ਫਫੜੇ ਭਾਈ ਕੇ ਵਿਖੇ ਲੜਕੇ–ਲੜਕੀਆਂ ਲਈ ਓਪਨ ਏਅਰ ਪਿਸਟਲ ਮੁਕਾਬਲੇ 7 ਦਸੰਬਰ ਨੂੰ
ਅਸ਼ੋਕ ਵਰਮਾ
ਮਾਨਸਾ, 4 ਦਸੰਬਰ 2025 :ਭਾਈ ਬਹਿਲੋ ਜੀ ਦੀ ਯਾਦ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਫਫੜੇ ਭਾਈ ਕੇ ਵਿਖੇ 7 ਦਸੰਬਰ ਨੂੰ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਲੜਕੇ ਅਤੇ ਲੜਕੀਆਂ ਲਈ ਇੱਕ ਰੋਜ਼ਾ 8ਵੀ ਸੂਬਾ ਪੱਧਰੀ ੳਪਨ ਏਅਰ ਪਿਸਟਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਪੀ ਟੀ ਆਈ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸਮੁੱਚੇ ਪੰਜਾਬ ਦੇ ਖਿਡਾਰੀ ਭਾਗ ਲੈ ਰਹੇ ਹਨ। ਇਹਨਾਂ ਖੇਡ ਮੁਕਾਬਲਿਆਂ ਵਿੱਚ ਏਅਰ ਪਿਸਟਲ, ਐਨ ਆਰ ਅਤੇ ਆਈ ਐਸ ਐਸ ਐੱਫ ਮੁਕਾਬਲੇ ਕਰਵਾਏ ਜਾ ਰਹੇ। ਇਸ ਮੌਕੇ ਲੈਕਚਰਾਰ ਨੋਵਿੰਦਰ ਸਿੰਘ,ਲੈਕਚਰਾਰ ਸਰਬਜੀਤ ਸਿੰਘ, ਸਿਫਾਲੀ ਮਿੱਤਲ, ਭੁਪਿੰਦਰ ਸਿੰਘ , ਕੇਵਲ ਸਿੰਘ ਹਾਜ਼ਰ ਸਨ।