸਿਟੀ ਅਤੇ ਉੱਦਮ ਪੂੰਜੀ ਭਾਈਵਾਲਾਂ ਦੇ ਮੁੱਖ ਹਿੱਸੇਦਾਰਾਂ ਨੂੰ ਨਵੀਨਤਾਕਾਰੀ ਸਟਾਰਟਅੱਪਾਂ ਨੂੰ ਮਜ਼ਬੂਤ ਬਣਾਉਣ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਇਕੱਠਾ ਕਰਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ’ਚ ਕਈ ਬਹੁਪੱਖੀ ਲੈਬਾਂ ਹਨ ਜੋ ਸਾਡੇ ਨਵੀਨਤਾਕਾਰਾਂ ਅਤੇ ਖੋਜਕਰਤਾਵਾਂ ਨੂੰ ਤਕਨੀਕਾਂ ਦੀ ਸੌਖ ਨਾਲ ਕੰਮ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ।
ਗਿਲਾਰਡ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ ਦੇ ਐਮਡੀ, ਸ਼੍ਰੀ ਸੰਜੀਵ ਸੇਠੀ ਨੇ ਕਿਹਾ, “ਹੁਣ ਸਮਾਂ ਬਦਲ ਗਿਆ ਹੈ, ਕੁਝ ਸਾਲ ਪਹਿਲਾਂ ਇਹ ਧਾਰਨਾ ਸੀ ਕਿ ਜਿਨ੍ਹਾਂ ਕੋਲ ਡਿਗਰੀ ਹੁੰਦੀ ਹੈ, ਉਨ੍ਹਾਂ ਨੂੰ ਨੌਕਰੀ ਮਿਲਦੀ ਹੈ ਅਤੇ ਜਿਨ੍ਹਾਂ ਕੋਲ ਡਿਗਰੀ ਨਹੀਂ ਹੁੰਦੀ, ਉਹ ਉੱਦਮੀ ਬਣ ਜਾਂਦੇ ਹਨ। ਜਲਦੀ ਹੀ ਸਮਾਜ ਅਤੇ ਰਾਸ਼ਟਰ ਸਮਝ ਗਏ ਕਿ ਉੱਦਮਤਾ ਦੇਸ਼ ਅਤੇ ਰਾਸ਼ਟਰ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਕ ਅਨਪੜ੍ਹ ਉੱਦਮੀ ਸਿਰਫ਼ ਇੱਕ ਪੱਧਰ ਤੱਕ ਹੀ ਜਾ ਸਕਦਾ ਹੈ, ਇਸ ਲਈ ਡਿਗਰੀਆਂ ਵਾਲੇ ਲੋਕਾਂ ਨੂੰ ਵੀ ਉੱਦਮੀ ਬਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉੱਦਮਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਮੌਜੂਦਾ ਸਮਾਂ ਭਵਿੱਖ ਦੇ ਉੱਦਮੀਆਂ ਲਈ ਇੱਕ ਚੰਗਾ ਸਮਾਂ ਹੈ ਕਿਉਂਕਿ ਹੁਣ ਚੀਜ਼ਾਂ ਆਸਾਨ ਹੋ ਗਈਆਂ ਹਨ। ਇੱਥੇ ਚੰਡੀਗੜ੍ਹ ਯੂਨੀਵਰਸਿਟੀ ’ਚ, ਸੀਯੂ-ਟੀਬੀਆਈ ਹੈ ਜੋ ਉੱਦਮੀ ਪੈਦਾ ਕਰ ਰਿਹਾ ਹੈ। ਦੇਸ਼ ਨੇ ਉੱਦਮਤਾ ਅਤੇ ਸਟਾਰਟਅੱਪਸ ਦੀ ਮਹੱਤਤਾ ਨੂੰ ਸਮਝ ਲਿਆ ਹੈ।
ਇੱਕ ਸਫਲ ਉੱਦਮੀ ਕਿਵੇਂ ਬਣਨਾ ਹੈ ਅਤੇ ਇਸ ਖੇਤਰ ’ਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਗੱਲ ਕਰਦਿਆਂ, ਸ਼੍ਰੀ ਸੰਜੀਵ ਸੇਠੀ ਨੇ ਕਿਹਾ, “ਇੱਕ ਉੱਦਮੀ ਲਈ ਥਿੰਕ, ਇੰਕ ਅਤੇ ਲਿੰਕ ਮਹੱਤਵਪੂਰਨ ਹਨ। ਸਫਲਤਾ ਲਈ ਸਿਰਫ਼ ਇੱਕ ਵਿਚਾਰ ਦੀ ਲੋੜ ਹੁੰਦੀ ਹੈ, ਫਿਰ ਯੋਜਨਾਬੰਦੀ ਅਤੇ ਫਿਰ ਇਸਨੂੰ ਸਫਲ ਬਣਾਉਣ ਲਈ ਉਸਨੂੰ ਲਾਗੂ ਕਰਨਾ। ਇਸ ਵਿਚਾਰ (ਸਟਾਰਟਅੱਪ) ਨੂੰ ਇੱਕ ਵੱਡੇ ਪਰਿਪੇਖ ’ਚ ਰੱਖਣਾ ਚਾਹੀਦਾ ਹੈ। ਪਰ ਤੁਹਾਨੂੰ ਉਸ ਉਤਪਾਦ ਜਾਂ ਸੇਵਾ ਦੀ ਮਾਰਕੀਟ ਲੋੜ, ਗਾਹਕਾਂ, ਮਾਲੀਆ ਮਾਡਲ ਅਤੇ ਤੁਹਾਡੇ ਉਤਪਾਦ ਜਾਂ ਸੇਵਾ ਦੀ ਕਿਸਨੂੰ ਲੋੜ ਹੈ, ਨੂੰ ਸਮਝਣ ਦੀ ਲੋੜ ਹੈ। ਸਰਕਾਰ ਉੱਦਮੀਆਂ ਨੂੰ ਪੈਸਾ ਦੇ ਰਹੀ ਹੈ ਪਰ ਹਰੇਕ ਉੱਦਮੀ ਨੂੰ ਵਿੱਤੀ ਪ੍ਰਬੰਧਨ ਦਾ ਗਿਆਨ ਹੋਣਾ ਚਾਹੀਦਾ ਹੈ।
ਟੀ-ਹੱਬ ਦੇ ਸਰਕਾਰੀ ਸਬੰਧਾਂ ਦੇ ਮੁਖੀ ਆਯੁਸ਼ ਬੱਗਾ ਨੇ ਕਿਹਾ, “ਸਾਨੂੰ ਇੱਕ ਇਨਕਿਊਬੇਟਰ ਵਜੋਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਡੀ ਭੂਮਿਕਾ ਕੀ ਹੈ, ਸਹੀ ਸਟਾਰਟਅੱਪਸ ਦਾ ਸਮਰਥਨ ਕਰਨ ’ਚ ਸਾਡਾ ਉਦੇਸ਼ ਕੀ ਹੈ। ਅਸੀਂ ਇੱਕ ਸਹੀ ਸਟਾਰਟਅੱਪਸ ਦਾ ਸਮਰਥਨ ਕਰਨ ਲਈ ਕੁਝ ਮਾਪਦੰਡ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇੱਕ ਰਵਾਇਤੀ ਕਾਰੋਬਾਰ ਅਤੇ ਇੱਕ ਸਟਾਰਟਅੱਪ ’ਚ ਕੀ ਅੰਤਰ ਹੈ। ਹਰੇਕ ਸਟਾਰਟਅੱਪ ਅਤੇ ਹਰੇਕ ਸੰਸਥਾਪਕ ਦਾ ਹਮੇਸ਼ਾ ਆਪਣਾ ਸਲਾਹਕਾਰ ਬੋਰਡ ਹੋਣਾ ਚਾਹੀਦਾ ਹੈ। ਉੱਥੋਂ ਅਸੀਂ ਸਹੀ ਇਨਪੁਟ ਪ੍ਰਾਪਤ ਕਰ ਸਕਦੇ ਹਾਂ। ਇਸ ਤਰ੍ਹਾਂ ਸਲਾਹਕਾਰਾਂ ਨੂੰ ਪ੍ਰੇਰਿਤ ਕਰਨਾ, ਇਹ ਇੱਕ ਗੁਣਾਤਮਕ ਮਾਪਦੰਡ ਹੈ ਅਤੇ ਇਹ ਅੱਜ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਉੱਦਮਤਾ ਇੱਕ ਯਾਤਰਾ ਹੈ। ਜਿੱਥੋਂ ਤੱਕ ਉੱਦਮਤਾ ਦੇ ਮੇਰੇ ਤਜਰਬੇ ਦੀ ਗੱਲ ਹੈ, ਇਹ ਸਭ ਹੌਲੀ-ਹੌਲੀ ਹੁੰਦਾ ਹੈ, ਬਿਲਕੁਲ ਜਿਵੇਂ ਮੈਂ ਕੀਤਾ ਸੀ।
ਗ੍ਰੇਸੈੱਲ ਟੈਕਨਾਲੋਜੀਜ਼ ਦੇ ਸੰਸਥਾਪਕ ਅਤੇ ਸੀਈਓ ਅਤੇ ਭਾਰਤ ਦੇ ਚੋਟੀ ਦੇ 100 ਏਂਜਲ ਨਿਵੇਸ਼ਕਾਂ (ਫਾਰਚਿਊਨ ਇੰਡੀਆ) ’ਚੋਂ ਇੱਕ, ਮੁਨੀਸ਼ ਜੌਹਰ ਨੇ ਕਿਹਾ, “ਪਹਿਲਾਂ, ਭਾਰਤੀਆਂ ਨੂੰ ਹਮੇਸ਼ਾ ਕੋਡਰ ਵਜੋਂ ਦੇਖਿਆ ਜਾਂਦਾ ਸੀ, ਮੂਲ ਰੂਪ ’ਚ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਕੰਮ ਆਊਟਸੋਰਸ ਕਰਦੇ ਸੀ, ਤੁਸੀਂ ਕੁਝ ਨਿਰਦੇਸ਼ ਦਿੰਦੇ ਸੀ ਜੋ ਉਹ ਇਸਨੂੰ ਸਾਬਤ ਕਰਦੇ ਸਨ। ਪਰ ਹੁਣ, ਚੀਜ਼ਾਂ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਹਨ। ਅਸੀਂ ਇਸ ਖੇਤਰ ਤੋਂ ਵੀ ਬਹੁਤ ਸਾਰੇ ਸਟਾਰਟਅੱਪਸ ਨੂੰ ਬਾਹਰ ਆਉਂਦੇ ਵੇਖਦੇ ਹਾਂ। ਮੈਨੂੰ ਹੁਣ ਕੁਝ ਵੀ ਅਜਿਹਾ ਨਹੀਂ ਦਿਖਾਈ ਦਿੰਦਾ ਜੋ ਭਾਰਤ ਨੂੰ ਪਿੱਛੇ ਰੋਕੇਗਾ। ਸਾਡੇ ਕੋਲ ਬਹੁਤ ਉੱਚ ਗੁਣਵੱਤਾ ਵਾਲੀ ਸਿੱਖਿਆ ਹੈ। ਇਸ ਲਈ ਅਸੀਂ ਇਸ ਸਭ ਨੂੰ ਕਵਰ ਕਰਦੇ ਹਾਂ। ਸਾਡੇ ਕੋਲ ਪੰਜਾਬ ’ਚ ਇੱਕ ਐਂਗਲ ਨਿਵੇਸ਼ ਸਮੂਹ ਹੈ। ਸਾਡੇ ਕੋਲ ਇੱਕ ਬਹੁਤ ਮਜ਼ਬੂਤ ਉੱਦਮੀ ਈਕੋਸਿਸਟਮ ਹੈ।“
