“ਨਾਟਕ ਫੁੱਲਾਂ ਦੇ ਰੰਗ ਕਾਲੇ” ਨੁੱਕੜ ਨਾਟਕ ਰਾਹੀ ਨਸ਼ਿਆਂ ਸਬੰਧੀ ਕੀਤਾ ਜਾਗਰੂਕ
ਪ੍ਰਮੋਦ ਭਾਰਤੀ
ਨੰਗਲ 29 ਅਗਸਤ ,2025
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਲੋਂ ਜਾਰੀ ਹੁਕਮਾਂ ਅਨੁਸਾਰ ਸਿਹਤ ਵਿਭਾਗ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਅੱਜ ਆਈਟੀਆਈ ਨੰਗਲ ਵਿਖੇ ਐਚਆਈਵੀ ਏਡਜ਼ ਅਤੇ ਯੋਨ ਸਬੰਧੀ ਬਿਮਾਰੀਆਂ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਪ੍ਰਿੰ.ਗੁਰਨਾਮ ਸਿੰਘ ਭੱਲੜੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ.ਸੁਰਿੰਦਰ ਕੌਰ ਦੀ ਅਗਵਾਈ ਹੇਠ ਪਹੁੰਚੇ ਆਈਸੀਟੀਸੀ ਕੌਂਸਲਰ ਬਲਜੀਤ ਕੌਰ ਐੱਸਟੀਆਈ ਕੌਂਸਲਰ ਬਲਜੀਤ ਕੌਰ, ਸਿਵਲ ਹਸਪਤਾਲ ਨੰਗਲ ਦੀ ਟੀਮ ਵਲੋਂ ਐਚਆਈਵੀ/ਏਡਜ਼ ਅਤੇ ਸੈਕਸ ਸਬੰਧੀ ਛੂਤ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾਕਟਰ ਜਸਪ੍ਰੀਤ ਕੌਰ ਤੇ ਡਾਕਟਰ ਤਜਿੰਦਰ ਸਿੰਘ ਦੀ ਟੀਮ ਨੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਬੋਲਦਿਆਂ ਆਈਸੀਟੀਸੀ ਕੌਂਸਲਰ ਬਲਜੀਤ ਕੌਰ ਨੇ ਕਿਹਾ ਕਿ ਹਰ ਕਿਸੇ ਨੂੰ ਐਚਆਈਵੀ/ਏਡਜ਼ ਅਤੇ ਸੈਕਸ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਬੋਲਦਿਆਂ ਪ੍ਰਿੰ.ਗੁਰਨਾਮ ਸਿੰਘ ਭੱਲੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ‘ ਯੁੱਧ ਨਸ਼ਿਆਂ ਵਿਰੁੱਧ’ ਦੇ ਸਾਰਥਕ ਨਤੀਜ਼ੇ ਨਜ਼ਰ ਆ ਰਹੇ ਹਨ। ਉਨਾਂ ਸਿੱਖਿਆਂਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਾਥ ਦੇਣ। ਇਸ ਮੌਕੇ ਪੰਜਾਬੀ ਸੱਭਿਆਚਾਰਕ ਕਲਾ ਮੰਚ ਦੇ ਚਮਕੌਰ ਸਿੰਘ ਦੀ ਟੀਮ ਵਲੋਂ, ਨਾਟਕ ਫੁੱਲਾ ਦੇ ਰੰਗ ਕਾਲੇ” ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਐਚਆਈਵੀ/ਏਡਜ਼,ਯੋਨ ਸਬੰਧੀ ਬਿਮਾਰੀਆਂ ਤੋਂ ਬਚਾਅ,ਮੋਬਾਇਲ ਦੀ ਦੁਰਵਰਤੋਂ, ਅਤੇ ਸਿਹਤਮੰਦ ਜੀਵਨ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਬਲਜੀਤ ਸਿੰਘ ਮੋਗਾ, ਨਿੱਕੀ ਕੌਰ, ਟਰੇਨਿੰਗ ਅਫਸਰ ਰਾਕੇਸ਼ ਕੁਮਾਰ, ਅਸ਼ਵਨੀ ਕੁਮਾਰ,ਸੰਜੀਵ ਕੁਮਾਰ ਮੱਲੀ,ਸੁਪਰਡੈਂਟ ਰਿਸ਼ੀਪਾਲ, ਵਰਿੰਦਰ ਸਿੰਘ,ਮਨੋਜ ਕੁਮਾਰ,ਬਲਜੀਤ ਸਿੰਘ ,ਵਿਜੈ ਕੁਮਾਰ, ਦਲਜੀਤ ਸਿੰਘ, ਮਨਪ੍ਰੀਤ ਸਿੰਘ, ਅਸ਼ੋਕ ਕੁਮਾਰ, ਅਮਨਦੀਪ ਸਿੰਘ, ਰਵਨੀਤ ਕੌਰ ਭੰਗਲ, ਗੁਰਨਾਮ ਕੌਰ, ਅਨੀਲਮ ਸ਼ਰਮਾ, ਹਰਜੋਤ ਸਿੰਘ, ਰਾਹੁਲ ਕੁਮਾਰ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।