ਬਿਨਾਂ ਦਾਜ ਸ਼ਾਦੀ ਕਰਨ ਤੇ ਮਿਲੇਗਾ ਸ਼ਗਨ ਤੇ ਮਰਗ ਮੌਕੇ ਜਲੇਬੀਆਂ ਪਕੌੜੇ ਬਣਾਉਣ ਤੇ ਲੱਗੇਗਾ ਜੁਰਮਾਨਾ
ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ : ਬਠਿੰਡਾ ਜ਼ਿਲ੍ਹੇ ਦੇ ਵੱਡੇ ਪਿੰਡ ਮੰਡੀ ਕਲਾਂ ਦੀ ਨਵੀਂ ਪੰਚਾਇਤ ਨੇ ਅਹਿਮ ਫੈਸਲਾ ਲੈਂਦਿਆਂ ਬਿਨਾਂ ਦਾਜ ਦਹੇਜ ਤੋਂ ਸ਼ਾਦੀ ਕਰਨ ਵਾਲੇ ਪਰਿਵਾਰ ਨੂੰ 11 ਰੁਪਏ ਸ਼ਗਨ ਦਿੱਤਾ ਜਾਏਗਾ ਜਦੋਂ ਕਿ ਮਰਗ ਦੇ ਭੋਗ ਮੌਕੇ ਜਲੇਬੀਆਂ ਤੇ ਪਕੌੜੇ ਬਣਾਉਣ ਵਾਲਿਆਂ ਨੂੰ ਜੁਰਮਾਨਾ ਲਾਉਣ ਦਾ ਐਲਾਨ ਕੀਤਾ ਹੈ। ਕਹਾਣੀ ਇੱਥੇ ਹੀ ਬੱਸ ਨਹੀਂ ਹੋਈ ਮੰਡੀ ਕਲਾਂ ਦੀ ਪੰਚਾਇਤ ਨੇ ਖੁਸ਼ੀ ਦੇ ਮੌਕੇ ਵਧਾਈ ਲੈਣ ਲਈ ਆਉਣ ਵਾਲੇ ਮਹੰਤਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਵੀ ਤੈਅ ਕਰ ਦਿੱਤੀ ਹੈ।ਮੰਡੀ ਕਲਾਂ ਦੀ ਨੌਜਵਾਨ ਮਹਿਲਾ ਸਰਪੰਚ ਮਨਜਿੰਦਰ ਕੌਰ ਨੇ ਗ੍ਰਾਮ ਸਭਾ ਦੇ ਆਮ ਇਜਲਾਸ ਚ ਮਤਾ ਪਾਸ ਕਰ ਦਿੱਤਾ ਕਿ ਜੋ ਪਰਿਵਾਰ ਬਿਨਾਂ ਦਾਜ ਦਹੇਜ ਦੇ ਵਿਆਹ ਕਰੇਗਾ ਪੰਚਾਇਤ ਵੱਲੋ ਪਰਿਵਾਰ ਨੂੰ 11 ਹਜ਼ਾਰ ਰੁਪਏ ਦਾ ਸ਼ਗਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਮਰਗ ਦੇ ਭੋਗ 'ਤੇ ਜਲੇਬੀਆਂ ਪਕੌੜੇ ਬਣਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ।
ਗ੍ਰਾਮ ਸਭਾ ਦੇ ਮੈਬਰਾਂ ਦੀ ਪ੍ਰਵਾਨਗੀ ਨਾਲ ਫੈਸਲਾ ਲਿਆ ਗਿਆ ਕਿ ਹੁਣ ਕੋਠਿਆਂ 'ਤੇ ਸਪੀਕਰ ਨਹੀ ਵੱਜਣਗੇ ਅਤੇ ਡੀ.