ਮੋਦੀ-ਟਰੰਪ ਦੀ ਯਾਰੀ, ਹੁਣ ਪੁਗਾਉਣ ਦੀ ਵਾਰੀ: ਡਿਪੋਰਟ ਭਾਰਤੀਆਂ ਕੀਤੇ 'ਤੇ ਬੋਲੇ ਮੰਤਰੀ ਧਾਲੀਵਾਲ
PM ਮੋਦੀ ਹਨ ਟਰੰਪ ਦੇ ਬਹੁਤ ਵਧੀਆ ਦੋਸਤ, ਪ੍ਰਵਾਸੀਆਂ ਬਾਰੇ ਕਰਨ ਉਹਨਾਂ ਨਾਲ ਗੱਲਬਾਤ - ਕੁਲਦੀਪ ਧਾਲੀਵਾਲ
ਗੁਰਪ੍ਰੀਤ ਸਿੰਘ
- ਟਰੰਪ ਦੀ ਚੋਣਾਂ ਦੇ ਦੌਰਾਨ ਮੋਦੀ ਵੀ ਪਹੁੰਚੇ ਸਨ ਅਮਰੀਕਾ ਪੰਜਾਬੀਆਂ ਲਈ ਅਤੇ ਭਾਰਤੀਆਂ ਲਈ ਚੁੱਕਣ ਆਵਾਜ਼ - ਧਾਲੀਵਾਲ
- ਦੁਬਈ ਦੇ ਰਸਤੇ ਇਹ ਨੌਜਵਾਨ ਪਹੁੰਚੇ ਸਨ ਅਮਰੀਕਾ ਪਰਿਵਾਰਾਂ ਨੇ ਦੱਸਿਆ ਖੁਦ ਹੱਡ ਬੀਤੀ - ਧਾਲੀਵਾਲ
ਅੰਮ੍ਰਿਤਸਰ, 5 ਫਰਵਰੀ 2025 - ਯੂਨਾਈਟਿੰਗ ਸਟੇਟ ਅਮਰੀਕਾ ਦੇ ਪ੍ਰੈਜੀਡੈਂਟ ਡੋਨਲ ਟਰੰਪ ਵੱਲੋਂ ਪੂਰੇ ਦੇਸ਼ ਦੇ ਰਿਫਿਊਜੀਆਂ ਦੇ ਲਈ ਹੁਣ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਕਈ ਭਾਰਤੀਆਂ ਨੂੰ ਅਤੇ ਹੋਰ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਚੋਂ ਕੱਢ ਉਹਨਾਂ ਦੇ ਦੇਸ਼ਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਯੂਨਾਈਟਿਡ ਸਟੇਟ ਅਮਰੀਕਾ ਦਾ ਇੱਕ ਜਹਾਜ਼ ਸੀ 17 ਉਸਦੇ ਨਾਲ 104 ਦੇ ਕਰੀਬ ਭਾਰਤੀ ਜੋ ਕਿ ਰਿਫਿਊਜੀ ਬਣ ਕੇ ਉਥੇ ਰਹਿ ਰਹੇ ਸਨ, ਉਹਨਾਂ ਨੂੰ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਲਿਆਂਦਾ ਗਿਆ, ਜਿੱਥੇ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਵਰਕ ਪੇਪਰ ਵਰਕ ਕੀਤਾ ਜਾ ਰਿਹਾ ਹੈ।
ਉੱਥੇ ਹੀ ਐਨਆਰਆਈ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਵੀ ਨੌਜਵਾਨ ਉਹਨਾਂ ਨੂੰ ਮਿਲੇ ਹਨ ਉਹਨਾਂ ਵੱਲੋਂ ਸਿਰਫ ਤੇ ਸਿਰਫ ਇਹੀ ਦੱਸਿਆ ਗਿਆ ਹੈ ਕਿ ਉਹ ਦੁਬਈ ਦੇ ਰਸਤੇ ਅਮਰੀਕਾ ਪਹੁੰਚੇ ਸਨ ਅਤੇ ਉਹਨਾਂ ਨੂੰ ਕੁਝ ਹੀ ਸਮਾਂ ਅਮਰੀਕਾ ਪਹੁੰਚਿਆ ਹੋਇਆ ਸੀ ਉਥੇ ਉਹਨਾਂ ਨੇ ਕਿਹਾ ਕਿ ਉਹ ਸਾਰੇ ਨੌਜਵਾਨ ਸਹੀ ਸਲਾਮਤ ਹਨ ਅਤੇ ਉਹ ਤੰਦਰੁਸਤ ਹਨ।
