ਭਾਰਤੀ ਜਨਤਾ ਪਾਰਟੀ ਬਠਿੰਡਾ ਵੱਲੋਂ ਸੇਵਾ ਕੇਂਦਰਾਂ ਦੀ ਬਦਹਾਲੀ ਖਿਲਾਫ ਡੀਸੀ ਨੂੰ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 11 ਦਸੰਬਰ 2025 :ਸੂਬਾ ਸਰਕਾਰ ਦੀ ਬਦਇੰਤਜਾਮੀ ਦੇ ਚੱਲਦਿਆਂ ਜ਼ਿਲ੍ਹੇ ਦੇ ਅਨੇਕਾਂ ਸੇਵਾ ਕੇਂਦਰਾਂ ਦੀ ਸ਼ਰਮਨਾਕ ਬਦਹਾਲੀ, ਬੰਦ ਪਏ ਕੇਂਦਰਾਂ, ਗੋਹੇ ਦੀਆਂ ਪਾਥੀਆਂ ’ਤੇ ਚੱਲ ਰਹੀਆਂ ਸਰਕਾਰੀ ਸੇਵਾਵਾਂ ਅਤੇ ਗਾਇਬ ਸਰਕਾਰੀ ਮਸ਼ੀਨਰੀ ਨੂੰ ਲੈ ਕੇ ਭਾਜਪਾ ਨੇ ਪੰਜਾਬ ਸਰਕਾਰ ਦੀ ਕਾਰਜੁਗਾਰੀ ਨੂੰ ਉਜਾਗਰ ਕਰਦੀਆਂ ਡੀਸੀ ਰਾਹੀਂ ਮੁੱਖਮੰਤਰੀ ਦੇ ਨਾਂ ਮੰਗ ਪੱਤਰ ਭੇਜ ਕੇ ਲੋਕ ਮੁੱਦੇ ਵੱਲ ਧਿਆਨ ਦੇਣ ਦੀ ਮੰਗ ਕੀਤੀ।ਭਾਜਪਾ ਯੁਵਾ ਮੋਰਚਾ ਦੇ ਸੂਬਾਈ ਨੇਤਾ ਸੰਦੀਪ ਅਗਰਵਾਲ ਨੇ ਕਿਹਾ ਕਿ
ਪੰਜਾਬ ਦੇ ਸੇਵਾ ਕੇਂਦਰ ਲੋਕਾਂ ਲਈ ਸਹੂਲਤ ਦੇ ਕੇਂਦਰ ਬਣਾਉਣੇ ਸਨ, ਪਰ ਮੌਜੂਦਾ ਹਾਲਾਤਾਂ ਨੇ ਇਨ੍ਹਾਂ ਨੂੰ ਸ਼ਰਮ ਦੇ ਕੇਂਦਰ ਬਣਾ ਦਿੱਤਾ ਹੈ। ਸਰਕਾਰ ਦੀ ਲਾਪਰਵਾਹੀ ਕਾਰਨ ਪਿੰਡਾਂ ਦੇ ਗਰੀਬ ਲੋਕ ਆਪਣੇ ਰੋਜ਼ਾਨਾ ਦੇ ਸਰਕਾਰੀ ਕੰਮਾਂ ਲਈ ਦੂਰ ਦੁਰਾਡੇ ਚੱਕਰ ਕੱਟ ਰਹੇ ਹਨ। ਕਿਸੇ ਜਗ੍ਹਾ ਤਾਲੇ ਲੱਗੇ ਹਨ, ਕਿਸੇ ਜਗ੍ਹਾ ਸਾਰਾ ਸਾਜ਼ੋ ਸਮਾਨ ਗਾਇਬ ਹੈ, ਤੇ ਕਈ ਸੇਵਾ ਕੇਂਦਰ ਤਾਂ ਸਟੋਰ ਰੂਮ ਬਣ ਚੁੱਕੇ ਹਨ। ਤੇ ਕਈ ਪਾਥੀਆਂ ਸੰਭਾਲਣ ਦੇ ਕੰਮ ਆ ਰਹੇ ਹਨ।
