ਦਿਲਜੀਤ ਦੋਸਾਂਝ ਦੇ ਹੱਕ 'ਚ ਗਰਜੇ ਭਗਵੰਤ ਮਾਨ, ਦਿੱਤਾ ਵੱਡਾ ਬਿਆਨ
ਚੰਡੀਗੜ੍ਹ, 8 ਜੁਲਾਈ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਹੱਕ ਵਿੱਚ ਖੁੱਲ੍ਹ ਕੇ ਆਵਾਜ਼ ਉਠਾਈ ਹੈ। ਭਗਵੰਤ ਮਾਨ ਨੇ ਦਿਲਜੀਤ ਦੀ ਫਿਲਮ ਦੇ ਵਿਰੋਧ 'ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਦਾ ਕਲਚਰ ਸਾਂਝਾ ਹੈ ਅਤੇ ਦਿਲਜੀਤ ਵਰਗੇ ਕਲਾਕਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਨਾ ਕਿ ਵਿਰੋਧ।
ਮੁੱਖ ਮੰਤਰੀ ਦਾ ਅਹਿਮ ਬਿਆਨ
ਭਗਵੰਤ ਮਾਨ ਨੇ ਕਿਹਾ, "ਪਾਕਿਸਤਾਨੀ ਕਲਾਕਾਰਾਂ ਕਰਕੇ ਦਿਲਜੀਤ ਦਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਇਹ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਹੋਈ ਸੀ।" ਉਨ੍ਹਾਂ ਜ਼ੋਰ ਦਿੱਤਾ ਕਿ "ਦਿਲਜੀਤ ਦੋਸਾਂਝ ਹਮੇਸ਼ਾ ਸਾਂਝ ਅਤੇ ਪਿਆਰ ਦੀ ਗੱਲ ਕਰਦਾ ਆਇਆ ਹੈ।"
ਮਾਨ ਨੇ ਸਵਾਲ ਕੀਤਾ, "ਸਾਡੇ ਪੰਜਾਬ ਦੇ ਮੁੰਡੇ ਦੀ ਫਿਲਮ ਦਾ ਤਾਂ ਵਿਰੋਧ ਕਰ ਰਹੇ ਹੋ, ਪਰ ਹੁਣ ਜਦੋਂ ਪਾਕਿਸਤਾਨ ਦੀ ਟੀਮ ਭਾਰਤ ਖੇਡਣ ਆ ਰਹੀ ਹੈ, ਤਾਂ ਕੋਈ ਵਿਰੋਧ ਕਿਉਂ ਨਹੀਂ ਕਰ ਰਿਹਾ?"
ਪੰਜਾਬੀ ਕਲਚਰ ਦੀ ਵਕਾਲਤ
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਕਲਚਰ ਸਾਂਝਾ ਹੈ, ਇੱਥੇ ਕਲਾਕਾਰਾਂ, ਸੱਭਿਆਚਾਰ ਅਤੇ ਪਿਆਰ ਦੀ ਕਦਰ ਕੀਤੀ ਜਾਂਦੀ ਹੈ। ਦਿਲਜੀਤ ਦੋਸਾਂਝ ਵਰਗੇ ਕਲਾਕਾਰਾਂ ਨੇ ਹਮੇਸ਼ਾ ਪੰਜਾਬੀਅਤ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ ਹੈ, ਇਸ ਲਈ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।