ਤੇਲੰਗਾਨਾ ਪੁਲਿਸ ਦਾ ਜਗਰਾਉਂ 'ਚ ਛਾਪਾ, ਸਾਈਬਰ ਕ੍ਰਾਈਮ ਦੇ ਮਾਮਲੇ 'ਚ ਨੌਜਵਾਨ ਨੂੰ ਲਿਆ ਹਿਰਾਸਤ 'ਚ
ਦੀਪਕ ਜੈਨ
ਜਗਰਾਉਂ,7 ਜਨਵਰੀ 2025 ਤੇਲੰਗਾਨਾ ਪੁਲਿਸ ਵੱਲੋਂ ਜਗਰਾਉਂ ਦੇ ਸ਼ਾਸਤਰੀ ਨਗਰ ਇਲਾਕੇ ਵਿੱਚੋਂ ਇੱਕ ਲੜਕੇ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿਲੰਗਾਣਾ ਪੁਲਿਸ ਕਿਸੇ ਸਾਈਬਰ ਅਪਰਾਧ ਲਈ ਲੋੜੀਂਦੇ ਅਪਰਾਧੀ ਨੂੰ ਢੂੰਢਦੀ ਹੋਈ ਥਾਣਾ ਸਿਟੀ ਜਗਰਾਓ ਦੇ ਇਲਾਕੇ ਸ਼ਾਸਤਰੀ ਨਗਰ ਵਿਖੇ ਪਹੁੰਚੀ ਜਿੱਥੇ ਉਸ ਵੱਲੋਂ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਿਟੀ ਜਗਰਾਉਂ ਲਿਆਂਦਾ ਗਿਆ ਅਤੇ ਜਿੱਥੇ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੂਰੇ ਮਾਮਲੇ ਬਾਰੇ ਲੁਧਿਆਣਾ ਦਿਹਾਤੀ ਪੁਲਿਸ ਦੇ ਅਧਿਕਾਰੀ ਪੂਰੀ ਤਰਹਾਂ ਚੁੱਪ ਵੱਟੀ ਬੈਠੇ ਹਨ ਅਤੇ ਕਿਸੇ ਵੀ ਘਟਨਾ ਦੀ ਜਾਣਕਾਰੀ ਨਹੀਂ ਦੇ ਰਹੇ ਪ੍ਰੰਤੂ ਪੱਤਰਕਾਰਾਂ ਵੱਲੋਂ ਘੋਖ ਕਰਨ ਮਗਰੋਂ ਸਾਹਮਣੇ ਆਇਆ ਹੈ ਕਿ ਇਹ ਇੱਕ ਸਾਈਬਰ ਕਰਾਈਮ ਦਾ ਮਾਮਲਾ ਹੈ ਅਤੇ ਇਸ ਵਿੱਚ ਕਾਬੂ ਕੀਤੇ ਗਏ ਲੜਕੇ ਤੋਂ ਇਲਾਵਾ ਕਿਸੇ ਵੱਡੇ ਘਰ ਦੇ ਲੜਕੇ ਦਾ ਵੀ ਨਾਮ ਆਉਣ ਦੇ ਚਰਚੇ ਹਨ। ਇਸ ਬਾਰੇ ਜਦੋਂ ਪੁਲਿਸ ਜਿਲਾ ਲੁਧਿਆਣਾ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਆਈਪੀਐਸ ਕੋਲੋਂ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਨੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਕੀ ਦੂਸਰੇ ਰਾਜ ਦੀ ਪੁਲਿਸ ਆਈ ਹੈ ਇਸ ਲਈ ਉਹ ਕੁਝ ਨਹੀਂ ਦੱਸ ਸਕਦੇ।