ਬਸਪਾ ਵੱਲੋਂ ਦਲਿਤ ਭਾਈਚਾਰੇ ਦੀ ਔਰਤ ਨਾਲ ਦਰਿੰਦਗੀ ਭਰੀ ਕੁੱਟਮਾਰ ਖਿਲਾਫ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ2025: ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਪਥਰਾਲਾ ’ਚ ਦਲਿਤ ਭਾਈਚਾਰੇ ਦੀ ਔਰਤ ਨਾਲ ਦਰਿੰਦਗੀ ਭਰੀ ਕੁੱਟਮਾਰ ਜ਼ਿਲ੍ਹਾ ਕਮੇਟੀ ਬਹੁਜਨ ਸਮਾਜ ਪਾਰਟੀ ਬਠਿੰਡਾ ਨੇ ਐਸਐਸਪੀ ਨੂੰ ਮੰਗ ਪੱਤਰ ਦੇਕੇ ਦੋਸ਼ੀਆਂ ਖਿਲਾਫ ਐਸ ਸੀ,ਐਸ ਟੀ ਐਕਟ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ , ਕੁਲਦੀਪ ਸਿੰਘ ਸਰਦੂਲਗੜ੍ਹ ਇੰਚਾਰਜ ਬਹੁਜਨ ਸਮਾਜ ਪਾਰਟੀ ਪੰਜਾਬ , ਨਿੱਕਾ ਸਿੰਘ ਲਖਵੀਰ ਸੂਬਾ ਜਨਰਲ ਸਕੱਤਰ ਬਸਪਾ ਅਤੇ ਮੀਨਾ ਕੁਮਾਰੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਦੀ ਕਾਰਗੁਜ਼ਾਰੀ ਇਸ ਮਾਮਲੇ ਵਿੱਚ ਤਸੱਲੀ ਬਖਸ਼ ਨਹੀਂ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਇਨਸਾਫ਼ ਦੇਣ ਤੋਂ ਕੰਨੀ ਕਤਰਾਉਂਦਾ ਨਜ਼ਰ ਆ ਰਿਹਾ ਹੈ।
ਆਗੂਆਂ ਨੇ ਐਸ ਐਸ ਪੀ ਬਠਿੰਡਾ ਨੂੰ ਦੋਸ਼ੀਆਂ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਕਰਨ ਲਈ ਕਿਹਾ ਅਤੇ ਜੇਕਰ ਕਾਰਵਾਈ ਕਰਨ ਤੋਂ ਆਨਾਕਾਨੀ ਕੀਤੀ ਗਈ ਤਾਂ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਡਾਕਟਰ ਜੋਗਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬਸਪਾ ਬਠਿੰਡਾ, ਸੁਰਿੰਦਰ ਕੁਮਾਰ ਨਲਵਾ ਜ਼ਿਲ੍ਹਾ ਜਨਰਲ ਸਕੱਤਰ ਬਸਪਾ ਬਠਿੰਡਾ, ਗੁਰਤੇਜ ਸਿੰਘ ਕਾਕਾ ਉਪ ਪ੍ਰਧਾਨ ਬਸਪਾ ਬਠਿੰਡਾ, ਬਿੱਲੂ ਸਿੰਘ ਜਥੇਬੰਦਕ ਸਕੱਤਰ ਜ਼ਿਲਾ ਬਠਿੰਡਾ, ਸਿਓਂ ਰਾਮ ਜ਼ਿਲ੍ਹਾ ਕੈਸ਼ੀਅਰ ਬਠਿੰਡਾ ਨਰੇਸ਼ ਕੁਮਾਰ ਜ਼ਿਲ੍ਹਾ ਸਕੱਤ ਬਠਿੰਡਾ, ਐਡਵੋਕੇਟ ਰਜਿੰਦਰ ਕੁਮਾਰ ਸੁਰਿੰਦਰ ਸਿਵਾ, ਮੋਹਨ ਲਾਲ ਹਲਕਾ ਪ੍ਰਧਾਨ ਬਠਿੰਡਾ ਸ਼ਹਿਰੀ ਬੋਬੀ ਸਿੰਘ ਅਤੇ ਮੂਲ ਚੰਦ ਆਦਿ ਸ਼ਾਮਲ ਹੋਏ।