ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਨੇ ਦੇਸੀ ਵਰ੍ਹੇ ਦੀ ਸ਼ੁਰੂਆਤ 'ਤੇ ਮਿੱਠੇ ਚੌਲ ਵਰਤਾਏ ਗਏ
- ਸੁਸਾਇਟੀ ਦੀ ਤਰਫ਼ੋਂ ਡਾਕਟਰ ਕਰਵਿੰਦਰ ਸਿੰਘ ਯੂ.ਕੇ. ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਦੀ ਕੀਤੀ ਕਾਮਨਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 14 ਮਾਰਚ 2025 - ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਰਾਏਕੋਟ ਦੀ ਨਾਮਵਰ ਸਮਾਜ-ਸੇਵੀ ਸੰਸਥਾ ਨੇ ਦੇਸੀ ਵਰ੍ਹੇ (ਸੰਮਤ ਨਾਨਕਸ਼ਾਹੀ 557 ਵਾਂ) ਦੇ ਸ਼ੁਰੂਆਤ ਮੌਕੇ ਚੇਤ ਮਹੀਨੇ ਦੀ ਸੰਗਰਾਂਦ ਨੂੰ ਸਵੇਰ ਵੇਲੇ ਸੰਗਤਾਂ ਲਈ ਮਿੱਠੇ ਚੌਲਾਂ ਦਾ ਵਿਸ਼ਾਲ ਭੰਡਾਰਾ ਕੀਤਾ।
ਪ੍ਰਾਪਤ ਵੇਰਵਿਆਂ ਅਨੁਸਾਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਦੇ ਸਰਪ੍ਰਸਤ ਭਾਈ ਡਾ.ਕਰਵਿੰਦਰ ਸਿੰਘ ਇੰਗਲੈਂਡ (ਰਾਏਕੋਟ ਵਾਲੇ)ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਸਾਇਟੀ ਦੇ ਮੈਂਬਰਾਂ ਨੇ ਭਾਰੀ ਦਿਲਚਸਪੀ ਲੈਂਦਿਆਂ ਸੰਗਤਾਂ ਨੂੰ ਨਵੇਂ ਦੇਸੀ ਵਰ੍ਹੇ ਦੀ ਖੁਸ਼ੀ 'ਚ ਮਿੱਠੇ ਚੌਲਾਂ ਦਾ ਲੰਗਰ ਲਗਾਇਆ।ਇਹ ਭੰਡਾਰਾ ਗੁਰਦੁਆਰਾ ਗੁਰੂ ਰਵਿਦਾਸ ਭਗਤ ਜੀ(ਜਗਰਾਓਂ ਰੋਡ, ਰਾਏਕੋਟ) ਵਿਖੇ ਲਗਾਇਆ ਗਿਆ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸੰਗਤਾਂ/ਰਾਹਗੀਰਾਂ ਨੂੰ ਭੰਡਾਰੇ 'ਤੇ ਰੁਕ ਕੇ ਮਿੱਠੇ ਚੌਲ ਛਕਣ ਲਈ ਬੇਨਤੀ ਕੀਤੀ।
ਇਸ ਮੌਕੇ ਮਿੱਠੇ ਚੌਲਾਂ ਦਾ ਭੰਡਾਰਾ ਛਕਣ ਵਾਲੀਆਂ ਸੰਗਤਾਂ ਅਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਆਗੂਆਂ/ਮੈਂਬਰਾਂ ਵੱਲੋਂ ਆਪਸ 'ਚ ਨਵੇਂ ਦੇਸੀ ਵਰ੍ਹੇ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ।
ਇਸ ਦੌਰਾਨ ਭਾਈ ਡਾ. ਕਰਵਿੰਦਰ ਸਿੰਘ ਨੇ ਇਸ ਮੌਕੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਵੱਲੋਂ ਸੰਗਤਾਂ ਨੂੰ ਇਸ ਨਵੇਂ ਦੇਸੀ ਵਰ੍ਹੇ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ/ਸੁਖਮਈ ਭਵਿੱਖ ਲਈ ਕਾਮਨਾ ਕਰਦਿਆਂ ਵਾਹਿਗੁਰੂ ਸਾਹਿਬ ਅੱਗੇ ਅਰਦਾਸ/ਬੇਨਤੀ ਕੀਤੀ ਕਿ ਉਹ ਭਵਿੱਖ 'ਚ ਸੁਸਾਇਟੀ ਦੇ ਮੈਂਬਰਾਂ ਨੂੰ ਸਮਾਜ ਸੇਵੀ ਕਾਰਜ ਕਰਨ ਲਈ ਹੌਸਲਾ, ਬਲ , ਉੱਦਮ ਤੇ ਸੁਮੱਤ ਬਖਸ਼ਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਚੇਅਰਮੈਨ ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਸਕੱਤਰ ਸਾਬਰ ਅਲੀ ਬਰ੍ਹਮੀ, ਖਜ਼ਾਨਚੀ ਗੁਰਚੇਤ ਸਿੰਘ ਫੌਜੀ, ਜਸਦੀਪ ਕੌਰ ਜੱਸੂ, ਗੁਰਦੁਆਰਾ ਗੁਰੂ ਰਵਿਦਾਸ ਭਗਤ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਚੀਮਾ, ਵਿੱਤ ਸਕੱਤਰ ਮੁਖਤਿਆਰ ਸਿੰਘ ਛਾਪਾ (ਬਿਜਲੀ ਬੋਰਡ ਵਾਲੇ), ਗੁਰਦੁਆਰਾ ਸਾਹਿਬ ਦੇ ਵਜੀਰ ਭਾਈ ਬਲਜਿੰਦਰ ਸਿੰਘ ਵੀ ਹਾਜ਼ਰ ਸਨ।