ਨਿੱਕੇ ਪਰਬਤਾਰੋਹੀ ਤੇਗਵੀਰ ਦਾ ਨਾਂਅ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 4 ਮਾਰਚ 2025 :ਰੂਪਨਗਰ ਜਿਲੇ ਤੇ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ , ਏਸ਼ੀਆ ਮਹਾਂਦੀਪ ਦੇ ਸੱਭ ਤੋਂ ਛੋਟੀ ਉਮਰ ਦੇ ਪਰਬਤਾਰੋਹੀ ਤੇਗਵੀਰ ਸਿੰਘ ਜਿਸ ਦੇ ਨਾਮ ਵੱਡੇ ਰਿਕਾਰਡ ਦਰਜ ਹੋ ਰਹੇ ਹਨ । ਹੁਣ ਰੋਪੜ ਦੇ ਤੇਗ਼ਬੀਰ ਸਿੰਘ ਦਾ ਨਾਂ ਏਸ਼ੀਆ ਬੁੱਕ ਆਫ ਰਿਕਾਰਡਜ਼ ਤੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੋਇਆ ਹੈ।
ਤੇਗਬੀਰ ਸਿੰਘ ਦੇ ਪਿਤਾ ਸ ਸੁਖਿੰਦਰ ਦੀਪ ਸਿੰਘ ਦੱਸਿਆ ਕਿ ਉਨਾਂ ਦੇ ਪੂਰੇ ਪਰਿਵਾਰ ਨੂੰ, ਰੂਪਨਗਰ ਜਿਲੇ ਲਈ ਮਾਣ ਵਾਲੀ ਗੱਲ ਹੈ । ਉਨ੍ਹਾਂ ਦੱਸਿਆ ਕਿ ਅੱਜ ਫਰੀਦਾਬਾਦ ਮੁੱਖ ਦਫ਼ਤਰ ਵਿਖੇ ਤੇਗਵੀਰ ਸਿੰਘ ਨੂੰ ਸਨਮਾਨਤ ਕੀਤਾ ਗਿਆ ।
ਵਰਨਣਯੋਗ ਹੈ ਕਿ ਤੇਗਬੀਰ ਸਿੰਘ ਨੇ ਪਿਛਲੇ ਕੁੱਝ ਸਮਾਂ ਪਹਿਲਾਂ ਮਹਿਜ 5 ਸਾਲ ਦੀ ਉਮਰ ਵਿਚ ਅਫਰੀਕੀ ਮਹਾਂਦੀਪ ਦੀ ਸੱਭ ਤੋਂ ਉਂੱਚੀ ਚੋਟੀ ਮਾਊਂਟ ਕਿਲੀਮੰਜਾਰੋ ( 5895 ਮੀਟਰ) 19340 ਫੁੱਟ , ਨੂੰ ਸਰ ਕਰਨ ਦਾ ਕਾਰਨਾਮਾ ਕੀਤਾ ਹੈ । ਇਹ ਕੀਰਤੀਮਾਨ ਹਾਸਲ ਕਰਨ ਵਾਲਾ ਉਹ ਏਸ਼ੀਆ ਮਹਾਦੀਪ ਦਾ ਸਭ ਤੋਂ ਛੋਟੀ ਉਮਰ ਦਾ ਪਰਬਤਰੋਹੀ ਬਣਿਆ ਹੈ । ਇਸ ਮੌਕੇ ਉਨ੍ਹਾਂ ਦੇ ਕੋਚ ਬਿਕਰਮਜੀਤ ਸਿੰਘ ਘੁੰਮਣ ਨੇ ਤੇਗਵੀਰ ਦਾ ਨਾਂ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।