Breaking: ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਲੜਨ ਬਾਰੇ ਲਿਆ ਵੱਡਾ ਫ਼ੈਸਲਾ...! ਪੜ੍ਹੋ ਕੀ ਕਿਹਾ?
ਚੰਡੀਗੜ੍ਹ, 9 ਜੁਲਾਈ 2025- ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਇੱਕ ਮੀਟਿੰਗ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਤਰਨ ਤਾਰਨ ਵਿਧਾਨ ਸਭਾ ਜਾਂ ਕਿਸੇ ਹੋਰ ਚੋਣ ਵਿੱਚ ਭਾਗ ਨਹੀਂ ਲੈਣਗੇ।
ਜਥੇਬੰਦੀ ਨੇ ਦੱਸਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਦੀ ਚੋਣ ਸਿਰਫ਼ "ਦੁਸ਼ਟਾਂ-ਪਾਪੀਆਂ ਨੂੰ ਨੰਗਿਆਂ ਕਰਨ" ਅਤੇ ਪੰਜਾਬ ਦੇ ਹਿੱਤ ਲਈ ਲੜੀ ਸੀ, ਜਿਸ ਵਿੱਚ ਸਿੱਖ ਪੰਥ ਨੇ ਵੱਡੇ ਪੱਧਰ 'ਤੇ ਸਹਿਯੋਗ ਦਿੱਤਾ।
ਖਾਲੜਾ ਮਿਸ਼ਨ ਨੇ ਜ਼ੋਰ ਦੇ ਕੇ ਕਿਹਾ ਕਿ "ਚੋਣਾਂ ਲੜਨਾ ਉਨ੍ਹਾਂ ਦਾ (ਬੀਬੀ ਪਰਮਜੀਤ ਕੌਰ ਖਾਲੜਾ) ਪੇਸ਼ਾ ਨਹੀਂ", ਅਤੇ ਪਹਿਲਾਂ ਸਿਰਫ ਵਿਸ਼ੇਸ਼ ਹਾਲਤ ਵਿੱਚ ਚੋਣ ਲੜਨ ਦਾ ਫੈਸਲਾ ਲਿਆ ਸੀ। ਉਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ "ਜ਼ੁਲਮ ਅਤੇ ਜ਼ਬਰ ਦੇ ਖਿਲਾਫ਼" ਆਪਣਾ ਸੰਘਰਸ਼ ਜਾਰੀ ਰੱਖਣਗੇ।