ਜੇ. ਲਾਉਣ ਦਾ ਸਮਾਂ ਰਾਤ ਦੇ 10 ਵਜੇ ਤੱਕ ਹੋਵੇਗਾ 'ਤੇ ਅਵਾਜ ਉੱਚੀ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਮਕਾਨ ਨੂੰ ਕਿਰਾਏ 'ਤੇ ਦੇਣ ਤੋਂ ਪਹਿਲਾਂ ਮਕਾਨ ਮਾਲਕ ਪੰਚਾਇਤ ਨੂੰ ਸੂਚਨਾ ਦੇਵੇਗਾ ਤਾਂ ਕਿ ਗਲਤ ਅਨਸਰ ਪਿੰਡ ਵਿੱਚ ਘੁਸਪੈਠ ਨਾ ਕਰ ਸਕਣ ।ਨੰਬਰਦਾਰ ਤੇ ਪੰਚਾਇਤ ਵੱਲੋਂ ਨਸ਼ੇ ਵੇਚਣ ਵਾਲੇ ਤੇ ਚੋਰੀ ਕਰਨ ਵਾਲਿਆਂ ਦੀ ਜਮਾਨਤ ਨਹੀ ਕਰਵਾਈ ਜਾਵੇਗੀ। ਇਸ ਤੋ ਇਲਾਵਾ ਹੋਰਨਾਂ ਫੈਸਲਿਆਂ ਵਿੱਚ ਦੁਕਾਨਦਾਰ ਚਾਇਨਾ ਡੋਰ, ਸਟਿੰਗ, ਕੂਲਿੱਪ ਨਹੀ ਵੇਚੇਗਾ ਚੋਰੀ ਦਾ ਸਮਾਨ ਤੇ ਗਹਿਣੇ ਵਗੈਰਾ ਲੈਣ ਵਾਲੇ ਤੇ ਕਾਰਵਾਈ ਹੋਵੇਗੀ ਅਤੇ ਪਿੰਡ ਦੀ ਹਦੂਦ ਚ ਉੱਚੀ ਅਵਾਜ 'ਤੇ ਡੈਕ ਲਾਉਣ ਦੀ ਪਾਬੰਦੀ ਕਰ ਦਿੱਤੀ ਗਈ ਹੈ। ਇੰਨਾਂ ਫੈਸਲਿਆ ਦੇ ਖਿਲਾਫ ਜਾਣ ਵਾਲਆਂ ਨੂੰ ਹੋਣਗੇ ਜੁਰਮਾਨੇ ਹੋਣਗੇ ।
ਇਸ ਮੌਕੇ ਆਮ ਇਜਲਾਸ ਦੀ ਮੀਟਿੰਗ ਵਿੱਚ ਚੇਅਰਪਰਸਨ ਮਨਜਿੰਦਰ ਕੌਰ ਨੇ ਪਿੰਡ ਦੇ ਸਰਬਪੱਖੀ ਵਿਕਾਸ ਦੇ ਲਈ 1 ਕਰੋੜ 40 ਲੱਖ ਰੁਪਏ ਦਾ ਅਗਲੇ ਵਰ੍ਹੇ ਦਾ ਅਨੁਮਾਨਿਤ ਬਜਟ ਪੇਸ ਕੀਤਾ ਤੇ ਸਭਾ ਦੇ ਮੈਬਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ । ਇਸ ਮੋਕੇ ਮਗਨਰੇਗਾ ਦੇ ਏ ਪੀ ੳ ਮੈਡਮ ਸੰਦੀਪ ਕੋਰ ਨੇ ਨਰੇਗਾ ਅਧੀਨ ਹੋਣੇ ਵਾਲੇ ਕੰਮਾ ਦੀ ਜਾਣਕਾਰੀ ਸਾਂਝੀ ਕੀਤੀ । ਵਾਟਰ ਸਪਲਾਈ ਵਿਭਾਗ ਦੇ ਹਰਿੰਦਰ ਸਿੰਘ ਤੇ ਜੇ ਈ ਜਸਵੀਰ ਸਿੰਘ ਨੇ ਪਾਣੀ ਦੀ ਮਹਤੱਤਾ ਵਾਰੇ ਦੱਸਿਆਂ। ਇਸ ਮੌਕੇ ਪੰਚਾਇਤ ਸਕੱਤਰ ਸੇਵਾ ਸਿੰਘ ਪੰਚ ਕੁਲਵਿੰਦਰ ਸਿੰਘ ਲੀਲਾ ਸਿੰਘ ਬਲਵਿੰਦਰ ਸਿੰਘ ਹਰਪ੍ਰੀਤ ਸਿੰਘ ਆਗਿਆਪਾਲ ਸਿੰਘ ਮਲਕੀਤ ਸਿੰਘ ਜਗਦੀਪ ਸਿੰਘ ਮਨਦੀਪ ਕੌਰ ਪਰਮਜੀਤ ਕੌਰ ਹਰਜਿੰਦਰ ਕੌਰ ਅਤੇ ਵੀਰਪਾਲ ਕੌਰ ਆਦਿ ਹਾਜ਼ਰ ਸਨ ।