ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਐਡਵੋਕੇਟ ਵਰੁਣ ਬਾਂਸਲ ਨੂੰ ਸਨਮਾਨਿਤ ਕੀਤਾ
ਅਸ਼ੋਕ ਵਰਮਾ
ਬਠਿੰਡਾ, 7 ਜਨਵਰੀ 2025: ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਨਵੇਂ ਸਾਲ ਮੌਕੇ ਕਰਵਾਏ ਸ੍ਰੀ ਅਖੰਡ ਸਾਹਿਬ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸੁਮੀਤ ਮਲਹੋਤਰਾ ਐਡਵੋਕੇਟ ਵਰੁਣ ਬਾਂਸਲ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਤਰਫ਼ੋਂ ਬੈਜ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈਆਂ ਦਿੱਤੀਆਂ ਹਨ। ਐਡਵੋਕੇਟ ਵਰੁਣ ਬਾਂਸਲ ਨੂੰ ਇਹ ਸਨਮਾਨ ਉਨ੍ਹਾਂ ਦੇ ਚੰਗੇ ਕੰਮ ਅਤੇ ਵਰਲਡ ਬੁੱਕ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਮਿਲਿਆ ਹੈ। ਦੱਸ ਦਈਏ ਕਿ ਵਰੁਣ ਦਾ ਵਰਲਡ ਬੁੱਕ ਆਫ ਰਿਕਾਰਡਜ਼ ਦੇ ਗੋਲਡਨ ਐਡੀਸ਼ਨ 'ਚ ਰਿਕਾਰਡ ਦਰਜ ਹੋ ਚੁੱਕਾ ਹੈ, ਜਿਸ ਨੇ ਪੂਰੇ ਬਠਿੰਡਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ । ਐਡਵੋਕੇਟ ਵਰੁਣ ਬਾਂਸਲ ਦਾ ਕਹਿਣਾ ਹੈ ਕਿ ਉਹ ਭਵਿੱਖ 'ਚ ਵੀ ਆਪਣਾ ਕਾਨੂੰਨੀ ਜਨੂੰਨ ਜਾਰੀ ਰੱਖੇਗਾ।