ਜਾਗਰੂਕਤਾ ਮੁਹਿੰਮ ਤਹਿਤ "ਅਥਲੈਟਿਕ ਮੀਟ"
- ਪੰਜਾਬ ਦੇ ਵੱਖ ਵੱਖ ਜਿਲ੍ਹਿਆ ਅਤੇ ਆਸ ਪਾਸ ਦੇ ਰਾਜਾ ਤੋਂ ਕਰੀਬ 500 ਨੌਜਵਾਨਾ ਅਤੇ ਬੱਚਿਆ ਨੇ ਲਿਆ ਹਿੱਸਾ।
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 3 ਜਨਵਰੀ,2025 - ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋ ਪੰਜਾਬ ਸਰਕਾਰ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਤਹਿਤ ਨਸ਼ਿਆ ਨੂੰ ਸਮਾਜ ਵਿੱਚੋ ਖਤਮ ਕਰਨ ਅਤੇ ਆਮ ਲੋਕਾ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੁਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਜਾਗਰੂਕਤਾ ਮੁਹਿੰਮ ਦੇ ਤਹਿਤ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋ "ਅਥਲੈਟਿਕ ਮੀਟ" ਦਾ ਆਯੋਜਨ ਕੀਤਾ ਗਿਆ। ਇਹ ਅਥਲੈਟਿਕ ਮੀਟ ਅੱਜ ਸਵੇਰੇ 10:00 ਵਜੇ ਆਈ.ਟੀ.ਆਈ ਗਰਾਊਂਡ ਨਵਾਸ਼ਹਿਰ ਵਿਖੇ ਸ਼ੁਰੂ ਕੀਤੀ ਗਈ। ਜਿਸ ਵਿੱਚ ਵੱਖ ਵੱਖ ਉਮਰ ਵਰਗ ਜਿਵੇ ਅੰਡਰ 14 ਸਾਲ, ਅੰਡਰ 17 ਸਾਲ ਅਤੇ ਓਪਨ ਕੈਟਾਗਿਰੀ ਦੇ 100 ਮੀਟਰ ਦੌੜ੍ਹ, 400 ਮੀਟਰ ਦੌੜ੍ਹ, 1500 ਮੀਟਰ ਦੌੜ੍ਹ ਅਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜਿਲਿਆ ਅਤੇ ਆਸ ਪਾਸ ਦੇ ਰਾਜ ਜਿਵੇ ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ ਤੋਂ ਕਰੀਬ 500 ਲੜਕੇ/ਲੜਕੀਆ ਨੇ ਹਿੱਸਾ ਲਿਆ ਗਿਆ, ਜਿਨ੍ਹਾ ਵਲੋਂ ਆਮ ਲੋਕਾ ਨੂੰ ਨਸ਼ਿਆ ਤੋਂ ਦੂਰ ਰਹਿਣ ਅਤੇ ਖੇਡਾ ਰਾਹੀ ਤੁੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ ਗਿਆ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਅਥਲੈਟਿਕ ਮੀਟ ਵਿੱਚ ਕਰਵਾਏ ਗਏ ਮੁਕਾਬਲਿਆ ਵਿੱਚ ਪਹਿਲੇ ਚਾਰ ਸਥਾਨਾ ਤੇ ਆਉਣ ਵਾਲੇ ਲੜਕੇ/ਲੜਕੀਆ ਨੂੰ ਵੱਖ ਵੱਖ ਤੌਰ ਪਰ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਿੱਸਾ ਲੈਣ ਵਾਲੇ ਸਮੂਹ ਪ੍ਰਤੀਯੋਗੀਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਅਥਲੈਟਿਕ ਮੀਟ ਵਿੱਚ ਹਿੱਸਾ ਲੈਣ ਵਾਲੇ ਸਮੂਹ ਪ੍ਰਤੀਯੋਗੀਆ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਇਸ ਤੋ ਇਲਾਵਾ ਅੱਜ ਜਿਲ੍ਹਾ ਪੁਲਿਸ ਵੱਲੋ ਆਈ.ਟੀ.ਆਈ ਗਰਾਊਂਡ ਨਵਾਸ਼ਹਿਰ ਵਿਖੇ ਇੱਕ ਵਾਲੀਬਾਲ ਮੈਚ ਵੀ ਕਰਵਾਇਆ ਗਿਆ, ਜਿਸ ਵਿੱਚ ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਸ਼ਿਰਕਤ ਕਰਕੇ ਨੌਜਵਾਨਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾ ਦੀ ਹੌਸਲਾਅਫਜਾਈ ਕੀਤੀ। ਇਸ ਮੈਚ ਵਿੱਚ ਹਿੱਸਾ ਲੈਣ ਵਾਲੀਆ ਦੋਨ੍ਹਾ ਟੀਮਾ ਦੇ ਖਿਡਾਰੀਆ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਅੱਗੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋ ਜਗਾਰੁਕਤਾ ਮੁਹਿੰਮ ਤਹਿਤ ਜਿੱਥੇ ਨੌਜਵਾਨਾ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ ਉੱਥੇ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਸਾਲ 2024 ਦੌਰਾਨ ਜਿਲ੍ਹਾ ਪੁਲਿਸ ਵੱਲੋ 639 ਨਸ਼ਾ ਤਸਕਰਾ ਨੂੰ ਕਾਬੂ ਕਰਕੇ 572 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ। ਉਨ੍ਹਾ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਦੀ ਨਸ਼ਾ ਤਸਕਰਾ ਖਿਲਾਫ ਇਸ ਤਰ੍ਹਾ ਹੀ ਕਾਰਵਾਈ ਜਾਰੀ ਰਹੇਗੀ ਅਤੇ ਨੌਜਵਾਨਾ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਜਾਗੁਰਕ ਕਰਨ, ਨਸ਼ਿਆ ਦੀ ਦਲ-ਦਲ ਵਿੱਚ ਧੱਸ ਰਹੇ ਨੋਜਵਾਨਾਂ ਦੀ ਜਿੰਦਗੀ ਨੂੰ ਸਹੀ ਮਾਰਗ ਤੇ ਲਿਆਉਣ, ਸਿਹਤਮੰਦ ਜਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕਰਨ ਅਤੇ ਨੋਜਵਾਨ/ਬੱਚਿਆ ਦਾ ਧਿਆਨ ਖੇਡਾਂ ਅਤੇ ਪੜਾਈ ਵੱਲ ਵਧਾਉਣਾ ਲਈ ਅੱਗੇ ਵੀ ਇਸ ਤਰ੍ਹਾ ਦੇ ਉਪਰਾਲੇ ਕੀਤੇ ਜਾਣਗੇ।