"ਰੂਪਨਗਰ ‘ਚ ਦੋ ਦਿਨਾ ਜ਼ਿਲ੍ਹਾ ਪੱਧਰੀ ਕਲਾ ਉਤਸਵ: ਵਿਦਿਆਰਥੀਆਂ ਨੇ ਜਿੱਤੇ ਦਿਲ ਤੇ ਇਨਾਮ"
- ਜ਼ਿਲ੍ਹਾ ਪੱਧਰ ਕਲਾ ਉਤਸਵ 'ਚ ਵਿਦਿਆਰਥੀਆਂ ਨੇ ਦਿਖਾਈ ਅਦਭੁਤ ਪ੍ਰਤਿਭਾ
- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਜ਼ਿਲ੍ਹਾ ਪੱਧਰ ਕਲਾ ਉਤਸਵ ਸਫਲਤਾਪੂਰਕ ਆਯੋਜਿਤ
ਰੂਪਨਗਰ, 09 ਅਗਸਤ: ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ਕਲਾ ਉਤਸਵ 2025-26 ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਭਵਿਆ ਢੰਗ ਨਾਲ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਇਹ ਉਤਸਵ ਇਕ ਰਚਨਾਤਮਕ ਮੰਚ ਵਜੋਂ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਕਲਾ ਅਤੇ ਸਾਂਸਕ੍ਰਿਤਿਕ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ।
ਉਤਸਵ ਦੀ ਨਿਗਰਾਨੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਨੇ ਕੀਤੀ। ਨੋਡਲ ਇੰਚਾਰਜ ਤਜਿੰਦਰ ਸਿੰਘ ਬਾਜ਼ ਨੇ ਸਮੂਹ ਪ੍ਰੋਗਰਾਮ ਦੀ ਯੋਜਨਾ, ਸੰਚਾਲਨ ਅਤੇ ਲੋਜਿਸਟਿਕਸ ਸੰਭਾਲੇ। ਵਿਸ਼ੇਸ਼ ਮਹਿਮਾਨ ਵਜੋਂ ਡਾਇਟ ਰੂਪਨਗਰ ਦੀ ਪ੍ਰਿੰਸੀਪਲ ਸ੍ਰੀਮਤੀ ਮੋਨੀਕਾ ਭੂਟਾਨੀ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ, "ਕਲਾ ਮਨੁੱਖੀ ਅੰਦਰੂਨੀ ਅਭਿਵੈਕਤੀ ਦਾ ਸਰੋਤ ਹੁੰਦੀ ਹੈ। ਅਜਿਹੇ ਉਤਸਵ ਵਿਦਿਆਰਥੀਆਂ ਨੂੰ ਆਪਣੇ ਟੈਲੰਟ ਨੂੰ ਪਹਿਚਾਣਣ, ਵਿਕਸਤ ਕਰਨ ਅਤੇ ਮੰਚ ਮਿਲਣ ਦਾ ਸੁਨਹਿਰਾ ਮੌਕਾ ਦਿੰਦੇ ਹਨ। ਸਿੱਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿ ਗਈ, ਸਨਮਾਨ, ਸਾਂਸਕ੍ਰਿਤਕਤਾ ਅਤੇ ਕਲਾ ਵੀ ਅਸਲ ਸਿੱਖਿਆ ਦਾ ਅਹੰਮ ਹਿੱਸਾ ਹਨ।"
ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਰਹੇ:
ਵੋਕਲ ਮਿਊਜ਼ਿਕ ਸੋਲੋ: ਨਵਲੀਨ ਕੌਰ (ਸ.ਸ.ਸ.ਸ. ਰੂਪਨਗਰ) ਪਹਿਲਾ, ਇੰਦਰਵੀਰ ਸਿੰਘ (ਆਦਰਸ਼ ਸਕੂਲ ਲੋਧੀਪੁਰ) ਦੂਜਾ, ਜਸਕਰਨ ਸਿੰਘ (ਐਸ.ਓ.ਈ. ਰੂਪਨਗਰ) ਤੀਜਾ।
ਵੋਕਲ ਮਿਊਜ਼ਿਕ ਗਰੁੱਪ: ਪਿਪਲ ਮਾਜਰਾ ਪਹਿਲਾ, ਐਸ.ਓ.ਈ. ਕੀਰਤਪੁਰ ਸਾਹਿਬ ਦੂਜਾ, ਸ.ਸ.ਸ.ਸ. ਰੂਪਨਗਰ ਤੀਜਾ।
2 ਡੀ ਪੇਂਟਿੰਗ: ਗੁਰਸਿਮਰਨ ਸਿੰਘ (ਸ.ਹਾ.ਸ. ਕੋਟਲਾ) ਪਹਿਲਾ, ਅਨੁਰਾਗ ਭਾਰਦਵਾਜ (ਆਦਰਸ਼ ਸਕੂਲ ਅਨੰਦਪੁਰ ਸਾਹਿਬ) ਦੂਜਾ, ਨਵਦੀਪ ਕੌਰ (ਸ.ਸ.ਸ.ਸ. ਨੰਗਲ) ਤੀਜਾ।
ਇੰਸਟਰੂਮੈਂਟਲ ਮਿਊਜ਼ਿਕ ਸੋਲੋ: ਅਸ਼ਵਨੀ (ਐਸ.ਓ.ਈ. ਕੀਰਤਪੁਰ) ਪਹਿਲਾ, ਰਾਜਵੀਰ ਸਿੰਘ (ਸ.ਸ.ਸ.ਸ. ਝਲਿਆਂ ਕਲਾਂ) ਦੂਜਾ, ਜਸਕਿਰਤ ਸਿੰਘ (ਸ.ਸ.ਸ.ਸ. ਘਨੌਲੀ) ਤੀਜਾ।
ਇੰਸਟਰੂਮੈਂਟਲ ਮਿਊਜ਼ਿਕ ਗਰੁੱਪ: ਆਦਰਸ਼ ਸਕੂਲ ਸ੍ਰੀ ਅਨੰਦਪੁਰ ਸਾਹਿਬ ਪਹਿਲਾ, ਸ.ਸ.ਸ.ਸ. ਰੂਪਨਗਰ ਦੂਜਾ।
ਇਨ੍ਹਾਂ ਮੁਕਾਬਲਿਆਂ ਦੀ ਨਿਆਇਕ ਭੂਮਿਕਾ ਨਿਭਾਉਣ ਵਾਲਿਆਂ ਵਿੱਚ ਸਚਿਨ ਭਾਟੀਆ ਅਤੇ ਜਸਮੀਨ ਸਾਗਰ ਨੇ ਵੋਕਲ ਤੇ ਮਿਊਜ਼ਿਕ ਇਵੈਂਟਸ ਦਾ ਮੁਲਾਂਕਣ ਕੀਤਾ। 2ਡੀ ਪੇਂਟਿੰਗ ਮੁਕਾਬਲੇ ਲਈ ਜੱਜ ਵਜੋਂ ਕੌਸ਼ਲ ਵਰਮਾ, ਪ੍ਰਭਜੋਤ ਕੌਰ ਅਤੇ ਰਾਜਵੀਰ ਕੌਰ ਨੇ ਸੇਵਾਵਾਂ ਦਿੱਤੀਆਂ।
ਇਸ ਉਤਸਵ ਦੀ ਪ੍ਰਬੰਧਕੀ ਕਮੇਟੀ ਦਾ ਕੰਮ ਮਨਦੀਪ ਕੌਰ, ਅਨੁ ਸ਼ਰਮਾ, ਪਰਮਜੀਤ ਕੌਰ ਅਤੇ ਗਾਰਧਰੀ ਲਾਲ ਨੇ ਬਖੂਬੀ ਸੰਭਾਲਿਆ। ਉਨ੍ਹਾਂ ਨੇ ਸਮੂਹ ਕਾਰਜਾਂ ਨੂੰ ਵਿਧੀਵਤ ਢੰਗ ਨਾਲ ਚਲਾਇਆ।
