ਮਾਲੇਰਕੋਟਲਾ ਦੇ ਸੀਨੀਅਰ ਅਕਾਲੀ ਆਗੂ ਮੁਕੰਦ ਸਿੰਘ ਸੰਗਾਲਾ ਨਹੀਂ ਰਹੇ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 8 ਜਨਵਰੀ 2024 ਸੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੁਕੰਦ ਸਿੰਘ ਸੰਗਾਲਾ ਨਹੀਂ ਰਹੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਚਮਕੌਰ ਸਿੰਘ ਦਿਓਲ ਨੇ ਦਿੱਤੀ। ਉਹਨਾਂ ਦੇ ਅੰਤਿਮ ਸਸਕਾਰ ਮੌਕੇ ਇਲਾਕੇ ਦੀਆਂ ਰਾਜਨੀਤਿਕ ਧਾਰਮਿਕ , ਸਮਾਜਸੇਵੀ ਆਗੂਆਂ ਨੇ ਸਮੂਲੀਅਤ ਕੀਤੀ ।ਜਾਣਕਾਰੀ ਅਨੁਸਾਰ ਮੁਕੰਦ ਸਿੰਘ ਸੰਗਾਲਾ ਸੰਨ 1971 ਤੋਂ ਸੋ੍ਰੋਮਣੀ ਅਕਾਲੀ ਨਾਲ ਜੁੜੇ ਸਨ ਅਤੇ ਹਾਜੀ ਅਨਵਾਰ ਅਹਿਮਦ ਖਾਂ ਦੇ ਨਾਲ ਕਈ ਸਿਆਸੀ ਗਤੀਵਿਧੀਆਂ ਵਿੱਚ ਸਾਮਿਲ ਹੁੰਦੇ ਰਹੇ। ਉਨ੍ਹਾਂ ਸਿਆਸੀ ਜੇਲ੍ਹਾਂ ਵੀ ਕੱਟੀਆਂ ਅਤੇ ਧਰਮ ਯੁੱਧ ਮੋਰਚੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਗ੍ਰਿਫਤਾਰੀ ਵੀ ਦਿੱਤੀ । ਮੁਕੰਦ ਸਿੰਘ ਸੰਗਾਲਾ ਮਾਲੇਰਕੋਟਲਾ ਦੇ 40 ਸਾਲ ਤੱਕ ਸਰਕਲ ਪ੍ਰਧਾਨ ਰਹੇ। ਸਸਕਾਰ ਮੌਕੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਸਾਹਿਬਜਾਦਾ ਨਦੀਮ ਅਨਵਾਰ ਖਾਂ,ਜਸਵੀਰ ਸਿੰਘ ਦਿਉਲ, ਜਥੇਦਾਰ ਹਰਦੇਵ ਸਿੰਘ ਸੇਹਕੇ, ਬਲਜੀਤ ਸਿੰਘ ਸਿਕੰਦਰਪੁਰਾ, ਬੀਬੀ ਸੁਰਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ, ਮੇਜਰ ਸਿੰਘ , ਨਿਰਮੈਲ ਸਿੰਘ, ਨਿਰਭੈ ਸਿੰਘ, ਕੁਲਦੀਪ ਸਿੰਘ ਧਨੋਆ ਸਿਕੰਦਰਪੁਰਾ ਆਦਿ ਵੀ ਮੋਜੂਦ ਸਨ। ਜਥੇਦਾਰ ਮੁਕੰਦ ਸਿੰਘ ਸੰਗਾਲਾ ਨਮਿਤ ਪਾਠ ਦਾ ਭੋਗ 10 ਜਨਵਰੀ ਦਿਨ ਸੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਸੰਗਾਲਾ ਦੇ ਵਿਖੇ 12 ਤੋਂ 1 ਵਜੇ ਤੱਕ ਹੋਵੇਗਾ