ਡੇਰਾ ਸਿਰਸਾ ਵਿਖੇ ਲਾਏ ਪਹਿਲੇ ਸਿਹਤ ਜਾਂਚ ਕੈਂਪ ਸਮਾਮਤੀ ਉਪਰੰਤ ਦੂਸਰੇ ਦੀ ਸ਼ੁਰੂਆਤ
ਅਸ਼ੋਕ ਵਰਮਾ
ਸਿਰਸਾ, 19 ਜਨਵਰੀ 2026: : ਡੇਰਾ ਸੱਚਾ ਸੌਦਾ ਦੇ ਦੂਸਰੇ ਮੁਖੀ ਮਰਹੂਮ ਸ਼ਾਹ ਸਤਿਨਾਮ ਸਿੰਘ ਦੇ ਜਨਮ ਮਹੀਨੇ ਮੌਕੇ ਡੇਰਾ ਸਿਰਸਾ ਵਿਖੇ ਚੱਲ ਰਹੇ ਸੱਤ ਦਿਨਾਂ ਦੇ ਮੁਫਤ ਸਿਹਤ ਜਾਂਚ ਕੈਂਪ ਦੀ ਸਮਾਪਤੀ ਉਪਰੰਤ ਨਵਾਂ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਸ਼ੁਰੂ ਹੋਇਆ ਆਯੁਰਵੇਦ ਮੈਡੀਕਲ ਕੈਂਪ 21 ਜਨਵਰੀ ਤੱਕ ਜਾਰੀ ਰਹੇਗਾ। ਡੇਰਾ ਸੱਚਾ ਸੌਦਾ ਦੇ ਦੂਸਰੇ ਸਭ ਤੋਂ ਵੱਡੇ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ ਸਿਰਸਾ ਦੇ ਸੀਨੀਅਰ ਮਾਹਿਰ ਡਾ. ਅਜੇ ਗੋਪਲਾਨੀ, ਡਾ. ਮੀਨਾ ਗੋਪਲਾਨੀ, ਡਾ. ਕੁਲਦੀਪ ਸ਼ਰਮਾ ਇੰਸਾਂ, ਡਾ. ਸ਼ਸ਼ੀਕਾਂਤ ਇੰਸਾਂ, ਡਾ. ਸੰਗੀਤਾ ਇੰਸਾਂ, ਡਾ. ਮੁਨੀਸ਼ ਇੰਸਾਂ ਦੇ ਨਾਲ-ਨਾਲ ਮੈਡੀਕਲ ਅਫ਼ਸਰ ਡਾ. ਜਗਵੀਰ, ਡਾ. ਸਿਮਰਨ ਅਤੇ ਡਾ. ਦੀਪਿਕਾ ਨੇ ਆਯੁਰਵੇਦ ਕੈਂਪ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।
ਕੈਂਪ ਵਿੱਚ ਮਰੀਜ਼ਾਂ ਦੀ ਆਯੁਰਵੈਦਿਕ ਤਰੀਕਿਆਂ ਨਾਲ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਨੇ ਦੱਸਿਆ ਕਿ ਕੈਂਪਾਂ ਦੀ ਇਸ ਲੜੀ ਦੌਰਾਨ 20 ਜਨਵਰੀ ਨੂੰ ਕੈਂਸਰ ਦੇ ਰੋਗਾਂ ਦੀ ਜਾਂਚ ਕੀਤੀ ਜਾਏਗੀ ਜਦੋਂਕਿ 22 ਜਨਵਰੀ ਦਾ ਦਿਨ ਸ਼ੂਗਰ ਅਤੇ ਥਾਇਰਾਈਡ ਦੇ ਰੋਗੀਆਂ ਅਤੇ 26 ਜਨਵਰੀ ਨੂੰ ਨੱਕ ,ਕੰਨ ਅਤੇ ਗਲੇ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਏਗਾ। ਇਸੇ ਤਰਾਂ ਹੀ 19 ਅਤੇ 31 ਜਨਵਰੀ ਨੂੰ ਸਵੇਰੇ 10 ਤੋਂ 4 ਵਜੇ ਤੱਕ ਨੈਚਰੋਪੈਥੀ ਦਾ ਕੈਂਪ ਵੀ ਲੱਗੇਗਾ ਜਿਸ ਦੌਰਾਨ ਵੱਖ ਵੱਖ ਮਾਹਿਰਾਂ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਉਨ੍ਹਾਂ ਮਰੀਜਾਂ ਨੂੰ ਇੰਨ੍ਹਾਂ ਕੈਂਪਾ ਦਾ ਫਾਇਦਾ ਉਠਾਉਣ ਦੀ ਅਪੀਲ ਵੀ ਕੀਤੀ।
