ਮਣੀ ਮਹੇਸ਼ ਦੀ ਯਾਤਰਾ ਤੇ ਗਏ ਪੰਜਗਰਾਈਂ ਕਲਾਂ ਦੇ ਲਗਭਗ 15 ਵਿਅਕਤੀਆਂ ਦਾ ਘਰਦਿਆਂ ਨਾਲੋਂ ਸੰਪਰਕ ਟੁੱਟਾ
- ਇਨ੍ਹਾਂ ਵਿਚ ਇਕ ਛੋਟਾ ਬੱਚਾ ਵੀ ਸ਼ਾਮਲ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ,29 ਅਗਸਤ 2025: ਸਥਾਨਕ ਪਿੰਡ ਪੰਜਗਰਾਈ ਕਲਾਂ ਤੋਂ ਮਣੀ ਮਹੇਸ਼ ਦੀ ਯਾਤਰਾ ਤੇ ਗਏ 15 ਦੇ ਕਰੀਬ ਨੌਜਵਾਨਾਂ ਦਾ ਪਰਿਵਾਰ ਨਾਲੋਂ ਸੰਪਰਕ ਟੁੱਟ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਰਾਜਕੁਮਾਰ, ਰੋਹਿਤ ਕੁਮਾਰ(9) ਪੁੱਤਰ ਪਵਨ ਕੁਮਾਰ, ਪ੍ਰਦੀਪ ਸਿੰਘ ਪੁੱਤਰ ਬਿੰਦਰ ਸਿੰਘ, ਬਾਬਾ ਲਖਬੀਰ ਸਿੰਘ ਪੁੱਤਰ ਮੱਖਣ ਸਿੰਘ ,ਲੱਭਾ ਸਿੰਘ ,ਤਰਸੇਮ ਸਿੰਘ ਪੁੱਤਰ ਮੇਘਾ ਸਿੰਘ ,ਢੋਲੀ ਸਿੰਘ ਪੁੱਤਰ ਰਾਜੀ ਸਿੰਘ, ਗੋਰਾ ਸਿੰਘ ਪੁੱਤਰ ਫੱਲ੍ਹੀ ਸਿੰਘ ,ਸਤਪਾਲ ਸਿੰਘ ਪੁੱਤਰ ਜਗਸੀਰ ਸਿੰਘ ,ਮਾਈ ਲਾਲ ਪੁੱਤਰ ਬਿੰਦਰ ਸਿੰਘ ,ਬੇਅੰਤ ਸਿੰਘ ਪੁੱਤਰ ਰਾਜਾ ਸਿੰਘ ,ਸੁਰਜੀਤ ਸਿੰਘ ਪੁੱਤਰ ਭੋਲਾ ਸਿੰਘ, ਸਤਿਨਾਮ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ,ਸ਼ਮਸ਼ੇਰ ਸਿੰਘ ਪੁੱਤਰ ਸੁਖਦੇਵ ਸਿੰਘ, ਪਰਮਿੰਦਰ ਸਿੰਘ ਪੁੱਤਰ ਜੀਤਾ ਸਿੰਘ ਆਪਣੇ ਸਾਥੀਆਂ ਸਮੇਤ ਲਗਭਗ ਹਫ਼ਤਾ ਪਹਿਲਾਂ ਪੰਜਗਰਾਈ ਕਲਾਂ ਤੋਂ ਮਣੀ ਮਹੇਸ਼ ਦੀ ਯਾਤਰਾ ਲਈ ਗਏ ਸਨ।
ਪਵਨ ਕੁਮਾਰ ਦੀ ਪਤਨੀ ਨੇ ਦੱਸਿਆ ਕਿ ਲੰਘੇ ਐਤਵਾਰ ਉਹਨਾਂ ਦੀ ਆਪਣੇ ਪਤੀ ਨਾਲ ਫੋਨ ਤੇ ਗੱਲ ਹੋਈ ਸੀ ਉਸ ਤੋਂ ਬਾਅਦ ਯਾਤਰਾ ਤੇ ਗਏ ਕਿਸੇ ਵੀ ਵਿਅਕਤੀ ਨਾਲ ਉਹਨਾਂ ਦੇ ਪਰਿਵਾਰ ਦਾ ਸੰਪਰਕ ਨਹੀਂ ਹੋ ਸਕਿਆ। ਹਫਤੇ ਦੇ ਕਰੀਬ ਸਮਾਂ ਬੀਤ ਜਾਣ ਕਾਰਨ ਅਤੇ ਪਹਾੜੀ ਖੇਤਰ ਅੰਦਰ ਆ ਰਹੀਆਂ ਕੁਦਰਤੀ ਆਫ਼ਤਾਂ ਕਾਰਨ ਪਰਿਵਾਰਕ ਮੈਂਬਰ ਨੂੰ ਚਿੰਤਾ ਸਤਾ ਰਹੀ ਹੈ । ਪਰਿਵਾਰਿਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਾਸੋਂ ਉਕਤ ਵਿਅਕਤੀਆਂ ਦੀ ਭਾਲ ਕਰਨ ਲਈ ਸਹਾਇਤਾ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ। ਇਸ ਸਬੰਧੀ ਜ਼ਿਲ੍ਹੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ੍ਰੀ ਮਤੀ ਪੂਨਮਦੀਪ ਕੌਰ ਨਾਲ ਸਾਡੇ ਇਸ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਅਸੀ ਉਕਤ ਸਾਰੇ ਵਿਅਕਤੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦ ਹੀ ਓਥੋਂ ਦੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਰੇ ਵਿਅਕਤੀਆਂ ਦਾ ਪਤਾ ਲਗਾ ਕੇ ਉਹਨਾਂ ਦੇ ਪਰਿਵਾਰਾਂ ਤੱਕ ਉਹਨਾਂ ਨੂੰ ਪਹੁੰਚਾਇਆ ਜਾਵੇਗਾ।