ਵਰਿੰਦਾਵਨ ਦੀ ਮਥੁਰਾ ਪੁਲਿਸ ਢੋਲ ਦੇ ਨਾਲ ਅੰਮ੍ਰਿਤਸਰ ਪਹੁੰਚੀ: ਮਾਮਲਾ ਚੋਰੀ ਦਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 8 ਜਨਵਰੀ 2025 - ਮਥੁਰਾ, ਵਰਿੰਦਾਵਨ ਵਿੱਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਵੱਲੋਂ ਪੁਜਾਰੀ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸਦਾ ਨਾਂ ਸੰਨੀ ਦਸਿਆ ਜਾ ਰਿਹਾ ਹੈ ਤੇ ਓਹ ਇਸ ਅੰਮ੍ਰਿਤਸਰ ਦੇ ਕੋਟ ਖਾਲਸਾ ਦਾ ਰਹਿਣ ਵਾਲ਼ਾ ਹੈ ਪਿਛਲੇ 7 ਮਹੀਨਿਆਂ ਤੋਂ ਫਰਾਰ ਹੈ। ਜਿਸ ਨੂੰ ਲੈ ਕੇ ਮਥੁਰਾ ਪੁਲਸ ਚੋਰੀ ਕਰਨ ਵਾਲੇ ਨੌਜਵਾਨ ਸੰਨੀ ਦੇ ਘਰ ਪਹੁੰਚੀ। ਮਥੁਰਾ ਪੁਲਿਸ ਨੇ ਢੋਲ ਵਜਾਏ ਅਤੇ ਸੰਨੀ ਦੇ ਘਰ ਦੇ ਬਾਹਰ ਇੱਕ ਨੋਟਿਸ ਚਿਪਕਾਇਆ ਜਿਸ ਵਿੱਚ ਸੰਨੀ ਨੂੰ ਜਲਦੀ ਤੋਂ ਜਲਦੀ ਪੇਸ਼ ਹੋਣ ਲਈ ਕਿਹਾ ਗਿਆ।
ਇਸ ਮਾਮਲੇ ਸਬੰਧੀ ਸਬ-ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਸੰਨੀ ਨੇ ਮਥੁਰਾ 'ਚ ਇਕ ਪੁਜਾਰੀ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿੱਥੇ ਇਸ ਮਾਮਲੇ 'ਚ ਪੁਲਸ ਵੱਲੋਂ ਸੰਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹ ਕਾਫੀ ਸਮੇਂ ਤੋਂ ਭਗੌੜਾ ਸੀ। ਇਸ ਸਬੰਧੀ ਅੱਜ ਉਹ ਸੰਨੀ ਦੇ ਘਰ ਪਹੁੰਚਿਆ ਹੈ ਜਿੱਥੇ ਸੰਨੀ ਦੇ ਘਰ ਦੇ ਬਾਹਰ ਢੋਲ ਵਜਾ ਕੇ ਨੋਟਿਸ ਚਿਪਕਾਇਆ ਗਿਆ ਹੈ ਅਤੇ ਸੰਨੀ ਨੂੰ ਜਲਦੀ ਤੋਂ ਜਲਦੀ ਪੇਸ਼ ਕਰਨ ਲਈ ਕਿਹਾ ਗਿਆ ਹੈ।