ਕੇਂਦਰੀ ਜੇਲ੍ਹ ਵਿੱਚ ਬੰਦ ਭਰਾਵਾਂ ਦੇ ਗੁੱਟ ਤੇ ਭੈਣਾਂ ਨੇ ਸਾਹਮਣੇ ਬਿਠਾ ਕੇ ਬੰਨੀ ਰੱਖੜੀ
- ਜੇਲ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਿਵਸਥਾ ਦੇ ਕੀਤੇ ਗਏ ਸਨ ਕੜੇ ਪ੍ਰਬੰਧ , ਭੈਣਾਂ ਨੂੰ ਮਿਠਾਈ ਵੀ ਆਪ ਕਰਾਈ ਮੁਹਈਆ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 9 ਅਗਸਤ 2025 - ਪੂਰੇ ਭਾਰਤ ਵਾਂਗ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਵੀ ਰੱਖੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਸ਼ੁਕਰਵਾਰ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।ਹਾਲਾਂਕਿ ਇਸ ਦੌਰਾਨ ਦੂਰੋਂ ਦੂਰੋਂ ਭੈਣਾਂ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨਣ ਲਈ ਆਈਆਂ।
ਜੇਲ੍ਹ ਪ੍ਰਬੰਧਕ ਸੁਪਰੀਡੈਂਟ ਰਾਹੁਲ ਰਾਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਡਿਊੜੀ ਦੇ ਅੰਦਰ ਭੈਣਾਂ ਨੂੰ ਵੀਰਾਂ ਦੇ ਕੋਲ ਬਿਠਾ ਕੇ ਰੱਖਣੀਆਂ ਬਣਵਾਈਆਂ ਗਈਆਂ ਹਨ। ਉਹਨਾਂ ਨੇ ਦੱਸਿਆ ਕਿ ਸਿਰਫ ਭੈਣਾਂ ਰੱਖੜੀਆਂ ਬਾਹਰੋਂ ਲੈ ਕੇ ਆਈਆਂ ਹਨ ਜਦਕਿ ਉਹਨਾਂ ਨੂੰ ਮਿਠਾਈ ਅੰਦਰੋਂ ਹੀ ਮੁਹਈਆ ਕਰਵਾਈ ਗਈ ਹੈ। ਕਿਉਂਕਿ ਕੋਈ ਵੀ ਮਿਠਾਈ ਬਾਹਰ ਦੀ ਜੇਲ ਦੇ ਅੰਦਰ ਨਹੀਂ ਆ ਸਕਦੀ। ਇਸ ਦੌਰਾਨ ਕਰੀਬ 1500 ਤੋਂ ਵੱਧ ਮਾਵਾਂ ਭੈਣਾਂ ਨੇ ਜੇਲ ਵਿੱਚ ਬੰਦ ਆਪਣੇ ਵੀਰਾਂ ਆਪਣੇ ਭਰਾਵਾਂ ਨੂੰ ਰੱਖਣੀਆਂ ਬੰਨੀਆਂ।
ਦੱਸਣ ਯੋਗ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਰੱਖੜੀ ਵਰਗੇ ਪਵਿੱਤਰ ਤਿਉਹਾਰ ਦੇ ਦੌਰਾਨ ਭੈਣਾਂ ਨੂੰ ਉਹਨਾਂ ਦੇ ਭਰਾਵਾਂ ਦੇ ਨਾਲ ਬਿਲਕੁਲ ਉਹਨਾਂ ਦੇ ਸਾਹਮਣੇ ਬਿਠਾ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ ਹੈ। ਗੁਰਦਾਸਪੁਰ ਕੇਂਦਰੀ ਜੇਲ ਦੇ ਵਿੱਚ ਕਰੀਬ 1500 ਤੋਂ ਵੱਧ ਮਹਿਲਾਵਾਂ ਸ਼ੁਕਰਵਾਰ ਨੂੰ ਰੱਖੜੀ ਬੰਨਣ ਲਈ ਪਹੁੰਚੀਆਂ ਸਨ ਜਦ ਕਿ ਜੇਲ ਪ੍ਰਸ਼ਾਸਨ ਵੱਲੋਂ ਜੇਲ ਦੇ ਅੰਦਰ ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਵੀ ਸਖਤ ਪ੍ਰਬੰਧ ਕੀਤੇ ਗਏ ਸਨ ।