ਬੂਥ ਲੈਵਲ ਅਫਸਰਾਂ ਦੀ ਹਫਤਾਵਾਰੀ ਟ੍ਰੇਨਿੰਗ ਦੌਰਾਨ 838 ਬੀ ਐਲ ਓਜ਼ ਨੂੰ ਚੋਣ ਪ੍ਰਣਾਲੀ ਵਿੱਚ ਚੁਣੌਤੀਆਂ ਸਬੰਧੀ ਜਾਗਰੂਕਤਾ
ਹਰਜਿੰਦਰ ਸਿੰਘ ਭੱਟੀ
- 4 ਤੋਂ 11 ਜੁਲਾਈ ਤੱਕ ਦਿੱਤੀ ਜਾ ਰਹੀ ਹੈ ਟ੍ਰੇਨਿੰਗ - ਜ਼ਿਲ੍ਹਾ ਨੋਡਲ ਅਫਸਰ ਸਵੀਪ
ਐਸ ਏ ਐਸ ਨਗਰ, 9 ਜੁਲਾਈ 2025 - ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 838 ਬੂਥ ਲੈਵਲ ਅਫਸਰਾਂ ਨੂੰ ਚੋਣ ਪ੍ਰਣਾਲੀ ਵਿੱਚ ਚੁਣੌਤੀਆਂ, ਨਵੀਂਆਂ ਤਕਨੀਕਾਂ, ਭਾਰਤੀ ਚੋਣ ਕਮਿਸ਼ਨ ਦੇ ਵੋਟਰ ਪੰਜੀਕਰਣ ਵਿੱਚ ਵਾਧੇ, ਵੋਟਰ ਜਾਗਰੂਕਤਾ ਅਤੇ ਵੱਖ-ਵੱਖ ਮੋਬਾਈਲ ਐਪਸ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚੋਂ, ਖਰੜ ਦੀ ਟ੍ਰੇਨਿੰਗ ਰਿਆਤ ਅਤੇ ਬਾਹਰਾ ਯੂਨੀਵਰਸਿਟੀ, ਡੇਰਾਬਸੀ ਦੀ ਸੁਖਮਨੀ ਗਰੁੱਪ ਆਫ ਕਾਲਜ ਡੇਰਾਬਸੀ ਅਤੇ ਮੋਹਾਲੀ ਦੇ ਬੀਐਲ ਓਜ਼ ਨੂੰ ਸਕੂਲ ਆਫ ਐਮੀਨੈਂਸ 3ਬੀ 1 ਮੋਹਾਲੀ ਵਿਖੇ ਹਰ ਰੋਜ਼ 50-50 ਦੇ ਬੈਚ ਬਣਾਕੇ 4 ਤੋਂ 11 ਜੁਲਾਈ ਤੱਕ ਦਿੱਤੀ ਜਾ ਰਹੀ ਹੈ।
ਅੱਜ ਜਿਲ੍ਹਾ ਨੋਡਲ ਅਫਸਰ ਨੇ ਚੋਣ ਤਹਿਸੀਲਦਾਰ ਸੰਜੇ ਕੁਮਾਰ, ਚੋਣ ਕਾਨੂੰਨਗੋ ਸੁਰਿੰਦਰ ਬੱਤਰਾ ਨੇ ਸਕੂਲ ਆਫ ਐਮੀਨੈਂਸ 3 ਬੀ 1 ਮੋਹਾਲੀ ਵਿਖੇ ਟ੍ਰੇਨਿੰਗ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦਾ ਮੁੱਖ ਮਕਸਦ ਬੂਥ ਲੈਵਲ ਅਫਸਰਾਂ ਨੂੰ ਤਕਨੀਕੀ ਤੌਰ ਤੇ ਹੋਰ ਸਾਖਰ ਕਰਨ ਦਾ ਹੈ ਤਾਂ ਜੋ ਵੋਟਰ ਪੰਜੀਕਰਣ ਦੀ ਵਿਧੀ ਨੂੰ ਆਮ ਨਾਗਰਿਕਾਂ ਲਈ ਹੋਰ ਸੁਖਾਲਾ ਬਣਾਇਆ ਜਾ ਸਕੇ। ਸਵੀਪ ਟੀਮਾਂ, ਵੋਟਰ ਅਵੈਰਨੈਸ ਗਰੁੱਪਾਂ ਅਤੇ ਬੀ ਐਲ ਓਜ਼ ਦੇ ਤਾਲਮੇਲ ਨਾਲ ਵੋਟਰ ਸਾਖਰਤਾ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਕੇ ਭਾਰਤੀ ਚੌਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਸਮੇਂ ਸਮੇਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਗਰੂਕ ਕੀਤਾ ਜਾ ਸਕੇ।
ਸੀਨੀਅਰ ਸਿਟੀਜਨ, ਨੌਜਵਾਨਾਂ, ਪ੍ਰਵਾਸੀ ਮਜ਼ਦੂਰਾਂ, ਔਰਤਾਂ ਦਿਵਿਆਂਗਜਨ ਅਤੇ ਟਰਾਂਸਜੈਂਡਰ ਵੋਟਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਰਜਿਸਟਰ ਕੀਤਾ ਜਾ ਸਕੇ। ਇਸ ਟ੍ਰੇਨਿੰਗ ਸ਼ੈਸ਼ਨ ਤੋਂ ਬਾਅਦ ਬੂਥ ਲੈਵਲ ਅਫਸਰਾਂ ਦਾ ਇੱਕ ਲਿਖਤੀ ਟੈਸਟ ਵੀ ਲਿਆ ਜਾ ਰਿਹਾ ਹੈ ਅਤੇ ਟੈਸਟ ਪਾਸ ਸਫਲ ਬੀ ਐਲ ਓ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾ ਰਹੇ ਹਨ। ਅੱਜ ਦੀ ਟ੍ਰੇਨਿੰਗ ਮਾਸਟਰ ਟ੍ਰੇਨਰ ਕਮ ਭੂਮੀ ਰੱਖਿਆ ਅਫਸਰ ਅਨਿਲ ਬਾਨਾ, ਪ੍ਰੋ ਖੁਸ਼ਪ੍ਰੀਤ ਸਿੰਘ, ਪ੍ਰੋ ਯਾਦਵਿੰਦਰ ਸਿੰਘ ਵੱਲੋਂ ਕਰਵਾਈ ਗਈ।