ਬੁਲਟ ਸਵਾਰ ਨੌਜਵਾਨਾਂ ਦੀ ਟੈਂਪੂ ਨਾਲ ਆਮਣੋ ਸਾਹਮਣੇ ਹੋਈ ਟੱਕਰ
ਰਵਿੰਦਰ ਸਿੰਘ
ਖੰਨਾ: ਸ਼ਾਮ ਕਰੀਬ 6 ਵਜੇ ਪਿੰਡ ਰਾਜੇਵਾਲ ਕੁੱਲੇਵਾਲ ਦੇ ਕੋਲ ਇੱਕ ਬੁਲੇਟ ਮੋਟਰਸਾਈਕਲ ਅਤੇ ਛੋਟੇ ਹਾਥੀ ਟੈਂਪੂ ਦੀ ਭਿਆਨਕ ਸੜਕ ਦੁਰਘਟਨਾ ਹੋ ਗਈ। ਜਿਸ ਵਿੱਚ ਬੁਲੇਟ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਅਤੇ 2 ਛੋਟਾ ਹਾਥੀ ਟੈਂਪੂ ਚ ਸਵਾਰ ਸਮੇਤ ਕੁੱਲ 5 ਵਿਅਕਤੀ ਜਖਮੀ ਹੋ ਗਏ।
ਮੋਟਰਸਾਈਕਲ ਤੇ ਸਵਾਰ ਤਿੰਨ ਜਖਮੀਆਂ ਜਿਨਾਂ ਚੋਂ ਦੋ ਗੰਭੀਰ ਰੂਪ ਚ ਜ਼ਖਮੀ ਹੋ ਗਏ ਅਤੇ ਇੱਕ ਨੌਜਵਾਨ ਦੇ ਮਾਮੂਲੀ ਸੱਟਾ ਸਨ ਅਤੇ ਛੋਟਾ ਹਾਥੀ ਚ ਸਵਾਰ 2 ਵਿਅਕਤੀ ਜਖਮੀ ਹੋ ਗਏ। 4ਜਖਮੀਆਂ ਨੂੰ ਸਮਰਾਲਾ ਲਿਆਂਦਾ ਗਿਆ ਅਤੇ ਇਕ ਜ਼ਖਮੀ ਨੂੰ ਸਮਰਾਲਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ।ਸਮਰਾਲਾ ਸਿਵਲ ਹਸਪਤਾਲ ਤੋਂ ਗੰਭੀਰ ਰੂਪ ਚ ਜਖਮੀ ਇੱਕ ਨੌਜਵਾਨ ਨੂੰ ਚੰਡੀਗੜ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 6 ਵਜੇ ਇੱਕ ਬੁਲੇਟ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਖੰਨਾ ਦੇ ਵੱਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਜਾ ਰਹੇ ਸਨ, ਜਦੋਂ ਬੁਲਟ ਮੋਟਰਸਾਈਕਲ ਸਮਰਾਲਾ ਨੇੜਲ਼ੇ ਪਿੰਡ ਰਾਜੇਵਾਲ ਕੁਲੇਵਾਲ ਦੇ ਕੋਲ ਪਹੁੰਚਦਾ ਹੈ ਤਾਂ ਸਮਰਾਲਾ ਵੱਲ ਤੋਂ ਆਪਣੇ ਪਿੰਡ ਚਸਵਾਲ ਨੇੜੇ ਭਾਦਸੋਂ ਜਾ ਰਹੇ ਛੋਟਾ ਹਾਥੀ ਟੈਂਪੂ ਦੀ ਬੁਲੇਟ ਮੋਟਰਸਾਈਕਲ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ । ਇਸ ਸੜਕ ਦੁਰਘਟਨਾ ਵਿੱਚ ਤਿੰਨ ਨੌਜਵਾਨਾਂ ਸਮੇਤ ਕੁੱਲ ਪੰਜ ਵਿਅਕਤੀ ਜਖਮੀ ਹੋ ਗਏ। ਮੋਟਰਸਾਈਕਲ ਤੇ ਸਵਾਰ ਤਿੰਨ ਜਖਮੀ ਨੌਜਵਾਨਾਂ ਚੋਂ ਦੋ ਗੰਭੀਰ ਰੂਪ ਚ ਜ਼ਖਮੀ ਹੋ ਗਏ ਅਤੇ ਇੱਕ ਨੌਜਵਾਨ ਦੇ ਮਾਮੂਲੀ ਸੱਟਾ ਸਨ ਅਤੇ ਛੋਟਾ ਹਾਥੀ ਚ ਸਵਾਰ 2 ਵਿਅਕਤੀ ਜਖਮੀ ਹੋ ਗਏ। 4ਜਖਮੀਆਂ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਇਕ ਗੰਭੀਰ ਰੂਪ ਜ਼ਖਮੀ ਨੂੰ ਸਮਰਾਲਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ।ਸਮਰਾਲਾ ਸਿਵਲ ਹਸਪਤਾਲ ਤੋਂ ਇੱਕ ਗੰਭੀਰ ਰੂਪ ਜਖਮੀ ਨੌਜਵਾਨ ਨੂੰ ਚੰਡੀਗੜ੍ਹ ਦੇ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ। ਸਮਰਾਲਾ ਸਿਵਲ ਹਸਪਤਾਲ ਲਿਆਂਦੇ ਗਏ ਮੋਟਰਸਾਈਕਲ ਸਵਾਰ ਜ਼ਖਮੀਆ ਦੀ ਪਛਾਣ ਜੀਵਨ ਸਿੰਘ (20)ਪੁੱਤਰ ਕਰਨੈਲ ਸਿੰਘ ਪਿੰਡ ਮਰੋੜੀ ਅਤੇ ਮੇਜਰ ਸਿੰਘ (28)ਪੁੱਤਰ ਅੰਗਰੇਜ਼ ਸਿੰਘ ਪਿੰਡ ਮਰੋੜੀ ਹੋਈ। ਛੋਟਾ ਹਾਥੀ ਟੈਂਪੂ ਸਵਾਰ ਦੋ ਜ਼ਖਮੀ ਵਿਅਕਤੀਆਂ ਦੀ ਪਛਾਣ ਸੁੱਚਾ ਸਿੰਘ 70 ਪੁੱਤਰ ਸ਼ਾਰਦਾਰ ਰਾਮ ਪਿੰਡ ਚਸਵਾਲ ਨੇੜੇ ਭਾਦਸੋ ਅਤੇ ਹਰਦੇਵ ਸਿੰਘ (57)ਪਿੰਡ ਚਸਵਾਲ ਨੇੜੇ ਭਾਦਸੋ ਹੋਈ।