ਪਿੰਡ ਤਿੰਮੋਵਾਲ : ਬੱਚੇ ਦੀ ਕਰੰਟ ਲਗਣ ਨਾਲ ਦੀਵਾਰ ਤੋਂ ਡਿਗਣ ਕਾਰਣ ਮੌਤ
ਟਾਂਗਰਾ :- ਬਲਰਾਜ ਸਿੰਘ ਰਾਜਾ
ਇਥੋਂ ਨਜਦੀਕ ਪਿੰਡ ਤਿੰਮੋਵਾਲ ਗੁਰਦੁਆਰਾ ਬਾਬਾ ਗੁਰਦਿਤਾ ਜੀ ਦੇ ਮੇਲੇ ਦੀਆਂ ਤਿਆਰੀਆਂ ਲਈ ਬਿਜਲੀ ਤੇ ਚੱਲਣ ਵਾਲੀਆਂ ਲੜੀਆਂ ਲਗਾਉਂਦੇ ਸਮੇਂ ਕਰੰਟ ਲਗਣ ਨਾਲ ਦੀਵਾਰ ਉਪਰੋਂ ਡਿਗਣ ਕਾਰਣ ਇਕ ਛੋਟੇ ਬਚੇ ਦੀ ਮੌਤ ਹੋ ਗਈ ਹੈ।ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕ ਗੁਰਸਾਹਿਬ ਸਿੰਘ ਪੁਤਰ ਸੁਖਸਾਗਰ ਸਿੰਘ ਦੀ ਹਾਲਤ ਗੰਭੀਰ ਹੋਣ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਅੱਜ ਦਮ ਤੋੜ ਗਿਆ।ਮਾਤਾ ਪਿਤਾ ਦਾ ਇਕਲੌਤਾ ਪੁਤਰ ਸੀ ਗੁਰਸਾਹਬਿ ਸਿੰਘ।ਸਾਰਾ ਪ੍ਰਵਾਰ ਰਿਸਤੇਦਾਰ ਸਕੇ ਸਬੰਧੀਆਂ ਅਤੇ ਸਮੁਚੇ ਪਿੰਡ ਵਾਸੀਆਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਅਫਸੋਸ ਪ੍ਰਗਟ ਕੀਤਾ ਹੈ।