ਸ਼ਹਿਰੀ ਜ਼ਿਲ੍ਹਾ ਕਾਂਗਰਸ ਵੱਲੋਂ ਬਠਿੰਡਾ ਥਰਮਲ ਕਲੋਨੀ ਦੀ ਜਮੀਨ ਵੇਚਣ ਖਿਲਾਫ ਰੋਸ ਧਰਨਾ
ਅਸ਼ੋਕ ਵਰਮਾ
ਬਠਿੰਡਾ,11ਦਸੰਬਰ 2025: ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਕਰਨ ਤੋਂ ਬਾਅਦ ਹੁਣ ਥਰਮਲ ਪਲਾਂਟ ਦੀ ਕਲੋਨੀ ਦੀ ਜਗ੍ਹਾ ਵੇਚਣ ਖਿਲਾਫ ਸ਼ਹਿਰੀ ਕਾਂਗਰਸ ਨੇ ਅੱਜ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੋਂ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਇਹ ਫੈਸਲਾ ਨਾ ਬਦਲਿਆ ਤਾਂ ਕਾਂਗਰਸ ਪਾਰਟੀ ਸੜਕਾਂ ਤੇ ਉਤਰੇਗੀ ਅਤੇ ਇਸ ਫੈਸਲੇ ਦਾ ਹਰ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਸਮੁੱਚੀ ਲੀਡਰਸ਼ਿਪ ਨੇ ਇਸ ਫੈਸਲੇ ਖਿਲਾਫ ਇੱਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਪ੍ਰਧਾਨ ਰਾਜਨ ਗਰਗ, ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਸਾਬਕਾ ਚੇਅਰਮੈਨ ਕੇਕੇ ਅਗਰਵਾਲ, ਪਵਨ ਮਾਨੀ, ਸਾਬਕਾ ਜ਼ਿਲਾ ਪ੍ਰਧਾਨ ਅਰੁਣ ਵਧਾਵਣ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਅਤੇ ਸਰਕਾਰੀ ਜਮੀਨਾਂ ਵੇਚ ਕੇ ਸਰਕਾਰ ਚਲਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਆਪ ਲੀਡਰਾਂ ਦੀ ਆਓ ਭਗਤ ਲਈ ਕੀਤੀ ਜਾ ਰਹੀ ਹੈ ਜਿਸ ਕਰਕੇ ਪੰਜਾਬ ਹੁਣ ਕਰਜਾਈ ਹੋ ਰਿਹਾ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਣ ਦੇ ਮਨਸੂਬੇ ਪੰਜਾਬ ਵਿਰੋਧੀ ਹਨ ਜਿਸ ਕਰਕੇ ਸਰਕਾਰੀ ਜਮੀਨਾਂ ਵੇਚਣ ਵੱਲ ਕਦਮ ਵਧਾਇਆ ਜਾ ਰਿਹਾ ਹੈ ਪਰ ਕਾਂਗਰਸ ਇਸ ਦਾ ਵਿਰੋਧ ਕਰਦੀ ਹੈ। ਪੀਪੀਸੀਸੀ ਸੈਕਟਰੀ ਟਹਿਲ ਸਿੰਘ ਸੰਧੂ, ਬਲਾਕ ਪ੍ਰਧਾਨ ਮਾਧਵ ਸ਼ਰਮਾ, ਹਰਵਿੰਦਰ ਸਿੰਘ ਲੱਡੂ ਅਤੇ ਜ਼ਿਲ੍ਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ , ਸਾਬਕਾ ਬਲਾਕ ਪ੍ਰਧਾਨ ਬਲਰਾਜ ਪੱਕਾ ਤੇ ਕਿਰਨਜੀਤ ਸਿੰਘ ਗੈਹਰੀ , ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿੱਚ ਸੂਬੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਜਿਸ ਕਰਕੇ ਹਰ ਵਰਗ ਸਰਕਾਰ ਤੋਂ ਨਿਰਾਸ਼ ਹੈ ਅਤੇ ਕਾਂਗਰਸ ਸਰਕਾਰ ਦਾ ਵੇਲਾ ਯਾਦ ਕਰ ਰਿਹਾ ਹੈ। ਉਹਨਾਂ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਮੌਜੂਦਾ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਇਆ ਜਾਵੇਗਾ। ਇਸ ਮੌਕੇ ਉਹਨਾਂ ਲੋਕਾਂ ਨੂੰ ਕਾਂਗਰਸ ਦਾ ਹੱਥ ਪੰਜਾ ਮਜਬੂਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਵਿਰੋਧੀ ਸੋਚ ਵਾਲੀ ਸਰਕਾਰ ਸਮੇਤ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਲੋਕ ਅੱਗੇ ਆਉਣ। ਅੱਜ ਦੇ ਧਰਨੇ ਵਿੱਚ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਬਲਵੰਤ ਰਾਏ ਨਾਥ, ਕਮਲ ਗੁਪਤਾ ਐਮਸੀ, ਸੰਦੀਪ ਬੋਬੀ ਐਮਸੀ, ਮਲਕੀਤ ਗਿੱਲ ਐਮਸੀ, ਰਮਨ ਢਿਲੋ ਪ੍ਰੀਤਮ ਸਿੰਘ ਬਰਾੜ ਜੋਗਿੰਦਰ ਸਿੰਘ ਮਾਸਟਰ ਨਥੂਰਾਮ ਪ੍ਰਕਾਸ਼ ਚੰਦ ਰੂਪ ਸਿੰਘ ਯੂਥ ਆਗੂ ਬਲਜੀਤ ਸਿੰਘ ਸੁਨੀਲ ਕੁਮਾਰ ਅਵਤਾਰ ਸਿੰਘ ਸਨੀ ਬਰਾੜ, ਹਰਮਨ ਕੋਟ ਫੱਤਾ ਆਦਿ ਆਗੂ ਹਾਜ਼ਰ ਸਨ।