ਸੰਦੀਪ ਅਗਰਵਾਲ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਦੀ ਸਿੱਧੀ ਲੁੱਟ ਹੈ। ਸਰਕਾਰ ਸਿਰਫ਼ 500 ਸੇਵਾਵਾਂ ਦੇਣ ਦੇ ਦਾਅਵੇ ਕਰਦੀ ਹੈ, ਪਰ ਜ਼ਮੀਨ ’ਤੇ ਸਿਰਫ਼ ਤਾਲੇ ਲਟਕਦੇ ਨਜ਼ਰ ਆ ਆਉਂਦੇ ਹਨ। ਅਗਵਾਲ ਨੇ ਸਖ਼ਤ ਮੰਗ ਕਰਦੇ ਹੋਏ ਕਿਹਾ ਕਿ ਬਠਿੰਡਾ ਦੇ 34 ਸੇਵਾ ਕੇਂਦਰਾਂ ਦੀ ਤੁਰੰਤ ਉੱਚ-ਪੱਧਰੀ ਜਾਂਚ ਕਰਾਈ ਜਾਵੇ। ਚੋਰੀ ਜਾਂ ਗਾਇਬ ਸਰਕਾਰੀ ਸਾਜ਼ੋ–ਸਮਾਨ ਵਾਲੇ ਕੇਂਦਰਾਂ ’ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਹੋਵੇ। ਆਸ਼ੂਤੋਸ਼ ਤਿਵਾੜੀ ਨੇ ਬੰਦ ਕੇਂਦਰਾਂ ਨੂੰ ਤੁਰੰਤ ਚਾਲੂ ਕਰਨ ਅਤੇ ਤਕਨੀਕੀ ਸਾਜ਼ੋ ਸਮਾਨ ਮੁਹੱਈਆ ਕਰਵਾਉਣ ਤੇ ਯੋਗ ਕਰਮਚਾਰੀ ਤਾਇਨਾਤ ਕੀਤੇ ਜਾਣ ਅਤੇ ਰਾਜ ਪੱਧਰੀ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ। ਇਸ ਦੇ ਜ਼ਿੰਮੇਵਾਰ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਹੋਵੇ। ਆਸ਼ੂਤੋਸ਼ ਤਿਵਾੜੀ ਟੇ ਸੁਨੀਲ ਤਿਰਪਾਠੀ ਨੇ ਕਿਹਾ ਨੇ ਕਿਹਾ ਸੇਵਾ ਕੇਂਦਰਾਂ ਦਾ ਪੂਰਾ ਸਿਸਟਮ ਢਹਿ ਚੁੱਕਾ ਹੈ। ਪਿੰਡਾਂ ਦੇ ਲੋਕਾਂ ਦੀ ਬੇਇੰਤਿਹਾ ਖੱਜਲ ਖੁਆਰੀ ਹੋ ਰਹੀ ਹੈ। ਜੇਕਰ ਸਰਕਾਰ ਤੁਰੰਤ ਕਾਰਵਾਈ ਨਹੀਂ ਕਰਦੀ, ਤਾਂ ਭਾਜਪਾ ਸੜਕ ਤੋਂ ਲੈ ਕੇ ਸਦਨ ਤੱਕ ਇਸ ਮੁੱਦੇ ਨੂੰ ਤਿੱਖੇ ਰੂਪ ਵਿੱਚ ਉਠਾਏਗੀ। ਭਾਜਪਾ ਨੇਤਾਵਾਂ ਨੇ ਚੇਤਾਵਨੀ ਦਿੱਤੀ ਕਿ ਜਨਤਾ ਦੇ ਹੱਕਾਂ ਨਾਲ ਖੇਡ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਰੂਰਤ ਪਈ ਤਾਂ ਵੱਡਾ ਸੰਘਰਸ਼ ਖੜ੍ਹਾ ਕੀਤਾ ਜਾਵੇਗਾ।