ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੂੰ ਮਿਲਿਆ
ਇਸਮਾਈਲ ਏਸ਼ੀਆ
ਮਾਲੇਰਕੋਟਲਾ 08 ਜਨਵਰੀ 2025 : ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਮਾਨਯੋਗ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੂੰ ਮਿਲਿਆ । ਇਸ ਮੌਕੇ ਮਾਲ ਮੰਤਰੀ ਸਾਹਿਬ ਨੂੰ ਨਵੇਂ ਸਾਲ ਦੀਆਂ ਸੁਭ ਕਾਮਨਾਵਾਂ ਦਿਤੀਆਂ ਨਵੇ ਵਰੇ 2025 ਦਾ ਕਲੰਡਰ ਭੇਂਟ ਕੀਤਾ ਇਸ ਸਮੇਂ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਬਾਠ , ਖਚਾਨਚੀ ਪਲਵਿੰਦਰ ਸਿੰਘ ਸੂਦ , ਮੀਤ ਪ੍ਰਧਾਨ ਨਿਰਮਲ ਸਿੰਘ ਗੁਰਮ ਅਤੇ ਬਲਵਿੰਦਰ ਸਿੰਘ ਨਿੱਜੀ ਸਕੱਤਰ ਟੂ ਮਾਲ ਮੰਤਰੀ ਪੰਜਾਬ ਹਾਜ਼ਰ ਸਨ । ਜਥੇਬੰਦੀ ਦੇ ਵਫਦ ਵੱਲੋ ਮਾਨਯੋਗ ਮੁੱਖ ਸਕੱਤਰ ਪੰਜਾਬ ਸਰਕਾਰ ਸ਼੍ਰੀ ਕੇਏਪੀ ਸਿਨਹਾ , ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਵਰਮਾ ਵਿਸ਼ੇਸ਼ ਸਕੱਤਰ ਮਾਲ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਡਾਇਰੈਕਟਰ ਲੈਡ ਰਿਕਾਰਡ ਪੰਜਾਬ ਸ਼੍ਰੀ ਉਪਕਾਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਨਵੇ ਸਾਲ ਦੀਆਂ ਸੁਭ ਕਾਮਨਾਵਾਂ ਦਿਤੀਆਂ ਅਤੇ ਨਵੇਂ ਵਰੇ ਦਾ ਕਲੰਡਰ ਭੇਟ ਕੀਤੇ ਵਿੱਤ ਕਮਿਸ਼ਨਰ ਮਾਲ ਜੀ ਵੱਲੋਂ ਨੇੜ ਭਵਿੱਖ ਵਿੱਚ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਅਤੇ ਇਸ ਮੀਟਿੰਗ ਤੋ ਬਾਦ ਮਾਲ ਮੰਤਰੀ ਜੀ ਨੇ ਵੀ ਜਲਦੀ ਮੀਟਿੰਗ ਦੇਣ ਦਾ ਵਿਚਾਰ ਕੀਤਾ ।
ਜਾਰੀ ਕਰਤਾ :- ਨਿਰਮਲ ਸਿੰਘ ਬਾਠ ,ਸੂਬਾ ਜਨਰਲ ਸਕੱਤਰ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ।
95929 26001