ਕੈਲੀਫੋਰਨੀਆ: ਔਰਤ ਨੂੰ ਚਾਕੂ ਮਾਰਨ ਦੇ ਮਾਮਲੇ ‘ਚ ਪੰਜਾਬੀ ਗ੍ਰਿਫ਼ਤਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਬੋਰਾਨ (ਕੈਲੀਫੋਰਨੀਆ), 07 ਸਤੰਬਰ 2025: - ਕਰਨ ਕਾਊਂਟੀ ਸ਼ੇਰੀਫ਼ ਦਫ਼ਤਰ ਮੁਤਾਬਕ ਮੰਗਲਵਾਰ ਦੁਪਹਿਰ (2 ਸਤੰਬਰ 2025) ਨੂੰ ਬੋਰਾਨ ਫਰੰਟੇਜ ਰੋਡ ‘ਤੇ ਸਥਿਤ ਲਵਜ਼ ਟਰੱਕ ਸਟਾਪ ‘ਤੇ ਇੱਕ ਔਰਤ ਨੂੰ ਚਾਕੂ ਮਾਰਨ ਦੀ ਘਟਨਾ ਵਾਪਰੀ। ਪੁਲਿਸ ਨੇ ਘਟਨਾ ਸਥਾਨ ‘ਤੇ ਹੀ 28 ਸਾਲਾ ਗੁਰਜੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਕਤਲ ਦੀ ਕੋਸ਼ਿਸ਼ ਅਤੇ ਚੋਰੀ (ਬਰਗਲਰੀ) ਦੇ ਦੋਸ਼ ਲਗੇ ਹਨ। ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਹਾਲਾਂਕਿ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲੇ ਤਕ ਇਹ ਵੀ ਸਾਫ਼ ਨਹੀਂ ਕਿ ਘਟਨਾ ਦਾ ਕਾਰਨ ਕੀ ਸੀ।