ਸੁਖਮਨੀ ਬਰਾੜ ਦੀ ਅੰਗਰੇਜ਼ੀ ਕਵਿਤਾਵਾਂ ਦੀ ਤੀਸਰੀ ਕਿਤਾਬ "ਕਲਾਊਡ ਆਫ਼ ਸਾਰੋ" ਲੋਕ ਅਰਪਣ
ਚੰਡੀਗੜ੍ਹ, 9 ਅਗਸਤ 2025 - ਵਿਰਾਸਤ ਪੰਜਾਬ ਮੰਚ ਵੱਲੋਂ ਆਈ ਸੀ ਐਸ ਐਸ ਆਰ ਸੈਮੀਨਾਰ ਹਾਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੁਖਮਨੀ ਬਰਾੜ ਦੀ ਅੰਗਰੇਜ਼ੀ ਕਵਿਤਾਵਾਂ ਦੀ ਤੀਸਰੀ ਕਿਤਾਬ "ਕਲਾਊਡ ਆਫ਼ ਸਾਰੋ" ਦੀ ਘੁੰਡ ਚੁਕਾਈ ਦੀ ਰਸਮ ਆਯੋਜਿਤ ਕੀਤੀ ਗਈ। ਇਸ ਰਸਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਰੇਨੂ ਵਿੱਗ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ, ਗੈਸਟ ਆਫ ਆਨਰ ਸ੍ਰੀ ਏ ਐਸ ਰਾਏ ਆਈ ਪੀ ਐਸ, ਸਪੈਸ਼ਲ ਡੀਜੀਪੀ ਪੰਜਾਬ, ਉੱਘੇ ਵਿਦਵਾਨ ਪ੍ਰੋਫੈਸਰ ਪੁਸ਼ਪਿੰਦਰ ਕੌਰ, ਵਿਰਾਸਤ ਪੰਜਾਬ ਮੰਚ ਦੇ ਚੇਅਰਮੈਨ ਡਾ ਹਰਜੋਧ ਸਿੰਘ,ਹਾਲ ਵਿੱਚ ਹਾਜ਼ਰ ਅਧਿਆਪਕ ਸਾਹਿਬਾਨ ਵਿਦਿਆਰਥੀਆਂ ਅਤੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਸੁਖਮਨੀ ਬਰਾੜ ਦੀ ਤੀਸਰੀ ਕਿਤਾਬ "ਕਲਾਊਡ ਆਫ ਸਾਰੋ" ਲੋਕ ਅਰਪਣ ਕੀਤੀ ਗਈ।
.JPG)
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰੋ ਰੇਨੂੰ ਵਿੱਗ ਅਤੇ ਹਾਜਰ ਪਤਵੰਤੇ ਮਹਿਮਾਨਾਂ ਨੂੰ 'ਜੀ ਆਇਆ' ਡਾ ਹਰਜੋਧ ਸਿੰਘ ਵੱਲੋਂ ਆਖਿਆ ਗਿਆ। ਉਹਨਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਕੱਲ ਮਾਪੇ ਧੀਆਂ ਦੀਆਂ ਉਪਲਬੱਧੀਆਂ ਦੁਆਰਾ ਜਾਣੇ ਜਾਂਦੇ ਹਨ।
ਸੁਖਮਨੀ ਬਰਾੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਤੋਂ ਹੈ ਜੋ ਕਿ ਅੱਜ ਕੱਲ ਐਮ ਸੀ ਐਮ ਡੀ ਏ ਵੀ ਕਾਲਜ ਚੰਡੀਗੜ੍ਹ ਵਿਖੇ ਬੀ ਏ ਆਨਰਜ਼ (ਅੰਗਰੇਜ਼ੀ) ਦੇ ਤੀਸਰੇ ਸਾਲ ਵਿੱਚ ਪੜ੍ਹ ਰਹੀ ਹੈ। ਅੰਗਰੇਜ਼ੀ ਕਵਿਤਾਵਾਂ ਦੀ ਇਹ ਉਸਦੀ ਤੀਸਰੀ ਕਿਤਾਬ ਹੈ , ਜਿਸ ਵਿੱਚ ਉਸਨੇ ਪਿਆਰ, ਮੁਹੱਬਤ, ਵਿਛੋੜਾ ਹਾਵ-ਭਾਵਾਂ ਨੂੰ ਪੇਸ਼ ਕੀਤਾ ਹੈ।
.JPG)
ਪ੍ਰੋ ਰੇਨੂੰ ਵਿੱਗ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਨੇ ਨੌਜਵਾਨ ਕਵਿਤਰੀ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਪਣੀ ਖੁਸ਼ੀ, ਲੋਕਾਂ ਦੀ ਖੁਸ਼ੀ ਅਤੇ ਪੂਰੀ ਕਾਇਨਾਤ ਦੀ ਖੁਸ਼ੀ ਲਈ ਹੋਰ ਵੀ ਖੂਬਸੂਰਤ ਕਵਿਤਾਵਾਂ ਲਿਖੇ। ਸ੍ਰੀ ਏ ਐਸ ਰਾਏ ਆਈ ਪੀ ਐਸ ਨੇ ਸੁਖਮਨੀ ਬਰਾੜ ਨੂੰ ਅੱਗੇ ਤੋਂ ਹੋਰ ਵੀ ਵਧੇਰੇ ਪੁਸਤਕਾਂ ਪੜ੍ਹਨ ਅਤੇ ਲਿਖਣ ਵੱਲ ਪ੍ਰੇਰਿਤ ਕੀਤਾ ਜਿਸ ਤੋਂ ਸਮਾਜ ਕੋਈ ਸੇਧ ਲੈ ਸਕੇ। ਪ੍ਰੋ ਪੁਸ਼ਪਿੰਦਰ ਕੌਰ, ਪ੍ਰੋਫੈਸਰ ਸੁਸ਼ੀਲ ਕੁਮਾਰ ਅਤੇ ਡਾਕਟਰ ਰਵਿੰਦਰ ਕੌਰ ਨੇ "ਕਲਾਊਡ ਆਫ ਸਾਰੋ" ਪੁਸਤਕ ਦੇ ਰਿਵਿਊ ਪੇਸ਼ ਕੀਤੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਸਨ
ਪ੍ਰੋਫੈਸਰ ਗੁਰਪਾਲ ਸਿੰਘ ਸੰਧੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਸੁਖਮਨੀ ਬਰਾੜ ਦੇ ਪਿਤਾ ਅਮਨਦੀਪ ਸਿੰਘ ਬਰਾੜ ਵੱਲੋਂ ਮੁੱਖ ਮਹਿਮਾਨ, ਗੈਸਟ ਆਫ਼ ਆਨਰ, ਪ੍ਰਧਾਨ ਅਤੇ ਵਿਸ਼ੇਸ਼ ਬੁਲਾਰਿਆਂ ਨੂੰ ਸਾ਼ਲ ਭੇਟ ਕਰਕੇ ਸਨਮਾਨਿਤ ਕੀਤਾ। ਅੱਜ ਦੇ ਇਸ ਸਮਾਗਮ ਦਾ ਮੰਚ ਸੰਚਾਲਨ ਡਾਕਟਰ ਰਵਿੰਦਰ ਕੌਰ ਡਿਸਟੈਂਸ ਐਜੂਕੇਸ਼ਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਬਹੁਤ ਖੂਬਸੂਰਤੀ ਨਾਲ ਕੀਤਾ ਗਿਆ।