← Go Back
ਕੈਨੇਡਾ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨੀ ਨਾਅਰੇ ਬਾਬੂਸ਼ਾਹੀ ਨੈਟਵਰਕ ਵੈਂਕੂਵਰ, 21 ਅਪ੍ਰੈਲ, 2025: ਕੈਨੇਡਾ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਵਿਚੋਂ ਇਕ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੀਆਂ ਕੰਧਾਂ ’ਤੇ ਖਾਲਿਸਤਾਨੀ ਅਨਸਰਾਂ ਨੇ ਖਾਲਿਸਤਾਨੀ ਨਾਅਰੇ ਲਿਖ ਦਿੱਤੇ ਹਨ। ਇਹ ਘਟਨਾ ਬੀਤੀ ਰਾਤ ਵਾਪਰੀ। ਇਹ ਗੁਰਦੁਆਰਾ ਸਾਹਿਬ ਰੋਜ਼ ਸਟ੍ਰੀਟ ’ਤੇ ਬਣਿਆ ਹੋਇਆ ਹੈ। ਪ੍ਰਬੰਧਕਾਂ ਦੇ ਦੱਸਣ ਮੁਤਾਬਕ ਇਸਦੀਆਂ ਕੰਧਾਂ ’ਤੇ ਖਾਲਿਸਤਾਨ ਸ਼ਬਦ ਲਿਖੇ ਗਏ ਹਨ। ਕੈਨੇਡਾ ਵਿਚ ਮੰਦਿਰਾਂ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬਾਨ ਦੀਆਂ ਕੰਧਾਂ ’ਤੇ ਵੀ ਅਜਿਹੇ ਨਾਅਰੇ ਲਿਖਣ ਦੀ ਸ਼ੁਰੂਆਤ ਹੋਈ ਹੈ।
Total Responses : 0