ਜਿਲ੍ਹਾ ਪੱਧਰੀ ਏਡਜ਼ ਅਤੇ ਬਲੱਡ ਡੋਨੇਸ਼ਨ ਸੰਬੰਧੀ ਸੈਮੀਨਾਰ ਕਰਵਾਇਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ , 23 ਜਨਵਰੀ,2025
ਡਾਇਰੈਕਰ ਰਾਜ ਵਿੱਦਿਅਕ ਖੋਜ਼ ਤੇ ਸਿਖਲਾਈ ਪ੍ਰੀਸ਼ਦ, ਪੰਜਾਬ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਮੈਡਮ ਡਿੰਪਲ ਮਦਾਨ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਅਤੇ ਅਮਰਜੀਤ ਖਟਕੜ੍ਹ ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਜਿਲ੍ਹੇ ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਰੈੱਡ ਰਿਬਨ ਕਲੱਬ ਦੇ ਇੰਚਾਰਜ਼ਾਂ ਅਤੇ ਬਤੌਰ ਨੋਡਲ ਅਫਸਰ ਨਿਯੁਕਤ ਅਧਿਆਪਕਾਂ ਦਾ ਇੱਕ ਦਿਨਾਂ ਸੈਲੀਬ੍ਰੇਸ਼ਨਜ਼ ਆਫ ਵਰਲਡ ਏਡਜ਼ ਡੇ ਅਤੇ ਸੈਲੀਬ੍ਰੇਸ਼ਨਜ਼ ਆਫ ਬਲੱਡ ਡੋਨੇਸ਼ਨ ਡੇ ਸੰਬੰਧੀ ਸੈਮੀਨਾਰ ਲਗਾਇਆ ਗਿਆ।ਇਸ ਸੈਮੀਨਾਰ ਵਿੱਚ ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਆਏ ਹੋਏ ਅਧਿਆਪਕਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੇ ਵਿਿਦਆਰਥੀਆਂ ਨੂੰ ਵਰਤਮਾਨ ਸਮੇਂ ਵਿੱਚ ਆ ਰਹੀਆਂ ਪ੍ਰੋੜ ਅਵਸਥਾ ਸੰਬੰਧੀ ਮੁਸ਼ਕਿਲਾਂ ਤੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਸਮੇਂ ਅਨੁਸਾਰ ਵਾਤਾਵਰਣ, ਖਾਣ-ਪੀਣ, ਰਹਿਣ-ਸਹਿਣ, ਪੜ੍ਹਨ , ਸੱਭਿਅਤਾ ਆਦਿ ਵਿੱਚ ਆ ਰਹੀਆਂ ਤਬਦੀਲੀਆਂ ਤੇ ਅਧਿਆਪਕਾਂ ਨਾਲ਼ ਵਿਿਦਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੁਝ ਨੁਕਤੇ ਸਾਂਝੇ ਕੀਤੇ ਗਏ। ਰਿਸੋਰਸ ਪਰਸਨ ਮੈਡਮ ਨਵਨੀਤ ਕੌਰ ਲੈ ਬਾਇਓ ਨੇ ਪ੍ਰੋੜ ਅਵਸਥਾ ਦੌਰਾਨ ਆਉਣ ਵਾਲ਼ੀਆਂ ਤਬਦੀਲੀਆਂ ਸੰਬੰਧੀ ਚਾਨਣਾ ਪਾਇਆ ਅਤੇ ਅਧਿਆਪਕਾਂ ਨੂੰ ਵਿਿਦਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਸੰਬੰਧੀ ਟ੍ਰੇਨਿੰਗ ਦਿੱਤੀ। ਸਿਵਲ ਹਸਪਤਾਲ਼ ਨਵਾਂਸ਼ਹਿਰ ਤੋਂ ਆਏ ਮੈਡਮ ਮਨਦੀਪ ਕੌਰ ਕੋਆਰਡੀਨੇਟਰ ਆਈ ਸੀ ਟੀ ਸੀ ਨੇ ਏਡਜ਼ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ। ਕੌਂਸਲਰ ਹਰਪ੍ਰੀਤ ਸਿੰਘ ਸੀ ਐਚ ਸੀ ਰਾਂਹੋ ਨੇ ਵਿਿਦਆਰਥੀਆਂ ਨੂੰ ਡਰੱਗ ਤੋਂ ਬਚਾਉਣ ਲਈ ਆਪਣੇ ਵਿਚਾਰ ਪੇਸ਼ ਕੀਤੇ।ਇਸੇ ਤਰ੍ਹਾਂ ਸੈਲੀਬ੍ਰੇਸ਼ਨਜ਼ ਆਫ ਬਲੱਡ ਡੋਨੇਸ਼ਨ ਡੇ ਸੰਬੰਧੀ ਬੀ ਡੀ ਸੀ ਬਲੱਡ ਬੈਂਕ ਨਵਾਂਸ਼ਹਿਰ ਤੋਂ ਆਏ ਡਾ: ਅਜੇ ਬੱਗਾ ਨੇ ਜੀਵਨ ਨੂੰ ਬਚਾਉਣ ਲਈ ਖੁੂਨਦਾਨ ਕਰਨ ਸੰਬੰਧੀ ਆਪਣੇ ਵਿਚਾਰ ਪੇਸ਼ ਕਰਕੇ ਸੈਮੀਨਾਰ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਮਰਜੀਤ ਖਟਕੜ੍ਹ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਸਾਂਝੇ ਕੀਤੇ ਗਏ ਵਿਚਾਰਾਂ ਨੂੰ ਸਕੂਲਾਂ ਵਿੱਚ ਜਾ ਕੇ ਵਿਿਦਆਰਥੀਆਂ ਤੇ ਲਾਗੂ ਕਰਨਾ, ਇਸ ਸੈਮੀਨਾਰ ਦੀ ਸਫਲਤਾ ਮੰਨੀ ਜਾਵੇਗੀ।
ਇਸ ਸੇੈਮੀਨਾਰ ਦੇ ਸਮੁੱਚੇ ਪ੍ਰਬੰਧ ਲਈ ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਨੂੰ ਬਤੌਰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਜਿਸਨੂੰ ਉਨ੍ਹਾਂ ਦੁਆਰਾ ਬਾਖੂਬੀ ਨਿਭਾਇਆ ਗਿਆ।ਸਕੂਲ ਇੰਚਾਰਜ਼ ਮੈਡਮ ਅਮਰਦੀਪ ਕੌਰ ਨੇ ਆਏ ਹੋਏ ਸਾਰੇ ਮੁਖੀ ਸਹਿਬਾਨ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਜਸਵੀਰ ਸਿੰਘ, ਸੰਜੀਵ ਕੁਮਾਰ, ਸਵਿਤਾ ਸਹਿਗਲ, ਭੁਪਿੰਦਰ ਕੁਮਾਰ, ਬਲਜਿੰਦਰ ਸਿੰਘ ਆਦਿ ਹਾਜਰ ਸਨ।