ਸਾਬਕਾ ਥਾਣੇਦਾਰ ਦੇ ਘਰ ਦੇ ਬਾਹਰ ਫਾਈਰਿੰਗ ਦਾ ਮਾਮਲਾ! ਸਾਰਾ ਪਿੰਡ ਪੁੱਜਿਆ SSP ਦਫ਼ਤਰ- ਲਾਏ ਗੰਭੀਰ ਦੋਸ਼
ਪਿੰਡ ਦੀ ਪੰਚਾਇਤ ਅਤੇ ਸਾਬਕਾ ਪੁਲਿਸ ਅਧਿਕਾਰੀ ਨੇ ਥਾਣੇਦਾਰ ਤੇ ਲਗਾਏ ਕਾਰਵਾਈ ਨਾ ਕਰਨ ਦੇ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ, 21 ਅਪ੍ਰੈਲ 2025 ਬੀਤੇ 4 ਦਿਨ ਪਹਿਲਾ ਜਿਲਾ ਗੁਰਦਾਸਪੁਰ ਦੇ ਪਿੰਡ ਲੌਂਗੋਵਾਲ ਚ ਇੱਕ ਸੇਵਾ ਮੁਕਤ ਪੰਜਾਬ ਪੁਲਿਸ ਇੰਸਪੈਕਟਰ ਅਤੇ ਪੈਟਰੋਲ ਪੰਪ ਮਾਲਕ ਦੇ ਘਰ ਦੇ ਬਾਹਰ ਕੁਝ ਲੋਕ ਫਾਇਰਿੰਗ ਕਰ ਫ਼ਰਾਰ ਹੋਏ ਸਨ ।ਰਿਟਾਇਰਡ ਇੰਸਪੈਕਟਰ ਜਰਨੈਲ ਸਿੰਘ ਵਲੋ ਇਸ ਮਾਮਲੇ ਚ ਪੁਲਿਸ ਨੂੰ ਸ਼ਕਾਇਤ ਵੀ ਦਿੱਤੀ ਗਈ ਸੀ ਅਤੇ ਫਾਇਰਿੰਗ ਕਰਨ ਵਾਲਿਆਂ ਵਲੋਂ ਕੁਝ ਸਮਾਂ ਪਹਿਲਾਂ ਜਦ ਉਹਨਾਂ ਦੇ ਘਰ ਦੀ ਰੇਕੀ ਕੀਤੀ ਗਈ ਉਹ ਵੀਡੀਓ ਵੀ ਪੁਲਿਸ ਨੂੰ ਵੀ ਦਿੱਤੀ ਗਈ ਲੇਕਿਨ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਅੱਜ 4 ਦਿਨ ਬੀਤ ਚੁੱਕੇ ਹਨ ਜਦ ਕਿ ਪੁਲਿਸ ਵੱਲੋਂ ਕੇਸ ਤਾਂ ਦਰਜ ਕੀਤਾ ਗਿਆ ਹੈ ਲੇਕਿਨ ਅਣਪਛਾਤੇ ਲੋਕਾਂ ਖ਼ਿਲਾਫ਼।
ਜਦਕਿ ਉਹਨਾਂ ਵਲੋ ਫਾਇਰਿੰਗ ਕਰਨ ਵਾਲੇ ਦੀ ਪਹਿਚਾਣ ਪੁਲਿਸ ਨੂੰ ਦੱਸੀ ਗਈ ਹੈ ਲੇਕਿਨ ਕੋਈ ਠੋਸ ਕਾਰਵਾਈ ਸੰਬੰਧਤ ਪੁਲਿਸ ਥਾਣਾ ਇੰਚਾਰਜ ਵੱਲੋਂ ਨਹੀਂ ਕੀਤੀ ਗਈ ਜਿਸ ਨੂੰ ਲੈਕੇ ਉਹ ਖੁਦ ਅਤੇ ਆਪਣੇ ਪਿੰਡ ਦੀ ਪੰਚਾਇਤ ਨਾਲ ਅੱਜ ਐੱਸਐੱਸਪੀ ਬਟਾਲਾ ਨੂੰ ਮਿਲੇ ਹਨ ਜਿੱਥੇ ਓਹਨਾ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ।ਉੱਥੇ ਹੀ ਉਹਨਾਂ ਕਿਹਾ ਕਿ ਜੇਕਰ ਜਲਦ ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਉਨ੍ਹਾਂ ਵਲੋ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ । ਮਾਮਲੇ ਸੰਬਧੀ ਪੁਲਿਸ ਡੀਐੱਸਪੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਸ਼ਿਕਾਇਤ ਕਰਤਾ ਜਰਨੈਲ ਸਿੰਘ ਨੇ ਜੋ ਦੋਸ਼ ਸਬੰਧਤ ਥਾਣੇ ਦੇ ਇੰਚਾਰਜ ਤੇ ਲਗਾਏ ਹਨ ਪੁਲਿਸ ਉਹਨਾ ਆਰੋਪਾ ਦਾ ਕੋਈ ਸਬੂਤ ਜੇਕਰ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ।
2 | 8 | 5 | 4 | 6 | 0 | 1 | 0 |