ਗੁੜਗਾਂਓ ਤੋਂ ਕਟਰਾ ਜਾ ਰਹੀ ਸੀ ਬੱਸ, ਕੰਡਕਟਰ ਨੂੰ ਆਇਆ ਫੋਨ, ਬੱਸ ਵਿੱਚ ਹੈ ਬੰਬ....
ਰਵਿੰਦਰ ਢਿੱਲੋਂ
- ਬੱਸ ਨੂੰ ਖੇਤਾਂ ਵਿੱਚ ਖੜਾ ਸਵਾਰੀਆਂ ਉਤਾਰਿਆ ਗਿਆ ਬੰਬ ਹੋਣ ਦੀ ਅਫਵਾਹ ਤੋਂ ਬਾਅਦ ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ
- ਬੰਬ ਸਕਵੈਡ ਨੂੰ ਬੁਲਵਾਇਆ ਗਿਆ
ਖੰਨਾ, 7 ਮਈ 2025 - ਗੁੜਗਾਓਂ ਤੋਂ ਕਟਰਾ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਕੰਡਕਟਰ ਨੂੰ ਫੋਨ ਆਇਆ ਕਿ ਬੱਸ ਵਿੱਚ ਬੰਬ ਹੈ ਅਤੇ ਉਸ ਤੋਂ ਬਾਅਦ ਬੱਸ ਦੇ ਡਰਾਈਵਰ ਵੱਲੋਂ ਸਮਝਦਾਰੀ ਨਾਲ ਸਮਰਾਲਾ ਨੜੇਲੇ ਹੈਡੋ ਪੁਲਿਸ ਚੌਂਕੀ ਦੇ ਸਾਹਮਣੇ ਖੇਤਾਂ ਵਿੱਚ ਬੱਸ ਖੜਾ ਕੀਤਾ ਗਿਆ ਤੇ ਸਵਾਰੀਆਂ ਨੂੰ ਬੱਸ ਚੋਂ ਉਤਾਰ ਹੈਡੋ ਚੌਂਕੀ ਲਿਜਾਇਆ ਗਿਆ। ਬੰਬ ਹੋਣ ਦੀ ਖਬਰ ਦਾ ਪਤਾ ਚੱਲਦੇ ਹੀ ਪੁਲਿਸ ਜਿਲਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਤੇ ਭਾਰੀ ਪੁਲਿਸ ਫੋਰਸ ਹੈਡੋ ਚੌਂਕੀ ਪੁੱਜ ਗਈ। ਪੁਲਿਸ ਵੱਲੋਂ ਬੰਬ ਸਕਵੈਡ ਬੁਲਵਾਇਆ ਗਿਆ। ਬੰਬ ਸਕਵੈਡ ਵੱਲੋਂ ਬੱਸ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਬੱਸ ਦੇ ਵਿੱਚ ਕੋਈ ਵਿਸਫੋਟਾਂ ਸਮੱਗਰੀ ਹੈ ਜਾਂ ਨਹੀਂ। ਬੱਸ ਦੇ ਨਜ਼ਦੀਕ ਜਾਣ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਗਿਆ।
ਬੱਸ ਦੇ ਕੰਡਕਟਰ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਦੁਪਹਿਰ ਕਰੀਬ 3 ਵਜੇ ਇੱਕ ਫੋਨ ਆਇਆ ਦਿੱਲੀ ਤੋਂ ਕਿ ਤੁਹਾਡੀ ਬੱਸ ਦੇ ਵਿੱਚ ਬੰਬ ਹੈ ਅਤੇ ਮੈਂ ਘਬਰਾ ਗਿਆ ਬਾਅਦ ਵਿੱਚ ਮੈਂ ਆਪਣੇ ਆਫਿਸ ਦਿੱਲੀ ਫੋਨ ਕੀਤਾ ਅਤੇ ਉਹਨਾਂ ਨੇ ਮੈਨੂੰ ਬਸ ਦੇ ਨੇੜੇ ਪੁਲਿਸ ਚੌਂਕੀ ਜਾਂ ਪੁਲਿਸ ਸਟੇਸ਼ਨ ਜਾਣ ਲਈ ਕਿਹਾ।