16 ਵਾਂ ਵੈਟਨਰੀ ਇੰਸਪੈਕਟਰ ਡੇਅ 16 ਮਾਰਚ ਨੂੰ ਮੋਗਾ ਵਿਖੇ ਮਨਾਇਆ ਜਾਵੇਗਾ -- ਗੁਰਦੀਪ ਬਾਸੀ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸ਼ੀਏਸ਼ਨ ਵੱਲੋਂ 16 ਵਾਂ ਵੈਟਨਰੀ ਇੰਸਪੈਕਟਰ ਡੇਅ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੀ ਅਗਵਾਈ ਹੇਠ 16 ਮਾਰਚ ਦਿਨ ਐਤਵਾਰ ਨੂੰ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਨੇੜੇ ਬੱਸ ਸਟੈਂਡ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ ਸੂਬਾ ਕਮੇਟੀ ਮੈਂਬਰ ਵਿਪਨ ਕੁਮਾਰ,ਰਾਜੀਵ ਮਲਹੋਤਰਾ, ਗੁਰਦੀਪ ਸਿੰਘ ਛੰਨਾ, ਗੁਰਜੀਤ ਸਿੰਘ ਅਤੇ ਪਰਮਜੀਤ ਸਿੰਘ ਸੋਹੀ ਨੇ ਇਸ ਮਾਣ ਮੱਤੇ ਦਿਵਸ ਤੇ ਸਮੂੱਚੇ ਕੇਡਰ ਨੂੰ ਭਾਰੀ ਗਿਣਤੀ ਵਿੱਚ ਮੋਗਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