ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਵਿੱਤਰ ਸਹਿਰ ਅੰਦਰ ਹੋ ਵਿਕਾਸ ਕਾਰਜਾਂ ਦਾ ਕੁਝ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ - ਸੱਜਣ ਚੀਮਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 8 ਜੁਲਾਈ 2025 - ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਵਿੱਤਰ ਨਗਰੀ ਅੰਦਰ 217 ਕਰੋੜ ਦੀ ਲਾਗਤ ਨਾਲ ਜੰਗੀ ਪੱਧਰ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਾਹਾ ਲੈਣ ਲਈ ਕੁਝ ਸਿਆਸੀ ਆਗੂਆਂ ਵੱਲੋਂ ਗਲਤ ਬਿਆਨਬਾਜੀ ਕੀਤੀ ਜਾ ਰਹੀ ਹੈ, ਜੋ ਕਿ ਸਚਾਈ ਤੋਂ ਕੋਹਾਂ ਦੂਰ ਹੈ।ਪਵਿੱਤਰ ਨਗਰੀ ਅੰਦਰ ਪੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦੀ ਇਹ ਸਿਆਸੀ ਲੋਕ ਜਿੰਮੇਵਾਰੀ ਕਿਉਂ ਨਹੀਂ ਲੈਂਦੇ। ਇਨ੍ਹਾਂ ਸ਼ਬਦਾਂ ਦਾ ਪਰਗਟਾਵਾ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਅਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਨੇ ਹਲਕੇ ਦੇ ਪਾਰਟੀ ਵਰਕਰਾਂ ਨਾਲ ਮਾਰਕੀਟ ਕਮੇਟੀ ਦੇ ਮੀਟਿੰਗ ਹਾਲ ਵਿੱਚ ਕਰਦਿਆਂ ਕਿਹਾ ਕਿ 2019 ਦੇ ਵਿੱਚ ਕੇਂਦਰ ਸਰਕਾਰ ਨੇ ਸਾਹਿਬ ਸਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਤਾਬਦੀ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਐਲਾਨਿਆ ਸੀ ਅਤੇ 27 ਕਰੋੜ ਰੁਪਏ ਦੀ ਕਿਸ਼ਤ ਜਾਰੀ ਕੀਤੀ ਸੀ।
ਪਰ 2022 ਤੱਕ ਉਸ ਸਮੇਂ ਦੀ ਸਰਕਾਰ ਨੇ ਇੱਕ ਰੁਪਏ ਦਾ ਵੀ ਹਿੱਸਾ ਨਹੀਂ ਪਾਇਆ। ਜਿਸ ਕਾਰਨ ਸਮਾਰਟ ਸਿਟੀ ਦਾ ਪਰੋਜੈਕਟ ਸੁਰੂ ਨਾ ਹੋ ਸਕਿਆ। ਉਨਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਮੁੱਖ ਮੰਤਰੀ ਨਾਲ ਇਸ ਸੰਬੰਧੀ ਮੀਟਿੰਗਾਂ ਕਰਕੇ ਗਰਾਂਟਾਂ ਦੀ ਮੰਗ ਕੀਤੀ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਿੱਜੀ ਦਿਲਚਸਪੀ ਲੈਂਦਿਆਂ ਗਰਾਂਟਾਂ ਜਾਰੀ ਕੀਤੀਆਂ ਜਿਸ ਤਹਿਤ ਵਿਕਾਸ ਕਾਰਜ ਸੁਰੂ ਹੋਏ। ਉਨ੍ਹਾਂ ਨੇ ਕਿਹਾ ਕਿ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਵਰੇਜ ਵੱਲੋਂ ਵੱਡੇ ਯਤਨਾਂ ਨਾਲ ਕੇਂਦਰ ਤੋਂ ਸਮਾਰਟ ਸਿਟੀ ਦੀਆਂ ਰਹਿੰਦੀਆਂ ਗਰਾਂਟਾਂ ਜਾਰੀ ਕਰਵਾਈਆ। ਉਨ੍ਹਾਂ ਨੇ ਕਿਹਾ ਕਿ ਸਹਿਰ ਅੰਦਰ 28 ਕਿਲੋਮੀਟਰ ਲੰਮਾ ਸੀਵਰੇਜ ਪੈ ਚੁੱਕਾ ਹੈ।
ਸਾਢੇ ਪੰਜ ਕਰੋੜ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ ਛੇ ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਹੈ।76 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਟੇਡੀਅਮ ਤਿਆਰ ਹੋਵੇਗਾ ਜਿਸ ਦੇ ਟੈਂਡਰ ਲੱਗ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ 8 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ 25 ਕੁ ਦਿਨਾਂ ਤੱਕ ਬਰਸਾਤਾਂ ਤੋਂ ਬਾਅਦ ਵਿੱਚ ਸਾਰੇ ਹਲਕੇ ਦੀਆ ਸੜਕਾਂ ਦੀ ਰਿਪੇਅਰ ਸੁਰੂ ਹੋ ਜਾਵੇਗੀ । ਇਸ ਮੌਕੇ ਸੀਨੀਅਰ ਆਗੂ ਨਰਿੰਦਰ ਸਿੰਘ ਖਿੰਡਾ, ਸਰਪੰਚ ਮੇਜਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਸੋਨੂੰ ਠੱਟਾ ਨਵਾਂ, ਅਕਾਸਦੀਪ ਸਿੰਘ, ਮਨੀ ਦਬੂਲੀਆਂ, ਸੁਖਵਿੰਦਰ ਸਿੰਘ ਖਿੰਡਾ, ਸਰਪੰਚ ਜੁਗਿੰਦਰ ਸਿੰਘ,ਰਾਜਾ ਸਰਪੰਚ, ਪੀ ਏ ਲਵਪ੍ਰੀਤ ਸਿੰਘ, ਬਲਾਕ ਪਰਧਾਨ ਸੁਖਵਿੰਦਰ ਸਿੰਘ ਆਦਿ ਹਾਜਰ ਸਿੰਘ।