ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਨੂਰਪਰਾ ਸਕੂਲ 'ਚ ਹੋਈ ਮਾਪੇ-ਅਧਿਆਪਕ ਮਿਲਣੀ
ਐੱਨ.ਆਰ.ਆਈ ਭਰਾਵਾਂ ਨੇ ਵੀ ਵਧ ਚੜ੍ਹਕੇ ਲਿਆ ਭਾਗ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,5 ਫਰਵਰੀ2025 - ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਤੇ ਸਿੱਖਿਆ ਖੇਤਰ ਨਾਲ ਸਬੰਧਤ ਬਲਾਕ ਸੁਧਾਰ(ਤਹਿਸੀਲ ਰਾਏਕੋਟ) ਅਧੀਨ ਪੈਂਦੇ ਪਿੰਡ ਨੂਰਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮੁੱਖ ਅਧਿਆਪਕਾ ਜਸਵਿੰਦਰ ਕੌਰ ਦੀ ਅਗਵਾਈ ਹੇਠ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।
ਇਸ ਮੌਕੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਐੱਸ.ਐੱਮ.ਸੀ ਮੈਬਰਾਂ, ਚੇਅਰਮੈਨ ਅਤੇ ਐੱਨਆਰਆਈ ਵੀਰਾਂ ਵਧ ਚੜਕੇ ਸ਼ਿਰਕਤ ਕੀਤੀ। ਅਧਿਆਪਕ ਮਿਲਣੀ ਦੌਰਾਨ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਪੰਚ ਰਣਜੀਤ ਸਿੰਘ, ਐੱਨ.ਆਰ.ਆਈ ਡਾਕਟਰ ਗੁਰਚਰਨ ਸਿੰਘ ਗਰੇਵਾਲ, ਗਿਆਨੀ ਰਜਿੰਦਰ ਸਿੰਘ ਜਗਤਪੁਰ, ਬਲਾਕ ਰਾਏਕੋਟ ਦੇ ਬੀ.ਪੀ.ਈ.ਓ ਇਤਬਾਰ ਸਿੰਘ ਨੱਥੋਵਾਲ ਤੇ ਸਟੇਟ ਐਵਾਰਡੀ ਰਾਜਮਿੰਦਰਪਾਲ ਸਿੰਘ ਪਰਮਾਰ ਨੇ ਵਿਦਿਆਰਥੀ, ਮਾਪੇ ਅਧਿਆਪਕ ਮਿਲਣੀ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮੈਗਾ ਅਧਿਆਪਕ ਮਿਲਣੀ ਵਿੱਚ ਮਾਪਿਆ ਨੂੰ ਬੱਚਿਆਂ ਦੀ ਪੜ੍ਹਾਈ ਬਾਰੇ ਪਤਾ ਲੱਗਦਾ ਅਤੇ ਅਧਿਆਪਕਾਂ ਨੂੰ ਮਾਪਿਆ ਬਾਰੇ ਵੀ ਪੂਰੀ ਜਾਣਕਾਰੀ ਮਿਲਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਵਿੱਚ ਦਿੱਤੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਮੋਜੂਦ ਹਨ ਤਾਂ ਜੋ 3 ਸਾਲ ਤੋਂ 14 ਸਾਲ ਤੱਕ ਦਾ ਕੋਈ ਬੱਚਾ ਸਿੱਖਿਆਂ ਤੋਂ ਵਾਂਝਾ ਨਾ ਰਹੇ, ਇਸ ਲਈ ਵੱਧ ਤੋਂ ਵੱਧ ਵਿਦਿਆਰਥੀ ਸਰਕਾਰੀ ਸਕੂਲ ਵਿਖੇ ਦਾਖਲ ਕਰਵਾਓ। ਇਸ ਤੋਂ ਇਲਾਵਾ ਅਧਿਆਪਕਾਂ ਵੱਲੋਂ ਮਾਪਿਆਂ ਨਾਲ ਬੱਚਿਆਂ ਪ੍ਰਤੀ ਹੋਰ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ।
ਇਸ ਦੌਰਾਨ ਗਿਆਨੀ ਰਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਪੈੱਨ ਦਿੱਤੇ ਗਏ।ਡਾਕਟਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਸਕੂਲ ਨੂੰ 20 ਹਜਾਰ ਰੁਪਏ ਦੀ ਮਦਦ ਦਿੱਤੀ ਗਈ। ਇਸ ਮੌਕੇ ਪਹੁੰਚੇ ਮਾਪਿਆਂ, ਐੱਨ.ਆਰ.ਆਈ ਦਾਨੀ ਵੀਰਾਂ, ਪਤਵੰਤੇ ਸੱਜਣਾਂ ਦਾ ਮੁੱਖ ਅਧਿਆਪਕਾ ਜਸਵਿੰਦਰ ਕੌਰ ਵੱਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਾਬਕਾ ਸਰਪੰਚ ਦਰਸ਼ਨ ਸਿੰਘ, ਬਲਵੀਰ ਸਿੰਘ, ਬਹਾਦਰ ਸਿੰਘ, ਸੁਖਦੇਵ ਸਿੰਘ, ਸੰਜੀਵ ਕੁਮਾਰ, ਅਮਨਦੀਪ ਸਿੰਘ, ਚੇਅਰਪਰਸਨ ਰਾਜ ਕੌਰ, ਮੈਡਮ ਪਰਵਿੰਦਰ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ, ਹਰਭਜਨ ਕੌਰ, ਗੁਰਪ੍ਰੀਤ ਕੌਰ, ਚਰਨਜੀਤ ਕੌਰ, ਮੈਡਮ ਸਵਿਤਾ ਤੋਂ ਹੋਰ ਵੀ ਹਾਜ਼ਰ ਸਨ।