ਪੀ.ਐੱਮ. ਸ੍ਰੀ ਸਕੂਲ ਸਕੀਮ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੇ ਲੈਕਚਰਾਰਾਂ ਦੀ ਟ੍ਰੇਨਿੰਗ ਸੰਪੰਨ
- ਵੱਖੋ ਵੱਖ ਵਿਸ਼ਿਆਂ ਦੇ ਵਿਸ਼ਾ ਮਾਹਿਰਾਂ ਨੇ ਦਿੱਤੀ ਵਿਸ਼ੇਸ਼ ਟ੍ਰੇਨਿੰਗ
- ਟ੍ਰੇਨਿੰਗ ਦੌਰਾਨ ਸਕੂਲ ਮੁਖੀ ਮੈਡਮ ਸੁਖਵਿੰਦਰ ਕੌਰ ਅਤੇ ਸਕੂਲ ਸਟਾਫ ਦਾ ਰਿਹਾ ਭਰਪੂਰ ਸਹਿਯੋਗ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 16 ਫਰਵਰੀ 2025, ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਲੇਰਕੋਟਲਾ ਦੇ ਪੀ. ਐੱਮ. ਸ੍ਰੀ ਸਕੂਲਾਂ ਦੇ ਵੱਖ- ਵੱਖ ਵਿਸ਼ਿਆਂ ਨੂੰ ਪੜੵਾਉਣ ਵਾਲੇ ਲੈਕਚਰਾਰਾਂ ਦੀ ਟ੍ਰੇਨਿੰਗ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ, ਸੰਗਰੂਰ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਮਾਲੇਰਕੋਟਲਾ ਡਾ.ਬਲਵੰਤ ਸਿੰਘ ਦੀ ਦੇਖ-ਰੇਖ ਹੇਠ ਸਰਕਾਰੀ ਮਿਡਲ ਸਮਾਰਟ ਸਕੂਲ ਕਿਲਾ ਰਹਿਮਤਗੜੵ ਵਿਖੇ ਕਰਵਾਈ ਗਈ। ਜਿਸ ਲਈ ਸਕੂਲ ਮੁਖੀ ਮੈਡਮ ਸੁਖਵਿੰਦਰ ਕੌਰ ਅਤੇ ਸਕੂਲ ਸਟਾਫ ਦਾ ਭਰਪੂਰ ਸਹਿਯੋਗ ਰਿਹਾ। ਇਸ ਮੌਕੇ ਵੈਦਿਕ ਮੈਥ,ਪੰਜਾਬੀ, ਅੰਗਰੇਜ਼ੀ, ਕਮਰਸ, ਭੂਗੋਲ, ਅਰਥ ਸ਼ਾਸ਼ਤਰ, ਰਾਜਨੀਤੀ ਸ਼ਾਸ਼ਤਰ ਤੇ ਇਤਿਹਾਸ ਵਿਸ਼ਿਆਂ ਦੀ ਅਧਿਆਪਨ ਸਿਖਲਾਈ ਤੋਂ ਇਲਾਵਾ ਈ-ਕਟੈਂਟ, ਦੀਕਸ਼ਾ ਐਪ, ਲਿੰਗ ਸੈਂਸੇਟਾਈਜੇਸ਼ਨ, ਸਿੱਖਿਆ ਦੀ ਮਹੱਤਤਾ, ਰਾਸ਼ਟਰੀ ਸਿੱਖਿਆ ਨੀਤੀ, ਸਿੱਖਿਆ ਸ਼ਾਸ਼ਤਰੀ ਪਹੁੰਚਾਂ, ਸਰਬਪੱਖੀ ਵਿਕਾਸ ਕਾਰਡ, ਐੱਫ ਐੱਲ ਐਨ ਅਤੇ ਹੋਰ ਪੱਖਾਂ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ।
ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦੇ ਪੁਲਿਸ ਕਪਤਾਨ ਮੈਡਮ ਸਵਰਨਜੀਤ ਕੌਰ ਨੇ ਆਪਣੇ ਸਾਈਬਰ ਸੁਰੱਖਿਆ ਪੁਲਿਸ ਸਟਾਫ਼ ਸਮੇਤ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋ ਕੇ ਸਾਈਬਰ ਸੁਰੱਖਿਆ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਸੰਬੰਧੀ ਬੜੀ ਜਾਣਕਾਰੀ ਭਰਪੂਰ ਵਿਚਾਰ ਪੇਸ਼ ਕੀਤੇ। ਇਸ ਟ੍ਰੇਨਿੰਗ ਵਿੱਚ ਡੀ.ਆਰ.ਸੀ.(ਪ੍ਰਾਇਮਰੀ) ਮਾਲੇਰਕੋਟਲਾ ਡਾ.ਮੁਹੰਮਦ ਸ਼ਫ਼ੀਕ,ਬੀ.ਆਰ.ਸੀ.ਜਗਸੀਰ ਸਿੰਘ,ਬੀ.ਆਰ.ਸੀ.ਯਸ਼ੂ ਅਗਰਵਾਲ, ਲੈਕਚਰਾਰ ਰਸ਼ੀਦ ਅੱਬਾਸ,ਲੈਕਚਰਾਰ ਮੁਹੰਮਦ ਦਿਲਸ਼ਾਦ, ਪ੍ਰਭਜੋਤ ਸਿੰਘ, ਸੁਖਪਾਲ ਸਿੰਘ,ਅਜੇ ਸ਼ਰਮਾਂ,ਸਨੇਹ ਲਤਾ,ਅਖ਼ਤਰ ਅਲੀ, ਦਵਿੰਦਰ ਸਿੰਘ ਅਤੇ ਰੌਬਿਨ ਸ਼ਰਮਾ ਨੇ ਬਤੌਰ ਰਿਸੋਰਸ ਪਰਸਨ ਡਿਊਟੀ ਨਿਭਾਈ । ਟ੍ਰੇਨਿੰਗ ਦੌਰਾਨ ਸਟੇਸ਼ਨਰੀ,ਚਾਹ ਅਤੇ ਖਾਣੇ ਦਾ ਖ਼ਾਸ ਪ੍ਰਬੰਧ ਸੀ ।
2 | 8 | 2 | 0 | 8 | 9 | 8 | 9 |