ਸਰਬਦੀਪ ਸਿੰਘ ਬਣੇ ਮਾਸਟਰ ਕੇਡਰ ਯੂਨੀਅਨ ਨਵਾਂਸ਼ਹਿਰ ਬਲਾਕ ਦੇ ਪ੍ਰਧਾਨ ਅਤੇ ਪੰਕਜ ਕਸ਼ਯਪ ਜਨਰਲ ਸਕੱਤਰ
* ਅੱਠਵੀਂ ਦੀ ਰਜਿਸਟ੍ਰੇਸ਼ਨ ਵਿੱਚ ਸੋਧ ਦੇ ਪ੍ਰੋਫਾਰਮੇ ਆਨ ਲਾਈਨ ਜਾਂ ਖੇਤਰੀ ਦਫ਼ਤਰ ਵਿੱਚ ਲਏ ਜਾਣ :-ਉੱਪਲ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 22 ਜਨਵਰੀ,2025 - ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਉੱਪਲ ਅਤੇ ਜਿਲ੍ਹਾ ਜਨਰਲ ਸਕੱਤਰ ਵਿਨੇ ਕੁਮਾਰ ਦੀ ਪ੍ਰਧਾਨਗੀ ਹੇਠ ਸ ਸ ਸ ਸ ਸਕੂਲ ਨੌਰਾ ਵਿਖੇ ਹੋਈ ਜਿਸ ਵਿੱਚ ਬਲਾਕ ਇਕਾਈ ਨਵਾਂਸ਼ਹਿਰ ਦਾ ਗਠਨ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਸਿੰਘ ਉੱਪਲ ਨੇ ਦੱਸਿਆ ਕਿ ਸਰਬਦੀਪ ਸਿੰਘ ਨੂੰ ਸਰਬਸੰਮਤੀ ਨਾਲ ਬਲਾਕ ਨਵਾਂਸ਼ਹਿਰ ਦਾ ਪ੍ਰਧਾਨ ਚੁਣਿਆ ਗਿਆ ਅਤੇ ਪੰਕਜ ਕਸ਼ਯਪ ਨੂੰ ਬਲਾਕ ਨਵਾਂਸ਼ਹਿਰ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਉਹਨਾਂ ਬਲਾਕ ਦੇ ਅਹੁਦੇਦਾਰਾਂ ਵਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਹਰੀਸ਼ ਕੁਮਾਰ, ਰਾਜੀਵ ਸ਼ਰਮਾ, ਸੰਜੀਵ ਕਸ਼ਯਪ, ਪਰਮਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ , ਸੁਖਵੀਰ ਸਿੰਘ ਅਤੇ ਸੰਜੀਵ ਦੁੱਗਲ ਵਿੱਤ ਸਕੱਤਰ , ਪਵਨ ਵਰਮਾ, ਅਮਰਜੀਤ ਸਿੰਘ, ਰਾਜਿੰਦਰ ਸਿੰਘ, ਲਲਿਤ ਕੁਮਾਰ, ਸੁਖਵਿੰਦਰ ਲਾਲ ਨੂੰ ਮੀਤ ਪ੍ਰਧਾਨ , ਅਮਨਦੀਪ ਸਿੰਘ ਭੌਰਾ, ਜਸਵੀਰ ਚੰਦ ,ਨਰੇਸ਼ ਪਾਲ , ਜਗਦੀਪ ਕੁਮਾਰ ਪ੍ਰੈੱਸ ਸਕੱਤਰ , ਰਣਜੀਤ ਬੱਬਰ ਸੰਯੁਕਤ ਸਕੱਤਰ , ਪਰਮਜੀਤ ਸਿੰਘ, ਪ੍ਰਿਤਪਾਲ ਚੋਪੜਾ ਨਿਤਿਨ ਕੁਮਾਰ ਨੂੰ ਸਕੱਤਰ ਹਰਸ਼ਵਿੰਦਰ ਸਿੰਘ ਨੂੰ ਸਲਾਹਕਾਰ ਅਤੇ ਗੁਰਨੇਕ ਸਿੰਘ ਨੂੰ ਕਾਨੂੰਨੀ ਸਲਾਹਕਾਰ ਨਿਯੁੱਕਤ ਕੀਤਾ ਗਿਆ।
