ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸਰਕਾਰੀ ਸਕੂਲ ਦੇ 22 ਵਿਦਿਆਰਥੀਆਂ ਨੂੰ ਸਕਾਲਰਸ਼ਿਪ
ਅਸ਼ੋਕ ਵਰਮਾ
ਬਠਿੰਡਾ, 11 ਦਸੰਬਰ 2025 : ਐਚਐਮਈਐਲ ਦੀ ਸਕਾਲਰਸ਼ਿਪ ਯੋਜਨਾ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਨੇ ਸਰਕਾਰੀ ਸਕੂਲ ਚੱਕ ਰੁਲਦੂ ਸਿੰਘ ਵਾਲਾ ਦੇ 22 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਹੈ ਜਦੋਂਕਿ ਪਿਛਲੇ ਸਾਲ ਇਹ ਗਿਣਤੀ ਸਿਰਫ ਦੋ ਸੀ।ਸਕਾਲਰਸ਼ਿਪ ਵੰਡ ਸਮਾਗਮ ਦੌਰਾਨ ਸਕੂਲ ਮੁਖੀ ਜਗਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਦੇ ਸਕੂਲ ਨੂੰ ਰਿਫਾਈਨਰੀ ਵੱਲੋਂ ਅਡਾਪਟ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ— ਪਿਛਲੇ ਸਾਲ ਸਿਰਫ 2 ਵਿਦਿਆਰਥੀ ਸਕਾਲਰਸ਼ਿਪ ਸ਼੍ਰੇਣੀ ਵਿੱਚ ਆਏ ਸਨ ਪਰ ਇਸ ਵਾਰ 22 ਵਿਦਿਆਰਥੀਆਂ ਨੇ ਇਹ ਸਨਮਾਨ ਹਾਸਲ ਕਰਕੇ ਸਾਡੇ ਸਕੂਲ ਦਾ ਮਾਣ ਕਰਵਾਇਆ ਹੈ। ਇਸ ਵਿੱਚ 10ਵੀਂ ਜਮਾਤ ਦੇ 3 ਵਿਦਿਆਰਥੀਆਂ ਨੂੰ ਟੈਬ ਅਤੇ ਨਗਦ ਸਕਾਲਰਸ਼ਿਪ] 12ਵੀਂ ਜਮਾਤ ਦੇ 3 ਵਿਦਿਆਰਥੀਆਂ ਨੂੰ ਲੈਪਟਾਪ ਅਤੇ ਸਕਾਲਰਸ਼ਿਪ ਅਤੇ ਹੋਰ 16 ਵਿਦਿਆਰਥੀਆਂ ਜਿਨ੍ਹਾਂ ਦੇ ਅੰਕ 85% ਤੋਂ ਵੱਧ ਸਨ] ਉਹਨਾਂ ਨੂੰ ਵੀ ਨਗਦ ਸਕਾਲਰਸ਼ਿਪ ਦਿੱਤੀ ਗਈ ਹੈ।”
ਉਨ੍ਹਾਂ ਨੇ ਅੱਗੇ ਕਿਹਾ— ਇਹ ਸਿਰਫ ਵਿੱਤੀ ਮਦਦ ਨਹੀਂ] ਸਗੋਂ ਬੱਚਿਆਂ ਦੇ ਸੁਪਨਿਆਂ ‘ਤੇ ਵਿਸ਼ਵਾਸ ਹੈ। ਐਚਐਮਈਐਲ ਦੀ ਸਕਾਲਰਸ਼ਿਪ ਨੇ ਵਿਦਿਆਰਥੀਆਂ ਵਿੱਚ ਲਗਨ] ਆਤਮਵਿਸ਼ਵਾਸ ਅਤੇ ਬਿਹਤਰ ਪ੍ਰਦਰਸ਼ਨ ਕਰਨ ਦੀ ਮਜ਼ਬੂਤ ਪ੍ਰੇਰਨਾ ਪੈਦਾ ਕੀਤੀ ਹੈ। ਹੁਣ ਇਹ ਬੱਚੇ ਇਸ ਸਕਾਲਰਸ਼ਿਪ ਦੀ ਮਦਦ ਨਾਲ ਉੱਚ ਸਿੱਖਿਆ ਵੱਲ ਨਵੇਂ ਕਦਮ ਚੁੱਕਣ ਯੋਗ ਹੋ ਰਹੇ ਹਨ।”ਇਸ ਮੌਕੇ ਐਚਐਮਈਐਲ ਦੇ ਸੀਐਸਆਰ ਡੀਜੀਐਮ ਸ਼੍ਰੀ ਵਿਸ਼ਵਮੋਹਨ ਪ੍ਰਸਾਦ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ—ਐਚਐਮਈਐਲ ਲੰਬੇ ਸਮੇਂ ਤੋਂ ਆਪਣੇ ‘ਸੀਐਸਆਰ—ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ’ ਦੇ ਤਹਿਤ ਸਿੱਖਿਆ] ਸਿਹਤ ਅਤੇ ਪਿੰਡਾਂ ਦੇ ਵਿਕਾਸ ‘ਤੇ ਕੇਂਦਰਿਤ ਪਹਿਲਾਂ ਰਾਹੀਂ ਸਮਾਜ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਸਕਾਲਰਸ਼ਿਪ ਯੋਜਨਾ ਇਨ੍ਹਾਂ ਪਹਿਲਾਂ ਦਾ ਮਹੱਤਵਪੂਰਨ ਹਿੱਸਾ ਹੈ] ਜਿਸਦਾ ਉਦੇਸ਼ ਪਿੰਡਾਂ ਦੇ ਵਿਦਿਆਰਥੀਆਂ ਨੂੰ ਸ਼ੈਖਸ਼ਣਿਕ ਤੌਰ ‘ਤੇ ਪ੍ਰੋਤਸਾਹਿਤ ਕਰਨਾ ਅਤੇ ਸਾਧਨਾਂ ਦੀ ਘਾਟ ਕਾਰਨ ਉਨ੍ਹਾਂ ਦੀ ਤਰੱਕੀ ਰੁਕਣ ਤੋਂ ਬਚਾਉਣਾ ਹੈ।”
ਯਾਦ ਰਹੇ ਕਿ ਇਸੇ ਸਕੂਲ ਦੀ ਇੱਕ ਵਿਦਿਆਰਥਣ ਨੇ ਪਿਛਲੇ ਸਾਲ ਐਚਐਮਈਐਲ ਸਕਾਲਰਸ਼ਿਪ ਪ੍ਰਾਪਤ ਕਰਨ ਦੇ ਨਾਲ ਨੀਟ ਪ੍ਰੀਖਿਆ ਵੀ ਕਵਾਲੀਫਾਈ ਕੀਤੀ ਸੀ ਅਤੇ ਹੁਣ ਉਹ ਪੀਐਮਐਸ ਮੈਡੀਕਲ ਕਾਲਜ ਜਲੰਧਰ ਵਿੱਚ ਐਮਬੀਬੀਐਸ ਕਰ ਰਹੀ ਹੈ। ਗ੍ਰਾਮੀਣ ਵਿਦਿਆਰਥੀਆਂ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਆਤਮਵਿਸ਼ਵਾਸ ਪੈਦਾ ਕਰਨ ‘ਚ ਇਸ ਸਕਾਲਰਸ਼ਿਪ ਯੋਜਨਾ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਸਮਾਗਮ ਦੌਰਾਨ ਗ੍ਰਾਮ ਪੰਚਾਇਤ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।