ਐਸਜੀਪੀਸੀ ਦੀ ਅੰਤਰਿੰਗ ਕਮੇਟੀ ਮੈਂਬਰਾਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਕੀਤੀ ਮੁਲਾਕਾਤ, ਪੜ੍ਹੋ ਵੇਰਵਾ
ਗੁਰਪ੍ਰੀਤ ਸਿੰਘ
- ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜ ਰਹੀ ਅੰਤਰੰਗ ਕਮੇਟੀ
ਅੰਮ੍ਰਿਤਸਰ, 21 ਫਰਵਰੀ 2025 - ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਐਸਜੀਪੀਸੀ ਅੰਤਰੰਗ ਕਮੇਟੀ ਵਿਵਾਦ ਦੇ ਚਲਦੇ ਅੱਜ ਇੱਕ ਪ੍ਰੈਸ ਵਾਰਤਾ ਸ਼੍ਰੋਮਣੀ ਕਮੇਟੀ ਵੱਲੋਂ ਅੰਤਰੰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੀਤੀ ਗਈ, ਜਿਸ ਵਿੱਚ ਚੀਫ ਸੈਕਟਰੀ ਕੁਲਵੰਤ ਸਿੰਘ ਮੰਨਣ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ ਮੁਕਤੀ ਨੂੰ ਸਹੀ ਠਹਿਰਾਉਂਦੇ ਹੋਏ ਦੱਸਿਆ ਗਿਆ ਕਿ ਗੁਰਦੁਆਰਾ ਐਕਟ 1925 ਦੇ ਤਹਿਤ ਇਹ ਸੇਵਾ ਮੁਕਤੀ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਸ ਐਕਟ ਦੇ ਤਹਿਤ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਤਿੰਨ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਨਿਯੁਕਤ ਅਤੇ ਸੇਵਾ ਮੁਕਤੀ ਦਾ ਅਧਿਕਾਰ ਰੱਖਦੀ ਹੈ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅੰਤਰਗ ਕਮੇਟੀ ਦੇ ਲੰਬੇ ਸੋਚ ਵਿਚਾਰ ਕਰਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਫਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਵੱਲੋਂ ਜਿਹੜੇ ਇਲਜ਼ਾਮਾਂ ਤਹਿਤ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਹੈ ਉਸ ਦੀ ਇੱਕ ਰਿਪੋਰਟ ਵੀ ਬਕਾਇਦਾ ਤੌਰ ਤੇ ਮੀਡੀਆ ਸਾਹਮਣੇ ਜਾਰੀ ਕੀਤੀ ਗਈ। ਆਪਣੇ ਉੱਤੇ ਲੱਗੇ ਹੋਏ ਇਲਜ਼ਾਮਾਂ ਬਾਰੇ ਰਘੁਜੀਤ ਸਿੰਘ ਵਿਰਕ ਨੇ ਕਿਹਾ ਕਿ ਜਿਹੜੇ ਇਲਜ਼ਾਮ ਉਹਨਾਂ ਤੇ ਲਗਾਏ ਜਾ ਰਹੇ ਹਨ ਉਸ ਵਿੱਚ ਉਹ ਇਕੱਲੇ ਫੈਸਲਾ ਲੈਣ ਦੇ ਅਧਿਕਾਰੀ ਨਹੀਂ ਸਨ ਬਲਕਿ ਇਸ ਸਾਰੇ ਵਾਸਤੇ ਇੱਕ ਪਰਚੇਜ਼ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਦੀ ਰਾਏ ਤੋਂ ਬਾਅਦ ਹੀ ਇਹ ਸਾਰੇ ਫੈਸਲੇ ਲਏ ਗਏ ਹਨ।
ਪ੍ਰੈਸ ਵਾਰਤਾ ਦੇ ਤੁਰੰਤ ਬਾਅਦ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਮੁੱਖ ਸਕੱਤਰ ਅਤੇ ਬੁਲਾਰੇ ਕੁਲਵੰਤ ਸਿੰਘ ਮੰਨਣ ਅਤੇ ਹੋਰਨਾਂ ਵੱਲੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੂਜੀਤ ਸਿੰਘ ਦੇ ਨਾਲ ਉਹਨਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ ਗਈ। ਤਕਰੀਬਨ ਅੱਧਾ ਘੰਟਾ ਚੱਲੀ ਇਸ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਮੰਨਣ ਸਵਾਲਾਂ ਤੋਂ ਕੰਨੀ ਕਤਰਾਂਦੇ ਹੋਏ ਨਜ਼ਰ ਆਏ, ਜਦੋਂ ਉਨਾਂ ਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਸੇਵਾ ਮੁਕਤ ਕਰਨ ਤੇ ਇਤਰਾਜ਼ ਕਰਨ ਦੀ ਗੱਲ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਪਾਈ ਗਈ ਕਿਸੇ ਵੀ ਪੋਸਟ ਨੂੰ ਉਹ ਸੱਚ ਨਹੀਂ ਮੰਨਦੇ ਹਨ, ਪਰ ਇਸ ਪੋਸਟ ਨੂੰ ਗਲਤ ਜਾਂ ਝੂਠੀ ਹੋਣ ਬਾਰੇ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਬਲਕਿ ਇਹ ਕਹਿ ਕੇ ਟਾਲ ਦਿੱਤਾ ਕਿ ਸਿੰਘ ਸਾਹਿਬ ਦੇ ਨਾਲ ਉਹ ਪ੍ਰਸ਼ਾਸਨਿਕ ਮਸਲੇ ਤੇ ਗੱਲਬਾਤ ਕਰਨ ਆਏ ਸਨ।
ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਅਤੇ ਅੰਤਰੰਗ ਕਮੇਟੀ ਦੇ ਵਿਚਾਲੇ ਚੱਲ ਰਹੀ ਖਿੱਚ ਤਾਣ ਦੇ ਬਾਰੇ ਗੱਲਬਾਤ ਕਰਦੇ ਹੋਏ ਮੰਨਣ ਨੇ ਕਿਹਾ ਕਿਸ਼੍ਰੀ ਅਕਾਲ ਤਖਤ ਸਾਹਿਬ ਉੱਚ ਹੈ ਪਰ ਗੁਰਦੁਆਰਾ ਐਕਟ 1925 ਦੇ ਤਹਿਤ ਅੰਤਰੰਗ ਕਮੇਟੀ ਕਿਸੇ ਵੀ ਤਿੰਨ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਨਿਯੁਕਤੀ ਜਾਂ ਸੇਵਾ ਮੁਕਤੀ ਕਰਨ ਦਾ ਅਧਿਕਾਰ ਰੱਖਦੀ ਹੈ। ਇਸ ਵਿਚਾਲੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਾਂ ਅੰਤਰੰ ਕਮੇਟੀ ਦੀ ਸਰਵ ਉੱਚਤਾ ਬਾਰੇ ਵੀ ਆਪਣਾ ਪੁਆਇੰਟ ਕਲੀਅਰ ਨਹੀਂ ਕਰਕੇ ਗਏ ਇੱਥੇ ਜ਼ਿਕਰਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਫਿਲਹਾਲ ਅੰਤਰੰ ਕਮੇਟੀ ਵੱਲੋਂ ਸਰਕਾਰ ਨਹੀਂ ਕੀਤਾ ਗਿਆ ਹੈ ਅਤੇ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਲਈ ਉਨਾਂ ਦੇ ਗ੍ਰਹਿ ਵਿਖੇ ਜਾਏਗੀ।