ਨੋਡਲ ਇੰਚਾਰਜ ਤੇਜਿੰਦਰ ਸਿੰਘ ਬਾਜ਼ ਨੇ ਪੂਰੇ ਸਮਾਗਮ ਦੀ ਯੋਜਨਾ, ਸੁਚਾਰੂ ਪ੍ਰਬੰਧ ਤੇ ਸਮੂਹ ਸਹਿਯੋਗੀ ਸਟਾਫ, ਵਿਦਿਆਰਥੀਆਂ ਅਤੇ ਜੱਜਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ, "ਇਸ ਤਰ੍ਹਾਂ ਦੇ ਕਲਾ ਉਤਸਵ ਨਾ ਸਿਰਫ਼ ਵਿਦਿਆਰਥੀਆਂ ਵਿੱਚ ਨਿੱਘੀ ਪ੍ਰਤਿਭਾ ਨੂੰ ਉਭਾਰਦੇ ਹਨ, ਸਗੋਂ ਉਨ੍ਹਾਂ ਨੂੰ ਮੰਚ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ। ਮੈਂ ਸਾਰੇ ਸਹਿਯੋਗੀ ਅਧਿਆਪਕਾਂ, ਪ੍ਰਿੰਸੀਪਲਾਂ, ਵਿਦਿਆਰਥੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।" ਉਹਨਾਂ ਨੇ ਅਖੀਰ 'ਚ ਦੱਸਿਆ ਕਿ ਬਾਕੀ ਦੀਆਂ ਕਲਾਵਾਂ 8 ਅਗਸਤ ਨੂੰ ਸਟੋਰੀ ਟੈਲਿੰਗ,ਨਾਟਕ,ਸੋਲੋ ਡਾਂਸ,ਗਰੁੱਪ ਡਾਂਸ ਪੇਸ਼ ਹੋਏ। ਇਹਨਾਂ ਮੁਕਾਬਲਿਆਂ ਵਿਚੋਂ ਸਟੋਰੀ ਟੈਪਿੰਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ, ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ,ਸ(ਕੰ) ਸਸ ਸਕੂਲ ਨੰਗਲ ਟਾਊਨ ਕ੍ਰਮਵਾਰ ਪਹਿਲਾ,ਦੂਜਾ,ਤੀਜਾ ਸਥਾਨ 'ਤੇ ਰਹੇ।ਨਾਟਕ ਵਿਚੋਂ ਸਸਸਸ ਫੂਲਪੁਰ ਗਰੇਵਾਲ ਪਹਿਲਾ,ਸ ਅ ਸਸਸ ਲੋਧੀਪੁਰ ਦੂਜਾ,ਸਸਸਸ ਰੂਪਨਗਰ ਤੀਜਾ ਸਥਾਨ ਪ੍ਰਾਪਤ ਕੀਤਾ।ਸੋਲੋ ਡਾਂਸ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਪਹਿਲਾ,ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੂਜਾ,ਸਸਸਸ ਲੋਧੀ ਮਾਜਰਾ ਤੀਜਾ ਇਨਾਮ ਹਾਸਲ ਕੀਤਾ।ਗਰੁੱਪ ਡਾਂਸ ਵਿਚੋਂ ਸਸਸਸ ਬੂਰਮਾਜਰਾ ਪਹਿਲਾ,ਕੀਰਤਪੁਰ ਸਾਹਿਬ ਦੂਜਾ,ਸਹਸ ਦਸਗਰਾਈ ਅਤੇ ਪਿੱਪਲ ਮਾਜਰਾ ਤੀਜਾ ਸਥਾਨ 'ਤੇ ਰਹੇ। 3 ਡੀ ਪੇਂਟਿੰਗ 'ਤੇ ਬੂਰ ਮਾਜਰਾ,ਕਾਹਨਪੁਰ ਖੁਹੀ,ਫੂਲਪੁਰ ਗਰੇਵਾਲ ਰਹੇ।ਵਿਜ਼ੁਅਲ ਆਰਟ ਵਿੱਚੋ ਕੋਟਲਾ ਨਿਹੰਗ, ਲੋਧੀਪੁਰ,ਕਲਾਰਾਂ ਪਹਿਲੇ,ਦੂਜੇ,ਤੀਜੇ ਸਥਾਨ ਤੇ ਰਹੇ।ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।