ਯੂਨਾਈਟ ਯੂਐਸਏ ਦੇ ਪ੍ਰਾਈਮ ਮਨਿਸਟਰ ਡੋਨਲ ਟਰੰਪ ਵੱਲੋਂ ਲਿੱਤੇ ਗਏ ਫੈਸਲੇ ਤੋਂ ਬਾਅਦ 104 ਦੇ ਕਰੀਬ ਭਾਰਤੀ ਅੱਜ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚੇ ਉਥੇ ਉਹਨਾਂ ਦਾ ਮੁਲਾਕਾਤ ਕਰਨ ਵਾਸਤੇ ਐਨਆਰਆਈ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਮੁੱਖ ਤੌਰ ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਸਾਰੇ ਨੌਜਵਾਨ ਅਤੇ ਸਹੀ ਸਲਾਮਤ ਹਨ ਅਤੇ ਹੁਣ ਉਹਨਾਂ ਦਾ ਪੇਪਰ ਵਰਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕੇਂਦਰ ਸਰਕਾਰ ਤੇ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੋਨਲਡ ਟਰੰਪ ਤੇ ਬਹੁਤ ਵਧੀਆ ਦੋਸਤ ਹਨ ਅਤੇ ਉਹ ਕੁਝ ਹੀ ਦਿਨਾਂ ਚ ਤੱਕ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚ ਰਹੇ ਹਨ। ਇਸ ਬਾਰੇ ਵੀ ਉਹਨਾਂ ਨੂੰ ਜਰੂਰ ਗੱਲ ਕਰਨੀ ਚਾਹੀਦੀ ਹੈ।
ਉਹਨਾਂ ਨੇ ਕਿਹਾ ਕਿ ਡੋਨਲ ਟਰਬ ਦੀ ਚੋਣਾਂ ਦੇ ਦੌਰਾਨ ਵੀ ਦੇਸ਼ ਦੇ ਪ੍ਰਧਾਨ ਮੰਤਰੀ ਉਥੇ ਪਹੁੰਚੇ ਸਨ ਅਤੇ ਟਰੰਪ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਸੀ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਨੌਜਵਾਨਾਂ ਦੇ ਨਾਲ ਉਹਨਾਂ ਬਾਰੇ ਗੱਲ ਕੀਤੀ ਗਈ ਹੈ। ਬਹੁਤਾਤ ਨੇ ਦੱਸਿਆ ਹੈ ਕਿ ਉਹ ਦੁਬਈ ਰਾਸਤੇ ਅਤੇ ਇੰਗਲੈਂਡ ਦੇ ਰਾਸਤੇ ਅਮਰੀਕਾ ਪਹੁੰਚੇ ਸਨ। ਉਥੇ ਉਹਨਾਂ ਨੇ ਕਿਹਾ ਕਿ ਜੋ ਇਹ ਅਫਵਾਹ ਫਲਾਈ ਜਾ ਰਹੀ ਹੈ ਕਿ ਉਹਨਾਂ ਦੇ ਪੈਰ ਅਤੇ ਹੱਥਾਂ ਨੂੰ ਹੱਥ ਕੜੀਆਂ ਲੱਗੀਆਂ ਸਨ ਉਹ ਉਹਨਾਂ ਨੇ ਨਹੀਂ ਦੇਖੀਆਂ ਅਤੇ ਉਹਨਾਂ ਵੱਲੋਂ ਦੋ ਤੋਂ ਤਿੰਨ ਵਾਰ ਖਾਣਾ ਵੀ ਖਾਧਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੇ ਨਾਲ ਹਾਂ ਅਤੇ ਜਲਦ ਹੀ ਉਹਨਾਂ ਦੇ ਪੇਪਰ ਵਰਕ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਭੇਜ ਦਿੱਤਾ ਜਾਵੇਗਾ।