← ਪਿਛੇ ਪਰਤੋ
ਦੇਰ ਰਾਤ ਜਨਰਲ ਸਟੋਰ ਤੇ ਲੱਗੀ ਅੱਗ ਦੁਕਾਨਦਾਰ ਅਨੁਸਾਰ ਹੋਇਆ ਕਰੋੜਾਂ ਦਾ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ : ਕਾਦੀਆਂ ਸਥਿਤ ਬੁੱਟਰ ਰੋਡ ਤੇ ਗੁਰਲਾਲ ਜਨਰਲ ਸਟੋਰ ਵਿੱਚ ਦੇਰ ਰਾਤ ਅਚਾਨਕ ਅੱਗ ਲੱਗ ਗਈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਅਸੀਂ ਰਾਤ ਨੂੰ ਦੁਕਾਨ ਬੰਦ ਕਰਕੇ ਗਏ ਸੀ ਅਤੇ ਰਾਤ ਨੂੰ ਹੀ ਕਿਸੇ ਦਾ ਫੋਨ ਆ ਗਿਆ ਕਿ ਤੁਹਾਡੀ ਦੁਕਾਨ ਵਿੱਚ ਅੱਗ ਲੱਗ ਗਈ ਹੈ। ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ। ਦੁਕਾਨਦਾਰ ਨੇ ਕਿਸੇ ਵੱਲੋਂ ਸ਼ਰਾਰਤ ਕਰਨ ਦੇ ਦੋਸ਼ ਲਗਾਏ ਹਨ। ਇਸ ਬਾਰੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਸਾਨੂੰ ਰਾਤ ਸੂਚਨਾ ਮਿਲੀ ਕਿ ਗੁਰਲਾਲ ਜਨਰਲ ਸਟੋਰ ਨੂੰ ਅੱਗ ਲੱਗ ਗਈ ਹੈ ਅਸੀਂ ਤੁਰੰਤ ਆਪਣੀ ਟੀਮ ਨਾਲ ਪਹੁੰਚ ਗਏ। ਰਾਤ ਨੂੰ ਮੌਕੇ ਤੇ ਜਮਾਤ ਅਹਿਮਦੀਆ ਦੀ ਫਾਇਰ ਬ੍ਰਿਗੇਡ ਟੀਮ ਵੀ ਪਹੁੰਚੀ ਅਤੇ ਅੱਗ ਨੂੰ ਕਾਬੂ ਪਾਇਆ ਅਤੇ ਨਾਲ ਹੀ ਬਟਾਲਾ ਦੀ ਟੀਮ ਵੀ ਪਹੁੰਚ ਗਈ। ਨਗਰ ਕੌਂਸਲ ਕਾਦੀਆਂ ਦੀ ਫਾਇਰ ਬ੍ਰਿਗੇਡ ਟੀਮ ਵੀ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਲੋਕਾਂ ਨੇ ਇਸ ਮੌਕੇ ਵੱਡਾ ਸਹਿਯੋਗ ਦਿੱਤਾ। ਦੁਕਾਨਦਾਰ ਵੱਲੋਂ ਲਗਭਗ ਦੋ ਕਰੋੜ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
Total Responses : 2697