ਮੀਟਿੰਗ ਵਿੱਚ ਬੋਲਦੇ ਹੋਏ ਗੁਰਨੇਕ ਸਿੰਘ ਨੇ ਕਿਹਾ ਕਿ ਅੱਠਵੀਂ ਜਮਾਤ ਦੇ ਰਜਿਸਟ੍ਰੇਸ਼ਨ ਵਿੱਚ ਸੋਧ ਦੇ ਪ੍ਰੋਫਾਰਮੇ ਆਨ-ਲਾਈਨ ਜਾਂ ਖੇਤਰੀ ਦਫਤਰ ਵਿੱਚ ਜਮਾਂ ਕਰਵਾਏ ਜਾਣ ਤਾਂ ਜੋ ਬੋਰਡ ਆਉਣ ਜਾਣ ਦੀ ਖੱਜਲ ਖੁਆਰੀ ਤੋਂ ਬਚਿਆਜਾ ਸਕੇ ਅਤੇ ਅਧਿਆਪਕ ਪ੍ਰੀਬੋਰਡ ਤੋਂ ਬਾਦ ਵਿਦਿਆਰਥੀਆਂ ਨੂੰ ਦੁਹਰਾਈ ਕਰਵਾ ਸਕਣ। ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਨੂੰ ਜਲਦੀ ਮੁਕੰਮਲ ਕਰਕੇ ਸਟੇਸ਼ਨ ਅਲਾਟ ਕੀਤੇ ਜਾਣ। ਵਿਨੇ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦਾ ਪੇਂਡੂ ਭੱਤਾ ਜਲਦੀ ਤੋਂ ਜਲਦੀ ਬਹਾਲ ਕਰੇ ਅਤੇ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰੇ ਅਤੇ ਬਕਾਏ ਦਾ ਭੁਗਤਾਨ ਕਰੇ।
ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਪਰਮੋਸ਼ਨਾਂ ਹੋਣ ਉਪਰੰਤ ਨੇੜੇ ਦੇ ਸਟੇਸ਼ਨ ਅਲਾਟ ਕੀਤੇ ਜਾਣ। ਸਰਬਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰੇਕ ਮਹੀਨੇ ਲਿਆ ਜਾਣ ਵਾਲਾ ਡਿਵੈਲਪਮੈਂਟ ਟੈਕਸ ਬੰਦ ਕੀਤਾ ਜਾਵੇ ਅਤੇ ਵੱਖ ਵੱਖ ਪ੍ਰੋਜੈਕਟਾਂ ਦੇ ਨਾਮ ਤੇ ਅਧਿਆਪਕਾਂ ਨੂੰ ਖੱਜਲ ਖੁਆਰ ਕਰਨਾ ਬੰਦ ਕੀਤਾ ਜਾਵੇ ਅਤੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਮਾਹੌਲ ਰਹਿਣ ਦਿੱਤਾ ਜਾਵੇ। ਇਸ ਮੌਕੇ ਹਾਜ਼ਰ ਅਧਿਆਪਕ ਆਗੂਆਂ ਵਿੱਚ ਸੁਖਵਿੰਦਰ ਕੁਮਾਰ, ਜਤਿੰਦਰ ਕੁਮਾਰ ਹੇੜੀਆਂ, ਇੰਦਰਜੀਤ ਸਿੰਘ, ਭੁਪਿੰਦਰ ਸਿੰਘ ਸੰਧਵਾਂ ਵਿਜੇ ਕੁਮਾਰ ਅਤੇ ਬਲਦੀਸ਼ ਲਾਲ ਅਤੇ ਸੁਰਜੀਤ ਸਿੰਘ ਅਤੇ ਬਲਦੇਵ ਸਿੰਘ ਮੌਜੂਦ ਸਨ।