ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਬਠਿੰਡਾ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 9 ਜੁਲਾਈ 2025 : ਅੱਜ ਪਾਵਰ ਕਾਮ ਦੇ ਸਿਰਕੀ ਬਾਜ਼ਾਰ ਦਫਤਰ ਬਠਿੰਡਾ ਅਤੇ ਸਬ ਡਿਵੀਜ਼ਨ ਸੰਗਤ ਵਿਖੇ ਭਾਰਤ ਦੀਆਂ 10 ਟਰੇਡ ਯੂਨੀਅਨ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਵੱਲੋਂ ਇੱਕ ਰੋਜ਼ਾ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਿਲ ਹੁੰਦੇ ਹੋਏ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ ।
ਅੱਜ ਦੀ ਹੜਤਾਲ ਕਰਨ ਦਾ ਮੁੱਖ ਮਕਸਦ ਕੇਂਦਰ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਬੰਦ ਕਰਨਾ,ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨਾ, ਪੁਰਾਣੇ 44 ਖਤਮ ਕੀਤੇ ਕਿਰਤ ਕਾਨੂੰਨਾਂ ਨੂੰ ਬਹਾਲ ਕਰਨਾ,ਬੇਰੁਜਗਾਰਾਂ ਨੂੰ ਰੁਜ਼ਗਾਰ ਦੇਣਾ,ਸਭ ਆਦਿ ਮੰਗਾਂ ਬਾਰੇ ਕੀਤੀ ਗਈ।, ਰੈਲੀ ਨੂੰ ਟੀ ਐਸ ਯੂ ਦੇ ਆਗੂ ਸਾਥੀ ਇੰਜ.ਬਲਜੀਤ ਸਿੰਘ ਜੇ ਈ, ਭੀਮ ਸੈਨ, ਸੀਤਾ ਰਾਮ ,ਹਰੀਸ਼ ਕੁਮਾਰ ,ਮਨਦੀਪ ਸਿੰਘ, ਭਰਾਤਰੀ ਜਥੇਬੰਦੀਆਂ ਦੇ ਆਗੂ ਆਰੁਨ ਕੁਮਾਰ ਤ੍ਰਿਪਾਠੀ ਦੁਰਗਾ ਦੱਤ, ਲਛਮਣ ਸਿੰਘ, ਸੀਐਚਬੀ ਦੇ ਆਗੂ ਮਨਪ੍ਰੀਤ ਸਿੰਘ , ਹਰਦੀਪ ਸਿੰਘ ,ਸ਼ਿਵਰਾਜ ਸਿੰਘ, ਹਰਜਿੰਦਰ ਸਿੰਘ, ਦਿਨੇਸ਼ ਕੁਮਾਰ, ਹਰਵਿੰਦਰ ਸਿੰਘ ਵਿੱਕੀ ਨੇ ਸੰਬੋਧਨ ਕੀਤਾ।