ਡਰੈਗਨ ਡੋਰ ਦੇ ਖਿਲਾਫ ਪੁਲਿਸ ਦਾ ਮੁਹਿੰਮ ਸ਼ੁਰੂ, 35 ਗੱਟੂ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ 18 ਦਸੰਬਰ
ਪੁਲਿਸ ਨੇ ਚਾਈਨਾ ਡੋਰ ਦੇ ਖਿਲਾਫ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਏੰਨੀ ਦਿਨੀ ਚਾਈਨਾ ਡੋਰ ਤੇ ਦੇ ਨਾਲ ਬਹੁਤ ਸਾਰੇ ਲੋਕ ਖਾਸ ਕਰ ਬੱਚੇ ਪਤੰਗਬਾਜ਼ੀ ਕਰਦੇ ਹਨ। ਇਹ ਡੋਰ ਇੰਨੀ ਕ ਖਤਰਨਾਕ ਹੈ ਕਿ ਕਈ ਜਨਾਨਾ ਲੈ ਚੁੱਕੀ ਹੈ ਤੇ ਕਈਆਂ ਨੂੰ ਜ਼ਖਮੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਪਸ਼ੂ ਪੰਛੀਆਂ ਲਈ ਵੀ ਇਹ ਡੋਰ ਬੇਹਦ ਖਤਰਨਾਕ ਸਾਬਤ ਹੋ ਰਹੀ ਹੈ ਬਾਵਜੂਦ ਇਸਦੇ ਕੁਝ ਲੋਕ ਇਸ ਦਾ ਇਸਤੇਮਾਲ ਕਰਨ ਤੋਂ ਬਾਜ਼ ਨਹੀਂ ਆਉਂਦੇ ਤੇ ਪੁਲਿਸ ਹਰ ਵਾਰ ਇਸ ਦੇ ਖਿਲਾਫ ਸਖਤੀ ਵਰਤਦੀ ਹੈ। ਇਸ ਵਾਰ ਵੀ ਖੂਨੀ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸੇ ਕੜੀ ਤਹਿਤ ਸੁਨੀਲ ਕੁਮਾਰ ਉਰਫ ਸੰਨੀ ਵਾਸੀ ਝੂਲਨਾ ਮਹਿਲ ਦੀ ਦੁਕਾਨ ਤੋਂ 35 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਹਨ ।
ਐਸਐਚ ਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਸੋਨੂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।