ਪਾਕਿਸਤਾਨ ਅਤੇ ਅੱਤਵਾਦ ਦੇ ਖਿਲਾਫ ਇੱਕ ਮੰਚ ਤੇ ਆਏ ਸਾਰੇ ਸ਼ਹਿਰ ਨਿਵਾਸੀ ,
ਜ਼ੋਰਦਾਰ ਰੋਸ਼ ਪ੍ਰਦਰਸਨ ਬਾਅਦ ਜਿਲ੍ਾ ਅਧਿਕਾਰੀਆਂ ਨੂੰ ਦਿੱਤਾ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ 24 ਅਪ੍ਰੈਲ ਪਹਿਲਗਾਮ ਦੀ ਘਟਨਾ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪਾਕਿਸਤਾਨ ਦੇ ਖਿਲਾਫ ਰੋਸ਼ ਮੁਜਾਹਰੇ ਕੀਤੇ ਜਾ ਰਹੇ ਹਨ ਪਰ ਗੁਰਦਾਸਪੁਰ ਵਿੱਚ ਪਾਕਿਸਤਾਨ ਅਤੇ ਅੱਤਵਾਦੀ ਖਿਲਾਫ ਪੂਰਾ ਸ਼ਹਿਰ ਹੀ ਇੱਕ ਮੰਚ ਤੇ ਆ ਗਿਆ ਹੈ। ਸਨਾਤਨ ਚੇਤਨਾ ਮੰਚ ਦੇ ਸੱਦੇ ਤੇ ਸ਼ਹਿਰ ਦੀਆਂ ਤਮਾਮ ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੇ ਆਗੂ ਹਨੂਮਾਨ ਚੌਂਕ ਵਿੱਚ ਇਕੱਠੇ ਹੋਏ ਅਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ । ਰੋਸ ਮਾਰਚ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਾਂ ਸ਼ਹਿਰ ਨਿਵਾਸੀਆਂ ਵੱਲੋਂ ਐਸਡੀਐਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਪਾਕਿਸਤਾਨ ਅਤੇ ਕਸ਼ਮੀਰੀ ਅੱਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।
ਇਸ ਮੌਕੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ, ਜਿਸ ਨੇ ਬੇਕਸੂਰ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਜ਼ਖਮੀ ਹੋਏ। ਇਹ ਕਾਇਰਤਾ ਭਰੀ ਕਾਰਵਾਈ ਸਾਡੀ ਰਾਸ਼ਟਰੀ ਸੁਰੱਖਿਆ ਅਤੇ ਸ਼ਾਂਤੀ ਲਈ ਅੱਤਵਾਦ ਦੁਆਰਾ ਪੈਦਾ ਹੋਏ ਖ਼ਤਰੇ ਵੱਲ ਇਸ਼ਾਰਾ ਕਰਦੀ ਹੈ। ਅਜਿਹੀਆਂ ਦੁਖਦਾਈ ਘਟਨਾਵਾਂ ਨਾ ਸਿਰਫ਼ ਸਥਾਨਕ ਭਾਈਚਾਰਿਆਂ ਨੂੰ ਝੰਜੋੜਦੀਆਂ ਹਨ, ਸਗੋਂ ਗੁਰਦਾਸਪੁਰ ਦੇ ਲੋਕਾਂ ਸਮੇਤ ਸਮੁੱਚੇ ਦੇਸ਼ ਨੂੰ ਡੂੰਘਾ ਪ੍ਰਭਾਵਤ ਕਰਦੀਆਂ ਹਨ, ਜਿਨ੍ਹਾਂ ਨੇ ਖੁਦ ਅਤੀਤ ਵਿੱਚ ਅੱਤਵਾਦ ਦੀ ਭਿਆਨਕਤਾ ਦਾ ਸਾਹਮਣਾ ਕੀਤਾ ਹੈ।
ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਹਮਲਿਆਂ ਨੂੰ ਅੰਜਾਮ ਦੇਣ ਅਤੇ ਸਮਰਥਨ ਦੇਣ ਵਾਲੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਜ਼ਰੂਰੀ ਹੈ ਕਿ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਲਈ ਨਿਰਣਾਇਕ ਕਦਮ ਚੁੱਕੇ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਦੋਸ਼ੀਆਂ ਨੂੰ ਜਲਦੀ ਤੋ ਜਲਦੀ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ।ਇਸ ਤੋਂ ਇਲਾਵਾ ਸਾਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਅਤੇ ਚੌਕਸੀ ਵਧਾਉਣ ਦੇ ਨਾਲ-ਨਾਲ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੋੜੀਂਦੀ ਸਹਾਇਤਾ ਅਤੇ ਪੁਨਰਵਾਸ ਦੀ ਅਪੀਲ ਵੀ ਕੀਤੀ।
ਇਸ ਮੌਕੇ ਅਨੂ ਗੰਡੋਤਰਾ, ਸੁਭਾਸ਼ ਭੰਡਾਰੀ, ਭਰਤ ਗਾਬਾ, ਦਰਸ਼ਨ ਮਹਾਜਨ, ਮੁਨੀਸ਼ ਬਮੋਤਰਾ, ਦੀਪਕ ਮਹਾਜਨ, ਪਰਵੀਨ ਕੁਮਾਰ, ਪੰਕਜ ਮਹਾਜਨ, ਰਣਜੀਤ ਕਾਹਲੋਂ, ਮਨਮੋਹਨ ਸਿੰਘ ਭਾਗੋਵਾਲੀਆ, ਪਵਨ ਸ਼ਰਮਾ, ਰਿੰਕੂ ਮਹਾਜਨ, ਸੁਰਿੰਦਰ ਮਹਾਜਨ, ਤ੍ਰਿਪਤ ਮਹਾਜਨ , ਯੁਦਵੀਰ ਸਿੰਘ, ਅਭੈ ਮਹਾਜਨ, ਰਜੇਸ਼ ਸਲੋਤਰਾ, ਓਮ ਪ੍ਰਕਾਸ਼ ਸ਼ਰਮਾ, ਪਵਨ ਕੋਚਰ, ਗੁਲਸ਼ਨ ਸੈਣੀ, ਅਸ਼ੋਕ ਮਹਾਜਨ, ਰਵੀ ਮਹਾਜਨ, ਸਾਹਿਬ ਸਿੰਘ, ਅਨਮੋਲ ਸ਼ਰਮਾ, ਗੋਪਾਲ ਦਾਸ, ਮੋਹਿਤ ਮਹਾਜਨ, ਰਾਕੇਸ਼ ਜੋਤੀ, ਅਨਿਲ ਮਹਾਜਨ, ਰਾਜਨ ਮਹਾਜਨ, ਦਿਨੇਸ਼ ਠਾਕੁਰ ਮੁੰਨਾ , ਰਿੱਕੀ ਮਹੰਤ ,ਅਮਰਜੀਤ ਗੋਸਾਈ ਆਦਿ ਵੀ ਹਾਜ਼ਰ ਸਨ।