ਦੂਜੇ ਪਾਸੇ ਸਮਾਜਿਕ ਕਾਰਜਾਂ ਨੂੰ ਜਾਰੀ ਰੱਖਦਿਆਂ ਆਤਮ-ਨਿਰਭਰ ਮੁਹਿੰਮ ਤਹਿਤ, ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਸੁਰੱਖਿਅਤ ਮੁਹਿੰਮ ਤਹਿਤ, ਨਸ਼ਾ ਛੱਡਣ ਵਾਲਿਆਂ ਨੂੰ ਪੌਸ਼ਟਿਕ ਭੋਜਨ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਾਥੀ ਮੁਹਿੰਮ ਤਹਿਤ, ਇੱਕ ਲੋੜਵੰਦ ਅਪਾਹਜ ਵਿਅਕਤੀ ਨੂੰ ਇਲੈਕਟ੍ਰਿਕ ਟਰਾਈਸਾਈਕਲ ਦਿੱਤਾ ਗਿਆ। ਠੰਢ ਦੇ ਮੱਦੇਨਜ਼ਰ, ਲੋੜਵੰਦ ਪਰਿਵਾਰਾਂ ਅਤੇ ਬੱਚਿਆਂ ਨੂੰ ਗਰਮ ਕੱਪੜੇ ਵੀ ਵੰਡੇ ਗਏ। ਇਸ ਦੌਰਾਨ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਐਤਵਾਰ ਨੂੰ ਇੱਕ ਵਿਸ਼ਾਲ ਸਿਹਤ ਜਾਂਚ ਕੈਂਪ ਵਿੱਚ ਅੱਖਾਂ ਦੇ ਰੋਗਾਂ, ਚਮੜੀ ਦੇ ਰੋਗਾਂ ਅਤੇ ਨਿਊਰੋਲੋਜੀ (ਦਿਮਾਗ ਅਤੇ ਨਸਾਂ ਨਾਲ ਸਬੰਧਤ ਬਿਮਾਰੀਆਂ) ਦੀ ਵਿਆਪਕ ਜਾਂਚ ਸ਼ਾਮਲ ਸੀ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਤਜਰਬੇਕਾਰ ਅਤੇ ਮਾਹਰ ਡਾਕਟਰਾਂ ਨੇ ਸੈਂਕੜੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਸਲਾਹ-ਮਸ਼ਵਰਾ ਅਤੇ ਇਲਾਜ ਪ੍ਰਦਾਨ ਕੀਤਾ।
ਕੈਂਪ ਦੌਰਾਨ ਸੇਵਾਵਾਂ ਨਿਭਾਉਣ ਵਾਲਿਆਂ ’ਚ ਸਵਪਨਿਲ ਗਰਗ, ਹਿਸਾਰ ਤੋਂ ਡਾ. ਰਿਤਿਕਾ ਅਤੇ ਗੁਰੂਗ੍ਰਾਮ ਤੋਂ ਡਾ. ਪ੍ਰੀਤੀ ,ਮੋਹਾਲੀ ਤੋਂ ਨਿਊਰੋਲੋਜੀ ਮਾਹਿਰ ਡਾ. ਸਾਵਨ ਕੁਮਾਰ ਵਰਮਾ, ਸਿਰਸਾ ਤੋਂ ਡਾ. ਦੇਵਾਸ਼ੀਸ਼, ਅਤੇ ਡਾ. ਲਲਿਤ ਭਾਟੀਆ ਨੇ ਦਿਮਾਗ ਅਤੇ ਨਸਾਂ ਤੋਂ ਇਲਾਵਾ ਅੱਖਾਂ ਦੇ ਮਾਹਿਰ ਡਾ. ਅਵਨੀਸ਼ ਗੁਪਤਾ, ਪਟਿਆਲਾ ਤੋਂ ਡਾ. ਪਾਇਲ ਸਿੰਗਲਾ, ਅਤੇ ਜਲੰਧਰ ਤੋਂ ਰੈਟੀਨਾ ਮਾਹਿਰ ਡਾ. ਹਰਵਿੰਦਰ ਅਤੇ ਡਾ. ਮਨੀਸ਼ਾ ਨੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ। ਹਿਸਾਰ ਤੋਂ ਡਾ. ਗੌਰਵ ਜਿੰਦਲ, ਫਰੀਦਕੋਟ ਤੋਂ ਡਾ. ਸ਼ੁਭਮ, ਬਠਿੰਡਾ ਤੋਂ ਡਾ. ਯਸ਼ਪ੍ਰੀਤ, ਸ਼ਿਮਲਾ ਤੋਂ ਡਾ. ਮੋਨੀਸ਼ਾ ਗੁਪਤਾ, ਅਤੇ ਟੋਹਾਣਾ ਤੋਂ ਡਾ. ਨੈਨਸੀ ਅਤੇ ਡਾ. ਸੰਜੀਤ ਨੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਐਮਓ ਡਾ. ਗੌਰਵ ਅਗਰਵਾਲ ਦੀ ਅਗਵਾਈ ਹੇਠ ਅੱਖਾਂ ਦੀ ਮਾਹਿਰ ਡਾ. ਮੋਨਿਕਾ ਗਰਗ, ਡਾ. ਗੀਤਿਕਾ, ਡਾ. ਨਿਤਿਨ ਮੋਹਨ, ਡਾ. ਸੰਦੀਪ ਭਾਦੂ, ਡਾ. ਵਿਜੇ, ਡਾ. ਪ੍ਰਦੀਪ ਅਤੇ ਡਾ. ਕੀਰਤੀ ਸ਼ਾਮਲ ਸਨ।