ਅੰਕਿਤ ਸਕਸੈਨਾ, ਡਾਇਰੈਕਟਰ, ਡੀਐਸ ਸੈਂਟਰ ਆਫ਼ ਐਂਟਰਪ੍ਰਨਿਓਰਸ਼ਿਪ, ਐਫਆਈਟੀਟੀ, ਆਈਆਈਟੀ ਦਿੱਲੀ ਨੇ ਕਿਹਾ, “ਜਿਸ ਤਰ੍ਹਾਂ ਤਕਨੀਕ ਨੇ ਪੂਰੇ ਵਾਤਾਵਰਣ ਪ੍ਰਣਾਲੀ ਨੂੰ ਵਿਗਾੜ ਦਿੱਤਾ ਹੈ, ਅਸੀਂ ਹੁਣ ਕਿਸੇ ਵੀ ਵਿਅਕਤੀ ਦੇ ਬਹੁਤ ਹੀ ਸ਼ੁਰੂਆਤੀ ਸਾਲਾਂ ’ਚ ਸਫਲਤਾ ਦੀਆਂ ਕਹਾਣੀਆਂ ਦੇਖ ਰਹੇ ਹਾਂ। ਅਸੀਂ ਇਸ ਤਰ੍ਹਾਂ ਦੇਖਿਆ ਹੈ ਜਦੋਂ ਇੱਕ ਉੱਦਮੀ ਇੱਕ ਵਿਚਾਰ ਲੈ ਕੇ ਆਉਂਦਾ ਹੈ, ਜੋ ਤਕਨੀਕ ਦੁਆਰਾ ਸੰਚਾਲਿਤ ਹੁੰਦਾ ਹੈ। ਉਸਦੇ ਨਾਲ ਉਹ ਨਾ ਸਿਰਫ਼ ਆਪਣੇ ਉੱਦਮ ਨਾਲ ਦੇਸ਼ ਅੰਦਰ ਨੌਕਰੀਆਂ ਪੈਦਾ ਕਰਦੇ ਹਨ, ਸਗੋਂ ਉਹ ਇੱਕ ਅਜਿਹਾ ਪਲੇਟਫਾਰਮ ਵੀ ਬਣਾਉਂਦੇ ਹਨ ਜੋ ਹੋਰ ਉੱਦਮੀ ਪੈਦਾ ਕਰਦੇ ਹਨ।
ਉਨ੍ਹਾਂ ਕਿਹਾ, “ਜੇਕਰ ਤੁਸੀਂ ਉੱਦਮਤਾ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕੁਝ ਮੌਜੂਦਾ ਸਟਾਰਟਅੱਪਸ ਨਾਲ ਜੁੜ ਇੰਟਰਨਸਪਿ ਕਰ ਸਕਦੇ ਹੋ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਇੱਕ ਸਟਾਰਟਅੱਪ ਕਿਵੇਂ ਕੰਮ ਕਰਦਾ ਹੈ। ਕਿਉਂਕਿ ਉੱਦਮਤਾ ਵੀ ਇੱਕ ਬਹੁਤ ਹੀ ਮੁਸ਼ਕਲ ਵਿਸ਼ਾ ਹੈ। ਤੁਹਾਨੂੰ ਕੁਝ ਨਵਾਂ ਬਣਾਉਣਾ ਪਵੇਗਾ, ਕੁਝ ਬਹੁਤ ਸਫਲ, ਇੱਕ ਸਕੇਲੇਬਲ ਕਾਰੋਬਾਰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ।