ਬਟਾਲਾ ਪੁਲਿਸ ਵਲੋਂ ਵੱਡੀ ਕਾਰਵਾਈ- ਕਤਲ ਕੇਸਾਂ ਵਿੱਚ ਭਗੌੜੇ ਸ਼ੂਟਰਾਂ ਨੂੰ ਦਿੱਲੀਓਂ ਕੀਤਾ ਗ੍ਰਿਫ਼ਤਾਰ
ਰੋਹਿਤ ਗੁਪਤਾ
ਬਟਾਲਾ, 11 ਦਸੰਬਰ ਸੰਦੀਪ
ਗੋਇਲ, ਡੀ.ਆਈ.ਜੀ. ਬਾਰਡਰ ਰੇਂਜ਼, ਅੰਮ੍ਰਿਤਸਰ ਵੱਲੋਂ ਪੁਲਿਸ ਲਾਈਨ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਡੀ.ਜੀ.ਪੀ ਪੰਜਾਬ ਵੱਲੋਂ ਗੈਂਗਸਟਰਾਂ ਖਿਲਾਫ਼ ਚਲਾਈ ਗਈ ਜ਼ੀਰੋ ਟੌਲਰੈਂਸ ਪਾਲਿਸੀ ਅਧੀਨ ਬਟਾਲਾ ਪੁਲਿਸ ਵੱਲੋਂ ਸ੍ਰੀ ਮਹਿਤਾਬ ਸਿੰਘ,ਐੱਸ.ਐੱਸ.ਪੀ. ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਦੀਪ ਕੁਮਾਰ, ਐੱਸ ਪੀ ਜਾਂਚ ਬਟਾਲਾ ਦੀ ਨਿਗਰਾਨੀ ਹੇਠ ਸਮੀਰ ਸਿੰਘ, ਡੀ.ਐੱਸ.ਪੀ-ਡੀ, ਬਟਾਲਾ ਅਤੇ ਇੰਸਪੈਕਟਰ ਸੁਖਰਾਜ ਸਿੰਘ ਬਟਾਲਾ ਵੱਲੋਂ ਟੈਕਨੀਕਲ ਅਤੇ ਖੁਫ਼ੀਆ ਸਰੋਤਾਂ ਰਾਹੀਂ ਫਿਰੌਤੀ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ ਦੋਸ਼ੀ ਸੈਮ ਪੁੱਤਰ ਸੋਨੂੰ ਮਸੀਹ ਵਾਸੀਆ ਤੇਲੀਆਂਵਾਲ ਅਤੇ ਨਵਜੋਤ ਸਿੰਘ ਉਰਫ਼ ਮਨੀ ਪੁੱਤਰ ਸਤਪਾਲ ਵਾਸੀ ਤੇਲੀਆਂਵਾਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਸ਼੍ਰੀ ਸੰਦੀਪ ਗੋਇਲ, ਡੀ.ਆਈ.ਜੀ. ਬਾਰਡਰ ਰੇਂਜ਼, ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮਿਤੀ 12.09.2025 ਨੂੰ ਸਰਬਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਲੀ ਮੂਲਿਆਂਵਾਲ ਦੀ ਇਤਲਾਹ 'ਤੇ ਮੁਕੱਦਮਾ ਨੰਬਰ 140 ਮਿਤੀ 12-09-25 ਜੁਰਮ 103,333 ਬੀਐੱਨਐੱਸ 25 ਆਰਮਜ਼ ਐਕਟ ਥਾਣਾ ਸਦਰ ਬਟਾਲਾ ਦਰਜ ਕੀਤਾ ਗਿਆ ਸੀ ਕਿ ਸਵੇਰੇ 11 ਵਜੇ ਜਦ ਉਹ ਆਪਣੇ ਪਤੀ ਕੁਲਵੰਤ ਸਿੰਘ ਨਾਲ ਘਰ ਵਿੱਚ ਮੌਜੂਦ ਸੀ ਤਾਂ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਉਸਦੇ ਘਰ ਅੰਦਰ ਦਾਖਲ ਹੋ ਕੇ ਉਸਦੇ ਪਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਲਈ ਗਈ ਸੀ ਅਤੇ ਬਟਾਲਾ ਪੁਲਿਸ ਵੱਲੋਂ ਖੁਫ਼ੀਆ ਅਤੇ ਟੈਕਨੀਕਲ ਵਸੀਲਿਆਂ ਰਾਹੀਂ ਮੁੱਕਦਮਾ ਵਿੱਚ ਦੋਸ਼ੀ ਸੈਮ ਪੁੱਤਰ ਸੋਨੂੰ ਮਸੀਹ ਅਤੇ ਨਵਜੋਤ ਸਿੰਘ ਉਰਫ ਮਨੀ ਪੁੱਤਰ ਸਤਪਾਲ ਵਾਸੀਆਨ ਤੇਲੀਆਵਾਲ ਨੂੰ ਨਾਮਜਦ ਕੀਤਾ ਗਿਆ ਸੀ।
ਉਪਰੋਕਤ ਦੋਸ਼ੀ ਸੈੱਮ ਮੁਕੱਦਮਾ ਨੂੰ 131 ਮਿਤੀ 18.10.2023 ਜ਼ੁਰਮ 307,34 ਆਈ.ਪੀ.ਸੀ 25/27 ਆਰਮਜ਼ ਐਕਟ ਥਾਣਾ ਡੇਰਾ ਬਾਬਾ ਨਾਨਕ ਵਿੱਚ ਗ੍ਰਿਫ਼ਤਾਰ ਹੋਣ ਉਪਰੰਤ ਮਿਤੀ 29.10.2024 ਨੂੰ ਜ਼ੇਲ ਵਿੱਚੋਂ ਜ਼ਮਾਨਤ 'ਤੇ ਆਇਆ ਸੀ, ਜਿਸਨੇ ਇਹ ਵੀ ਮੰਨਿਆ ਕਿ ਉਹ ਅੰਮ੍ਰਿਤਪਾਲ ਸਿੰਘ ਉਰਫ਼ ਵਾਦੀ ਵਾਸੀ ਦਾਲਮ ਅਤੇ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ 'ਤੇ ਵਾਰਦਾਤਾਂ ਕਰਦਾ ਹੈ।
ਇਨ੍ਹਾਂ ਦੋਨਾਂ ਖਿਲਾਫ਼ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ।