ਹੜ ਦੇ ਪਾਣੀ 'ਚ ਫਸੇ ਸਾਬਕਾ ਸਰਪੰਚ ਨੂੰ ਲੜਿਆ ਸੱਪ
ਰੈਸਕਿਊ ਕਰਨ ਪਹੁੰਚੀ ਟੀਮ ਅਤੇ ਤਹਿਸੀਲਦਾਰ ਨੇ ਕੱਢਿਆ ਬਾਹਰ
ਰੋਹਿਤ ਗੁਪਤਾ
ਗੁਰਦਾਸਪੁਰ 28 ਅਗਸਤ 2025- ਸਰਹੱਦੀ ਕਸਬੇ ਕਲਾਨੌਰ ਦੇ ਨਾਲ ਲਗਦੇ ਪਿੰਡ ਵੀ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ ਉੱਥੇ ਹੀ ਪ੍ਰਸ਼ਾਸਨ ਦੀਆਂ ਰੈਸਕਿਊ ਟੀਮਾਂ ਅਤੇ ਅਧਿਕਾਰੀ ਵੀ ਸੂਚਨਾ ਮਿਲਣ ਤੇ ਵੱਖ ਵੱਖ ਇਲਾਕਿਆਂ ਵਿੱਚ ਰੈਸਕਿਊ ਆਪਰੇਸ਼ਨਸ ਵਿੱਚ ਲੱਗ ਗਏ ਹਨ। ਇਸੇ ਹੀ ਤਰ੍ਹਾਂ ਦੇ ਇੱਕ ਰੈਸਕਿਊ ਆਪਰੇਸ਼ਨ ਦੌਰਾਨ ਪਿੰਡ ਕੋਟਲਾ ਮੁਗਲਾਂ ਵਿਚ ਸਾਬਕਾ ਪਿੰਡ ਵਿੱਚ ਰਾਵੀ ਦੇ ਪਾਣੀ ਵਿੱਚ ਘਿਰੇ ਸਾਬਕਾ ਸਰਪੰਚ ਰਣਜੋਧ ਸਿੰਘ ਨੂੰ ਜ਼ਹਿਰੀਲਾ ਸੱਪ ਸੱਪ ਲੜ ਗਿਆ ਪਰ ਮੌਕੇ ਤੇ ਰੈਸਕਿਊ ਵਿੱਚ ਲੱਗੀ ਐਨ ਡੀ ਆਰ ਐਫ ਦੀ ਟੀਮ ਅਤੇ ਤਹਿਸੀਲਦਾਰ ਕਲਾਨੌਰ ਰਜਿੰਦਰ ਸਿੰਘ ਵੱਲੋਂ ਸਾਬਕਾ ਸਰਪੰਚ ਰਨਜੋਧ ਸਿੰਘ ਦਾ ਰੇਸਕਿਊ ਕਰ ਕੇ ਉਸ ਨੂੰ ਪਿੰਡ ਤੋਂ ਬਾਹਰ ਲਿਆਂਦਾ ਗਿਆ ਤੇ ਇਲਾਜ ਲਈ ਐਮਬੂਲੈਸ ਜ਼ਰੀਏ ਹਸਪਤਾਲ ਭੇਜ ਦਿੱਤਾ ਗਿਆ ਹੈ। ਉੱਥੇ ਹੀ ਪਿੰਡ ਦੇ ਬਸਨੀਕ ਨੇ ਦੱਸਿਆ ਕਿ ਨੇੜਿਓਂ ਲੰਘਦੀ ਡਰੇਨ ਦੀ ਸਫਾਈ ਨਾ ਹੋਣ ਕਾਰਨ ਪਿੰਡ ਚ ਬੜੇ ਰਾਵੀ ਦੇ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਹੀਂ ਹੋ ਪਾ ਰਹੀ ਜਦਕਿ ਹੋਰਨਾ ਇਲਾਕਿਆਂ ਵਿੱਚੋਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ।