ਹਸਤਕਲਾ 2025 ਪ੍ਰਦਰਸ਼ਨੀ ਰਾਹੀਂ ਟ੍ਰਾਈਡੈਂਟ ਗਰੁੱਪ ਵੱਲੋਂ ‘ਵੇਸਟ ਟੂ ਵੈਲਥ’ ਦੀ ਮਿਸਾਲ, ਟਿਕਾਊ ਵਿਕਾਸ ਤੇ ਮਹਿਲਾ ਸਸ਼ਕਤੀਕਰਨ ਨੂੰ ਮਿਲਿਆ ਹੋਰ ਬਲ
ਚੰਡੀਗੜ੍ਹ / ਪੰਜਾਬ 18 ਦਸੰਬਰ 2025
ਨਿਰੰਤਰ ਵਿਕਾਸ, ਸਮਾਵੇਸ਼ੀ ਤਰੱਕੀ ਅਤੇ ਮਹਿਲਾ ਸਸ਼ਕਤੀਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਟ੍ਰਾਈਡੈਂਟ ਗਰੁੱਪ ਵੱਲੋਂ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਅਤੇ ਚੀਫ਼ ਸੀ ਐਸ ਆਰ ਸ਼੍ਰੀਮਤੀ ਮਧੂ ਗੁਪਤਾ ਦੀ ਅਗਵਾਈ ਹੇਠ ਟ੍ਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ ਦੇ ਸਹਿਯੋਗ ਨਾਲ “ਹਸਤਕਲਾ 2025: ਵੇਸਟ ਟੂ ਵੈਲਥ” ਸਿਰਲੇਖ ਹੇਠ ਇੱਕ ਵਿਸ਼ੇਸ਼ ਹੈਂਡੀਕ੍ਰਾਫਟ ਪ੍ਰਦਰਸ਼ਨੀ ਦਾ ਆਯੋਜਨ ਬੁਧਨੀ ਪਲਾਂਟ ਵਿਖੇ ਕੀਤਾ ਗਿਆ।
ਇਸ ਪ੍ਰਦਰਸ਼ਨੀ ਰਾਹੀਂ ਬੇਕਾਰ ਅਤੇ ਅਣਉਪਯੋਗ ਸਮੱਗਰੀ ਨੂੰ ਲਾਭਕਾਰੀ ਅਤੇ ਕਲਾਤਮਕ ਉਤਪਾਦਾਂ ਵਿੱਚ ਬਦਲ ਕੇ “ਟ੍ਰੈਸ਼ ਟੂ ਟ੍ਰੇਜ਼ਰ” ਦੇ ਸੰਕਲਪ ਨੂੰ ਹਕੀਕਤ ਵਿੱਚ ਬਦਲਿਆ ਗਿਆ। ਵਾਤਾਵਰਣੀ ਜ਼ਿੰਮੇਵਾਰੀ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਈ ਗਈ ਇਸ ਪਹਿਲ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਸਮੁਦਾਇਕ ਸਮੂਹਾਂ ਵੱਲੋਂ ਭਰਪੂਰ ਭਾਗੀਦਾਰੀ ਦੇਖਣ ਨੂੰ ਮਿਲੀ। ਇਸ ਦੌਰਾਨ 40 ਤੋਂ ਵੱਧ ਮਹਿਲਾ ਕਾਰੀਗਰਾਂ ਨੇ ਆਪਣੀ ਰਚਨਾਤਮਕਤਾ ਅਤੇ ਸ਼ਿਲਪ ਕਲਾ ਦਾ ਪ੍ਰਦਰਸ਼ਨ ਕੀਤਾ।
ਇਹ ਮੰਚ ਮਹਿਲਾਵਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਰੋਜ਼ਗਾਰ ਦੇ ਮੌਕੇ ਸਿਰਜਣ ਅਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਮੌਕਾ ਦੇਣ ਦੇ ਨਾਲ-ਨਾਲ ਟਿਕਾਊ ਵਿਕਾਸ ਅਤੇ ਸਰਕੁਲਰ ਅਰਥਵਿਵਸਥਾ ਦੇ ਸਿਧਾਂਤਾਂ ਨੂੰ ਵੀ ਅੱਗੇ ਵਧਾਉਂਦਾ ਹੈ। ਪ੍ਰਦਰਸ਼ਨੀ ਵਿੱਚ ਨਰਮਦਾਪੁਰਮ ਸੈਂਟ੍ਰਲ ਜੇਲ੍ਹ, ਰਾਸ਼ਟਰੀ ਪਿੰਡ ਜੀਵਿਕਾ ਮਿਸ਼ਨ (ਐਨ ਆਰ ਐਲ ਐਮ) ਨਰਮਦਾਪੁਰਮ, ਆਈਟੀਆਈ ਸ਼ਾਹਗੰਜ ਦੇ ਵਿਦਿਆਰਥੀ, ਐਨੀ ਬੇਸੈਂਟ ਸਕੂਲ, ਮਧੁਬਨ ਰੈਜ਼ੀਡੈਂਸੀ, ਟ੍ਰਾਈਡੈਂਟ ਹੋਸਟਲ ਅਤੇ ਗਵਾਰਦੀਆ ਤੇ ਤਾਲਪੁਰਾ ਦੀਆਂ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਸਮੇਤ ਮਧੁਬਨ ਇੰਟਰਨਲ ਰੈਜ਼ੀਡੈਂਸੀ ਦੇ ਵਸਨੀਕਾਂ ਨੇ ਭਾਗ ਲਿਆ।
ਪ੍ਰਦਰਸ਼ਨੀ ਵਿੱਚ ਪੇਸ਼ ਕੀਤੀਆਂ ਕਲਾਕਾਰੀਆਂ ਦਾ ਮੁਲਾਂਕਣ ਨਿਰਣਾਇਕ ਮੰਡਲ ਵੱਲੋਂ ਕੀਤਾ ਗਿਆ, ਜਿਸ ਵਿੱਚ ਸ਼੍ਰੀ ਪ੍ਰਮੋਦ ਸ਼ੁਕਲਾ, ਸੁਰਭੀ ਸਾਹੀ, ਪ੍ਰੀਤੀ ਬਿਰਾਜਦਾਰ, ਸ਼ਤਾਕਸ਼ੀ ਅਤੇ ਆਰਤੀ ਸੇਮਵਾਲ ਸ਼ਾਮਲ ਸਨ। ਇਸ ਪ੍ਰਕਿਰਿਆ ਦੌਰਾਨ ਟ੍ਰਾਈਡੈਂਟ ਸੀਐਸਆਰ ਟੀਮ ਦੇ ਅਰਵਿੰਦ ਗਿਰੀ, ਹਰਸ਼ਿਤਾ ਯਾਦਵ ਅਤੇ ਸੁਭੇਸ਼ ਤਿਵਾਰੀ ਵੱਲੋਂ ਸਹਿਯੋਗ ਦਿੱਤਾ ਗਿਆ। ਮੁਕਾਬਲੇ ਵਿੱਚ ਕਿਰਨਜੀਤ ਕੌਰ ਨੇ ਪਹਿਲਾ ਇਨਾਮ ਹਾਸਲ ਕੀਤਾ, ਜਦਕਿ ਦੂਜਾ ਇਨਾਮ ਆਈਟੀਆਈ ਸ਼ਾਹਗੰਜ ਨੂੰ ਮਿਲਿਆ। ਤੀਜਾ ਇਨਾਮ ਸਾਂਝੇ ਤੌਰ ’ਤੇ ਨਰਮਦਾਪੁਰਮ ਸੈਂਟ੍ਰਲ ਜੇਲ੍ਹ ਅਤੇ ਰਸ਼ਮੀ ਮੌਰਿਆ ਨੂੰ ਦਿੱਤਾ ਗਿਆ।
ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਲਕਸ਼ਾਂ (ਐਸ ਡੀ ਜੀ) ਦੇ ਅਨੁਕੂਲ ਕਰਵਾਈ ਗਈ ਇਸ ਪਹਿਲ ਨੇ ਇਹ ਸਪਸ਼ਟ ਕੀਤਾ ਕਿ ਨਵੀਨਤਾ, ਜ਼ਿੰਮੇਵਾਰੀ ਅਤੇ ਸਮੁਦਾਇਕ ਭਾਗੀਦਾਰੀ ਮਿਲ ਕੇ ਅਰਥਪੂਰਨ ਸਮਾਜਿਕ ਬਦਲਾਅ ਲਿਆ ਸਕਦੀਆਂ ਹਨ। “ਹਸਤਕਲਾ 2025” ਰਾਹੀਂ ਟ੍ਰਾਈਡੈਂਟ ਗਰੁੱਪ ਨੇ ਕਲਾ, ਰਚਨਾਤਮਕਤਾ ਅਤੇ ਟਿਕਾਊ ਅਭਿਆਸਾਂ ਦੇ ਜ਼ਰੀਏ ਮਹਿਲਾਵਾਂ ਅਤੇ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਅਨੁਕਰਨਯੋਗ ਮਾਡਲ ਪੇਸ਼ ਕੀਤਾ ਹੈ, ਜੋ ਆਰਥਿਕ ਆਤਮਨਿਰਭਰਤਾ ਅਤੇ ਹਰਿਤ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਹੈ।