ਸ਼ੋਕ ਸਮਾਚਾਰ : ਫਰਿਜ਼ਨੋ ਨਿਵਾਸੀ ਡਾ. ਅਮਰਜੀਤ ਸਿੰਘ ਸਿੱਧੂ ਦੇ ਅਕਾਲ ਚਲਾਣੇ ‘ਤੇ ਸਿੱਧੂ ਪਰਿਵਾਰ ਨੂੰ ਸਦਮਾ
ਅੰਤਮ ਸੰਸਕਾਰ 24 ਜਨਵਰੀ ਨੂੰ ਹੋਵੇਗਾ
ਫਰਿਜ਼ਨੋ, ਕੈਲੇਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਨਿਵਾਸੀ ਡਾ. ਅਮਰਜੀਤ ਸਿੰਘ ਸਿੱਧੂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 13 ਜਨਵਰੀ, 2026 ਨੂੰ ਅਕਾਲ ਚਲਾਣਾ ਕਰ ਗਏ ਸਨ। ਜੋ ਪਿਛਲੇ ਕਾਫੀ ਸਮੇਂ ਤੋਂ ਫਰਿਜ਼ਨੋ ਸ਼ਹਿਰ ਵਿਖੇ ਰਹਿ ਰਹੇ ਸਨ। ਉਨ੍ਹਾਂ ਦਾ ਪੰਜਾਬ ਤੋਂ ਪਿਛਲਾ ਪਿੰਡ ਬੱਧਨੀ ਕਲਾ, ਜਿਲਾ ਮੋਗਾ ਸੀ। ਸ. ਉਦੈਦੀਪ ਸਿੰਘ ਸਿੱਧੂ ਨੇ ਅਫਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਡਾ. ਸਾਹਿਬ ਨੇ ਲੰਮਾ ਸਮਾਂ ਆਪਣੇ ਪਿੰਡ ਬੱਧਨੀ ਵਿਖੇ ਡਾਕਟਰੀ ਸੇਵਾਵਾਂ ਨਿਭਾਈਆਂ। ਉਹ ਚੰਗੇ ਸੁਭਾਅ ਵਾਲੇ ਮਿਲਾਪੜੇ ਕਿਸਮ ਦੇ ਇਨਸਾਨ ਸਨ। ਜੋ ਆਪਣੇ ਪਿੱਛੇ ਪਰਿਵਾਰ ਦੀ ਹਰੀ-ਭਰੀ ਖੁਸ਼ਹਾਲ ਪਰਿਵਾਰਕ ਫੁੱਲਬਾੜੀ ਨੂੰ ਪਿੱਛੇ ਛੱਡ ਗਏ ਹਨ।
ਉਨ੍ਹਾਂ ਦਾ ਅੰਤਮ ਸੰਸਕਾਰ ਅਤੇ ਸਰਧਾਜ਼ਲੀਆਂ ਦੀ ਰਸਮ “ਸਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 24 ਜਨਵਰੀ, 2026 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜ਼ੇ ਤੋਂ 12 ਵਜ਼ੇ ਤੱਕ ਹੋਵੇਗੀ। ਜਿਸ ਦਾ ਪਤਾ: 4800 E. Clayton Avenue, Fowler CA 93625 ਹੈ। ਇਸ ਉਪਰੰਤ ਪਾਠ ਦਾ ਭੋਗ ਅਤੇ ਅੰਤਮ ਅਰਦਾਸ “ਗੁਰਦੁਆਰਾ ਸਿੰਘ ਸਭਾ” (Sikh Institute) ਹੋਵੇਗੀ। ਜਿਸ ਦਾ ਪਤਾ: 4827 N. Parkway Drive , Fresno, CA 93711 ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰ ਅਮਨਦੀਪ ਸਿੰਘ ਸਿੱਧੂ ਨੂੰ ਫੋਨ ਨੰਬਰ: (559) 320-5331 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ: ਸਵ. ਡਾ. ਅਮਰਜੀਤ ਸਿੰਘ ਸਿੱਧੂ