ਰਾਣਾ ਬਲਾਚੌਰੀਆ ਦਾ ਸ਼ਾਹੀ ਘਰਾਣੇ ਨਾਲ ਸੀ ਨਾਤਾ..! ਪੜਦਾਦਾ ਸੀ ਇਸ ਰਿਆਸਤ ਦੇ ਰਾਜਾ
ਚੰਡੀਗੜ੍ਹ, 16 ਦਸੰਬਰ 2025 -ਕੁੱਝ ਬਦਮਾਸ਼ਾਂ ਦੇ ਵੱਲੋਂ 15 ਦਸੰਬਰ 2025 ਦੀ ਦੇਰ ਸ਼ਾਮ ਨੂੰ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਚੱਲਦੇ ਮੈਚ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਕਬੱਡੀ ਮੈਚ ਮੋਹਾਲੀ ਦੇ ਸੋਹਾਣਾ ਵਿਖੇ ਖੇਡਿਆ ਜਾ ਰਿਹਾ ਸੀ।
ਰਾਣੇ ਦਾ ਸ਼ਾਹੀ ਘਰਾਣੇ ਨਾਲ ਨਾਤਾ!
ਜ਼ਿਕਰ ਕਰਨਾ ਬਣਦਾ ਹੈ ਕਿ ਰਾਣਾ ਬਲਾਚੌਰੀਆ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਇੱਕ ਸ਼ਾਹੀ ਪਰਿਵਾਰ ਦਾ ਨੌਜਵਾਨ ਸੀ ਅਤੇ ਇਸ ਸਮੇਂ ਪੰਜਾਬ ਦੇ ਨਵਾਂ ਸ਼ਹਿਰ ਦੇ ਬਲਾਚੌਰ ਵਿੱਚ ਰਹਿ ਰਿਹਾ ਸੀ। ਬਲਾਚੌਰੀਆ ਦੇ ਪੜਦਾਦਾ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਨੇੜੇ ਇੱਕ ਰਿਆਸਤ ਦੇ ਰਾਜਾ ਸਨ।
ਦੱਸਿਆ ਇਹ ਜਾਂਦਾ ਹੈ ਕਿ ਦੱਸਿਆ ਇਹ ਜਾਂਦਾ ਹੈ ਕਿ ਊਨਾ ਨੇੜੇ ਜਿੱਥੇ ਰਾਣਾ ਬਲਾਚੌਰੀਆ ਦੇ ਪੜਦਾਦਾ ਦੇ ਸ਼ਾਹੀ ਪਰਿਵਾਰ ਦੇ ਬੰਗਲੇ ਨੇੜੇ ਇੱਕ ਗੁਰਦੁਆਰਾ ਸਾਹਿਬ ਵੀ ਸਥਿਤ ਹੈ, ਜੋ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਅਹਿਮ ਗੱਲ ਇਹ ਹੈ ਕਿ ਕਰੀਬ 11 ਦਿਨ ਪਹਿਲਾਂ ਹੀ ਰਾਣੇ ਦੀ ਲਵ ਮੈਰਿਜ ਹੋਈ ਸੀ।
.jpg)
ਰਾਣਾ ਬਲਾਚੌਰੀਆ ਸ਼ੁਰੂ ਵਿੱਚ ਕੁਸ਼ਤੀ ਕਰਦਾ ਸੀ ਅਤੇ ਬਾਅਦ ਵਿੱਚ ਇੱਕ ਕਬੱਡੀ ਖਿਡਾਰੀ ਬਣ ਗਿਆ। ਬਾਅਦ ਵਿੱਚ ਉਸਨੇ ਆਪਣੀ ਕਬੱਡੀ ਟੀਮ ਬਣਾਈ ਅਤੇ ਇੱਕ ਪ੍ਰਮੋਟਰ ਵਜੋਂ ਭੂਮਿਕਾ ਨਿਭਾਉਂਦੇ ਸਨ।
ਅਹਿਮ ਗੱਲ ਇਹ ਹੈ ਕਿ ਕੰਵਰ ਮਾਡਲਿੰਗ ਵਿੱਚ ਵੀ ਆਪਣਾ ਹੱਥ ਅਜ਼ਮਾ ਰਿਹਾ ਸੀ ਅਤੇ ਭਵਿੱਖ ਵਿੱਚ ਕੁਝ ਗੀਤਾਂ ਵਿੱਚ ਦਿਖਾਈ ਦੇਣ ਦੀ ਯੋਜਨਾ ਬਣਾ ਰਿਹਾ ਸੀ। ਉਸਦੀ ਹਾਲ ਹੀ ਵਿੱਚ ਦੇਹਰਾਦੂਨ ਦੀ ਇੱਕ ਕੁੜੀ ਨਾਲ ਲਵ ਮੈਰਿਜ ਹੋਈ ਸੀ, ਅਤੇ ਹੁਣ, ਉਨ੍ਹਾਂ ਦੇ ਵਿਆਹ ਤੋਂ ਸਿਰਫ਼ 11 ਦਿਨ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ।

ਨਿਊਜ਼18 ਦੀ ਰਿਪੋਰਟ ਅਨੁਸਾਰ, ਰਾਣਾ ਬਲਾਚੌਰੀਆ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਪਰ ਕਾਫ਼ੀ ਸਮੇਂ ਤੋਂ ਬਲਾਚੌਰ (ਨਵਾਂਸ਼ਹਿਰ) ਵਿੱਚ ਰਹਿ ਰਿਹਾ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਦੌਰਾਨ ਹੀ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ।
ਬਾਅਦ ਵਿੱਚ, ਉਨ੍ਹਾਂ ਨੇ ਕਬੱਡੀ ਵੱਲ ਰੁਖ਼ ਕੀਤਾ। ਉਹ ਇੱਕ ਅਮੀਰ ਪਰਿਵਾਰ ਤੋਂ ਸਨ ਅਤੇ ਮਹਿੰਗੀਆਂ ਕਾਰਾਂ ਅਤੇ ਹਥਿਆਰਾਂ ਦਾ ਸ਼ੌਕੀਨ ਸਨ। ਦੋਸਤਾਂ ਨੇ ਦੱਸਿਆ ਕਿ ਭਾਵੇਂ ਉਹ ਇੱਕ ਅਮੀਰ ਪਰਿਵਾਰ ਤੋਂ ਸਨ, ਮੋਹਾਲੀ ਆਉਣ ਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਸਿਰਫ਼ ਸਾਈਕਲ 'ਤੇ ਹੀ ਯਾਤਰਾ ਕਰਦੇ ਸਨ ਅਤੇ ਸਖ਼ਤ ਮਿਹਨਤ ਕਰਕੇ ਕਾਮਯਾਬ ਹੋਏ ਸਨ।